FacebookTwitterg+Mail

ਪੰਜਾਬੋ ਨਾਂ ਦਾ ਪਹਿਲਾ ਕੁੜੀਆਂ ਦਾ ਬੈਂਡ ਤਿਆਰ ਕੀਤਾ ਅਨਮੋਲ ਗਗਨ ਮਾਨ ਨੇ

anmol gagan maan female musical band
20 May, 2017 05:05:44 PM

ਜਲੰਧਰ— ਅਨਮੋਲ ਗਗਨ ਮਾਨ ਨੇ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾਉਣ ਦੇ ਸੁਪਨੇ ਦੇ ਨਾਲ-ਨਾਲ ਕੁੜੀਆਂ ਦਾ ਬੈਂਡ ਤਿਆਰ ਕਰਨ ਦਾ ਵੀ ਸੁਪਨਾ ਦੇਖਿਆ ਸੀ। ਜਦੋਂ ਇੰਡਸਟਰੀ 'ਚ ਅਨਮੋਲ ਨਾਂ ਬਣ ਗਿਆ ਤਾਂ ਇਸ ਸੁਪਨੇ ਨੂੰ ਮੁਕੰਮਲ ਕਰਨ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ। ਜਿਥੇ ਅਨਮੋਲ ਗਗਨ ਮਾਨ ਦਾ ਪਰਿਵਾਰ ਸਮਝਾਉਂਦਾ ਸੀ ਕਿ ਸਾਡੇ ਸਮਾਜ 'ਚ ਕੁੜੀਆਂ ਦੇ ਨਾਲ ਕੰਮ ਕਰਨਾ ਸੌਖਾ ਨਹੀਂ, ਇਹ ਇਕ ਵੱਡੀ ਜ਼ਿੰਮੇਵਾਰੀ ਹੈ, ਉਥੇ ਹੀ ਦੂਜੇ ਪਾਸੇ ਅਨਮੋਲ ਗਗਨ ਮਾਨ ਦੇ ਪਰਿਵਾਰ ਨੇ ਹੀ ਇਹ ਬੈਂਡ ਬਣਾਉਣ 'ਚ ਅਨਮੋਲ ਦਾ ਸਾਥ ਦਿੱਤਾ।
ਕਈ ਆਡੀਸ਼ਨਜ਼ ਤੋਂ ਬਾਅਦ ਅਨਮੋਲ ਨੇ 10 ਕੁੜੀਆਂ ਦਾ ਬੈਂਡ ਤਿਆਰ ਕਰ ਲਿਆ। ਉਥੇ ਕੁੜੀਆਂ ਦਾ ਵੀ ਇਹੀ ਕਹਿਣਾ ਹੈ ਕਿ ਅਨਮੋਲ ਉਨ੍ਹਾਂ ਦੀ ਪ੍ਰੇਰਣਾ ਸਰੋਤ ਹੈ ਤੇ ਵੱਡੀ ਭੈਣ ਵਾਂਗ ਉਨ੍ਹਾਂ ਨੂੰ ਪਰਿਵਾਰ ਵਾਂਗ ਰੱਖਦੀ ਹੈ। ਅਨਮੋਲ ਗਗਨ ਮਾਨ ਇਹ ਸਾਬਿਤ ਕਰਨਾ ਚਾਹੁੰਦੀ ਹੈ ਕਿ ਕੁੜੀਆਂ ਕਿਸੇ ਨਾਲੋਂ ਘੱਟ ਨਹੀਂ ਹਨ। ਉਨ੍ਹਾਂ ਨੂੰ ਨਾ ਸਿਰਫ ਇਨ੍ਹਾਂ ਕੁੜੀਆਂ 'ਤੇ ਮਾਣ ਹੈ, ਸਗੋਂ ਪੂਰਾ ਯਕੀਨ ਵੀ ਹੈ ਕਿ ਸਿਰਫ ਮੁੰਡੇ ਹੀ ਇਕ ਵਧੀਆ ਮਿਊਜ਼ੀਸ਼ੀਅਨਜ਼ ਨਹੀਂ ਹੋ ਸਕਦੇ, ਬਲਕਿ ਇਹ ਕੁੜੀਆਂ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਕਾਬਲੀਅਤ ਦੇ ਦਮ 'ਤੇ ਵੱਖਰੀ ਥਾਂ ਬਣਾਉਣਗੀਆਂ।
ਅਨਮੋਲ ਕੁੜੀਆਂ ਨੂੰ ਬਹੁਤ ਸੁਪੋਰਟ ਕਰਦੀ ਹੈ ਕਿਉਂਕਿ ਉਹ ਖੁਦ ਇਕ ਕੁੜੀ ਹੈ। ਉਸ ਨੂੰ ਲੱਗਦਾ ਹੈ ਕਿ ਪੰਜਾਬ 'ਚ ਅਜੇ ਵੀ ਕੁੜੀਆਂ ਨੂੰ ਉਹ ਅਹਿਮੀਅਤ ਨਹੀਂ ਦਿੱਤੀ ਜਾਂਦੀ, ਜੋ ਮਿਲਣੀ ਚਾਹੀਦੀ ਹੈ। ਕੁੜੀਆਂ ਵੀ ਮੁੰਡਿਆਂ ਵਾਂਗ ਹੀ ਅੱਗੇ ਵੱਧ ਕੇ ਆਪਣੇ ਮਾਂ-ਪਿਓ ਦਾ ਨਾਂ ਰੌਸ਼ਨ ਕਰਦੀਆਂ ਹਨ।


Tags: Anmol Gagan Maan Female Musical Band Punjabi Singer ਅਨਮੋਲ ਗਗਨ ਮਾਨ ਬੈਂਡ ਪੰਜਾਬੀ ਮਿਊਜ਼ਿਕ