FacebookTwitterg+Mail

ਬਾਲੀਵੁੱਡ ਦੇ ਕਿੰਗ ਨੇ ਕੀਤੀ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ

justin trudeau shahrukh khan
21 February, 2018 12:04:48 AM

ਮੁੰਬਈ (ਬਿਊਰੋ)— 7 ਦਿਨਾ ਭਾਰਤ ਦੌਰੇ 'ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਮੁੰਬਈ 'ਚ ਹਨ। ਇਥੇ ਉਨ੍ਹਾਂ ਨੂੰ ਮਿਲਣ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਤੇ ਅਨੁਪਮ ਖੈਰ ਪਹੁੰਚੇ।

ਸ਼ਾਹਰੁਖ ਤੋਂ ਇਲਾਵਾ ਅਕਸ਼ੇ ਕੁਮਾਰ ਤੇ ਆਮਿਰ ਖਾਨ ਵੀ ਟਰੂਡੋ ਨਾਲ ਮੁਲਾਕਾਤ ਕਰਨਗੇ। ਬਾਲੀਵੁੱਡ ਸਿਤਾਰਿਆਂ ਨੂੰ ਮਿਲਣ ਦਾ ਮੁੱਖ ਮਕਸਦ ਕੈਨੇਡਾ 'ਚ ਸਿਨੇਮਾ ਦੇ ਮੌਕਿਆਂ 'ਤੇ ਚਰਚਾ ਕਰਨਾ ਹੈ।
Punjabi Bollywood Tadka

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਿਟਨ ਟਰੂਡੋ ਆਪਣੀ ਪਤਨੀ ਸੋਫੀ ਗਰੇਗਵਾ ਤੇ ਤਿੰਨ ਬੱਚਿਆਂ ਨਾਲ ਇਨ੍ਹੀਂ ਦਿਨੀਂ ਭਾਰਤ ਦੌਰੇ 'ਤੇ ਹਨ। ਉਨ੍ਹਾਂ ਦਾ ਪਰਿਵਾਰ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਟਰੂਡੋ ਭਾਰਤ ਪੁੱਜਣ ਤੋਂ ਬਾਅਦ ਸਭ ਤੋਂ ਪਹਿਲਾਂ ਆਗਰਾ ਗਏ ਤੇ ਬਾਅਦ 'ਚ ਹੋਰ ਥਾਵਾਂ ਦਾ ਦੌਰਾ ਵੀ ਕੀਤਾ। ਦੱਸਣਯੋਗ ਹੈ ਕਿ ਉਹ 21 ਫਰਵਰੀ ਨੂੰ ਅੰਮ੍ਰਿਤਸਰ ਪੁੱਜ ਰਹੇ ਹਨ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਜਸਟਿਨ ਟਰੂਡੋ 'ਚ ਚੱਲ ਰਹੀ ਹਾਂ-ਨਾਂ ਵਾਲੇ ਰੁਖ਼ ਨੂੰ ਤੋੜਦਿਆਂ ਹੁਣ ਦੋਵਾਂ ਮੰਤਰੀਆਂ ਦੀ ਮੁਲਾਕਾਤ ਹੋਣੀ ਪੱਕੀ ਹੋ ਗਈ ਹੈ।


Tags: Justin Trudeau Shah Rukh Khan Canadian PM Bollywood Actor

Edited By

Rahul Singh

Rahul Singh is News Editor at Jagbani.