ਜਲੰਧਰ— ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਸਟਾਰਰ ਫਿਲਮ 'ਮੰਜੇ ਬਿਸਤਰੇ' ਦੀ ਪ੍ਰਸਿੱਧੀ ਦੇ ਰਿਲੀਜ਼ ਹੁੰਦਿਆਂ ਹੀ ਚਰਚੇ ਸ਼ੁਰੂ ਹੋ ਗਏ ਸਨ। 'ਮੰਜੇ ਬਿਸਤਰੇ' ਪਹਿਲੇ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫਿਲਮ ਬਣ ਚੁੱਕੀ ਹੈ। ਭਾਰਤ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ। ਹਾਲ ਹੀ 'ਚ ਸਾਹਮਣੇ ਆਏ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਫਿਲਮ ਨੇ ਦੁਨੀਆ ਭਰ 'ਚ 45 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸ ਦੇ ਨਾਲ ਹੀ 'ਮੰਜੇ ਬਿਸਤਰੇ' ਕਮਾਈ ਦੇ ਮਾਮਲੇ 'ਚ ਟੌਪ 'ਤੇ ਹੈ।
ਜ਼ਿਕਰਯੋਗ ਹੈ ਕਿ 'ਮੰਜੇ ਬਿਸਤਰੇ' ਦੀ ਕਹਾਣੀ ਗਿੱਪੀ ਗਰੇਵਾਲ ਨੇ ਲਿਖੀ ਹੈ। ਇਸ ਤੋਂ ਪਹਿਲਾਂ ਗਿੱਪੀ ਗਰੇਵਾਲ 'ਅਰਦਾਸ' ਵਰਗੀ ਸੁਪਰ ਹਿੱਟ ਫਿਲਮ ਲਿਖ ਚੁੱਕੇ ਹਨ। ਫਿਲਮ 'ਮੰਜੇ ਬਿਸਤਰੇ' 90 ਦੇ ਦਹਾਕੇ ਦੇ ਵਿਆਹ ਦੇ ਮਾਹੌਲ ਨੂੰ ਦਰਸਾਉਂਦੀ ਹੈ। ਇਸ ਦਾ ਨਿਰਦੇਸ਼ਣ ਬਲਜੀਤ ਸਿੰਘ ਨੇ ਕੀਤਾ ਹੈ। ਫਿਲਮ ਵਿਚ ਗਿੱਪੀ ਅਤੇ ਸੋਨਮ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਬੀ. ਐਨ. ਸ਼ਰਮਾ, ਰਾਣਾ ਰਣਬੀਰ, ਸਰਦਾਰ ਸੋਹੀ, ਜੱਗੀ ਸਿੰਘ ਆਦਿ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ।