FacebookTwitterg+Mail

ਰਵਿੰਦਰ ਗਰੇਵਾਲ ਦਾ ਨਵਾਂ ਟਰੈਕ 'ਕਰਮਾਂ ਵਾਲੀ' ਅੱਜ ਹੋਵੇਗਾ ਰਿਲੀਜ਼

karmawali ravinder grewal new track release
29 September, 2016 07:41:24 AM
ਜਲੰਧਰ— ਸੋਹਣੀ ਪੱਗ, ਠੰਡੇ ਸੁਭਾਅ ਅਤੇ ਸੁਰੀਲੇ ਗਲੇ ਕਾਰਨ ਨੌਜਵਾਨ ਵਰਗ ਦੇ ਚਹੇਤੇ ਬਣ ਚੁੱਕੇ ਕਲਾਕਾਰ ਰਵਿੰਦਰ ਗਰੇਵਾਲ ਵਲੋਂ ਆਪਣਾ ਨਵਾਂ ਸਿੰਗਲ ਟਰੈਕ 'ਕਰਮਾਂ ਵਾਲੀ' 29 ਸਤੰਬਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਗੀਤਕਾਰ ਸ਼ੌਂਕੀ ਕੁਲਵੀਰ ਦੇ ਇਸ ਲਿਖੇ ਗੀਤ ਨੂੰ ਸੰਗੀਤ ਜੇ. ਕੇ. (ਜੱਸੀ ਕਟਿਆਲ) ਨੇ ਦਿੱਤਾ ਹੈ, ਜਦਕਿ ਵੀਡੀਓ ਅਥਰਵ ਬਲੂਜਾ ਨੇ ਬਹੁਤ ਹੀ ਮਿਆਰੀ ਪੱਧਰ ਦੀ ਬਣਾਈ ਹੈ। ਟੇਡੀ ਪੱਗ ਰਿਕਾਰਡਜ਼ ਵਲੋਂ ਰਿਲੀਜ਼ ਕੀਤੇ ਜਾਣ ਵਾਲੇ ਇਸ ਗੀਤ ਨੂੰ ਵਿਸ਼ਵ ਪੱਧਰ 'ਤੇ ਹਰ ਤਰ੍ਹਾਂ ਦੇ ਮੀਡੀਆ ਰਾਹੀਂ ਰਿਲੀਜ਼ ਕੀਤਾ ਜਾ ਰਿਹਾ ਹੈ। ਰਵਿੰਦਰ ਗਰੇਵਾਲ ਨੇ ਕਿਹਾ ਕਿ ਇਹ ਗੀਤ ਪੀ. ਟੀ. ਸੀ. ਪੰਜਾਬੀ, ਪੀ. ਟੀ. ਸੀ. ਚੱਕਦੇ 'ਤੇ ਚੱਲਣ ਦੇ ਨਾਲ-ਨਾਲ ਯੂ. ਟਿਊਬ 'ਤੇ ਵੀ ਚਲਾਇਆ ਜਾਵੇਗਾ। ਉਸ ਨੂੰ ਆਪਣੇ ਸਰੋਤਿਆਂ ਉਪਰ ਪੂਰਾ ਮਾਣ ਹੈ ਕਿ ਜਿਵੇਂ ਉਹ ਪਹਿਲਾਂ ਵੀ ਮੇਰੇ ਗਾਣਿਆਂ ਨੂੰ ਪਿਆਰ ਦਿੰਦੇ ਆਏ ਹਨ, ਇਸ ਗਾਣੇ ਨੂੰ ਵੀ ਉਹ ਜ਼ਰੂਰ ਪਸੰਦ ਕਰਨਗੇ। ਉਨ੍ਹਾਂ ਦੱਸਿਆ ਕਿ ਸਮੁੱਚੀ ਟੀਮ ਨੂੰ ਇਸ ਗਾਣੇ ਤੋਂ ਭਰਪੂਰ ਆਸਾਂ ਹਨ।

Tags: ਰਵਿੰਦਰ ਗਰੇਵਾਲਨਵਾਂ ਟਰੈਕਕਰਮਾਂ ਵਾਲੀKarmawaliRavinder Grewalnew track