FacebookTwitterg+Mail

ਅਰੋੜਾ ਸਣੇ ਨਾਮਜ਼ਦ 10 ਮੁਲਜ਼ਮਾਂ ਨੂੰ ਲੱਗਾ ਝੱਟਕਾ

a big setback to the 10 accused including arora
02 February, 2018 09:30:46 PM

ਕਪੂਰਥਲਾ (ਭੂਸ਼ਣ)- ਪੰਜਾਬ ਟੈਕਨੀਕਲ ਯੂਨਿਰਵਸਿਟੀ ਵਿੱਚ 25 ਕਰੋੜ ਰੁਪਏ ਦੇ ਘਪਲੇ ਅਤੇ ਵੱਡੀ ਗਿਣਤੀ ਵਿੱਚ ਭਰਤੀਆਂ ਵਿੱਚ ਕੀਤੀ ਗਈ ਮਨਮਾਨੀ ਨੂੰ ਲੈ ਕੇ ਵਿਜੀਲੈਸ ਬਿਊਰੋ ਵਲੋਂ ਨਾਮਜਦ ਕੀਤੇ ਗਏ ਮੁੱਖ ਮੁਲਜ਼ਮ ਸਾਬਕਾ ਉਪ ਕੁਲਪਤੀ ਡਾ. ਰਜਨੀਸ਼ ਅਰੋੜਾ ਦੀ ਜ਼ਮਾਨਤ ਅਰਜ਼ੀ ਜਿਲਾ ਸੈਸ਼ਨ ਜਜ ਆਰਐੇਸ ਰਾਏ ਦੀ ਅਦਾਲਤ ਨੇ ਰੱਦ ਕਰ ਦਿੱਤੀ। ਇਸ ਪੂਰੇ ਮਾਮਲੇ ਨੂੰ ਲੈ ਕੇ ਜਿੱਥੇ ਕੇਂਦਰੀ ਜੇਲ੍ਹ ਕਪੂਰਥਲਾ ਅਤੇ ਜਲੰਧਰ ਵਿਚ ਕਾਨੂੰਨੀ ਹਿਰਾਸਤ ਵਿੱਚ ਡਾ ਰਜਨੀਸ਼ ਅਰੋੜਾ ਲਈ ਇੱਕ ਵੱਡਾ ਝੱਟਕਾ ਮੰਨਿਆ ਜਾ ਰਿਹਾ ਹੈ। ਉਥੇ ਹੀ ਇਸ ਮਾਮਲੇ ਵਿੱਚ ਨਾਮਜ਼ਦ ਹੋਰ 9 ਮੁਲਜ਼ਮਾਂ ਦੀ ਵੀ ਇਸ ਅਦਾਲਤੀ ਹੁਕਮ ਨਾਲਂ ਮੁਸੀਬਤਾਂ ਵਧ ਸਕਦੀ ਹੈ। 
ਵਿਜੀਲੈਂਸ ਬਿਊਰੋ ਨੇ ਸਾਬਕਾ ਉਪ ਕੁਲਪਤੀ ਸਮੇਤ 10 ਮੁਲਜ਼ਮਾਂ ਖਿਲਾਫ ਕੀਤਾ ਸੀ ਮਾਮਲਾ ਦਰਜ
ਵਿਜੀਲੈਂਸ ਬਿਊਰੋ ਦੀ ਟੀਮ ਨੇ ਪੰਜਾਬ ਟੈਕਨੀਕਲ ਯੂਨਿਰਵਸਿਟੀ ਵਿੱਚ 25 ਕਰੋੜ ਰੁਪਏ ਦੇ ਘਪਲੇ ਅਤੇ ਚਹੇਤਿਆਂ ਨੂੰ ਵੱਡੇ ਪੱਧਰ ਉੱਤੇ ਨੌਕਰੀਆਂ ਵੰਡਣ ਨੂੰ ਲੈ ਕੇ ਕੀਤੇ ਗਏ ਫਰਜ਼ੀਵਾੜੇ ਨੂੰ ਲੈ ਕੇ ਸਾਬਕਾ ਉਪ ਕੁਲਪਤੀ ਡਾ. ਰਜਨੀਸ਼ ਅਰੋੜਾ ਸਮੇਤ ਕੁਲ 10 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਸੀ, ਜਿਸ ਦੌਰਾਨ ਵਿਜੀਲੈਂਸ ਬਿਊਰੋ ਕਪੂਰਥਲਾ ਦੀ ਟੀਮ ਨੇ ਅੰਮ੍ਰਿਤਸਰ ਵਿੱਚ ਛਾਪੇਮਾਰੀ ਕਰਕੇ ਮੁੱਖ ਮੁਲਜ਼ਮ ਡਾ. ਰਜਨੀਸ਼ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਸੀ, ਜਦੋਂ ਕਿ ਬਾਕੀ 9 ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ। 8 ਜਨਵਰੀ ਨੂੰ ਦਰਜ ਕੀਤੀ ਗਈ ਇਸ ਐੇਫਆਈਆਰ ਦੌਰਾਨ ਗ੍ਰਿਫਤਾਰ ਮੁਲਜ਼ਮਾਂ ਵਿਚ ਡਾ ਰਜਨੀਸ਼ ਅਰੋੜਾ ਨੂੰ ਛੱਡ ਕੇ ਬਾਕੀ 9 ਮੁਲਜ਼ਮ ਫਿਲਹਾਲ ਵਿਜੀਲੈਂਸ ਦੀ ਪਹੁੰਚ ਤੋਂ ਦੂਰ ਹਨ, ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਵਿਜੀਲੈਂਸ ਬਿਊਰੋ ਦੀ ਵੱਖ-ਵੱਖ ਜ਼ਿਲਿਆਂ ਨਾਲ ਸਬੰਧਤ ਕਈ ਟੀਮਾਂ ਨੇ ਛਾਪੇਮਾਰੀ ਵੀ ਕੀਤੀ ਸੀ ਪਰ ਇਸ ਦੇ ਬਾਵਜੂਦ ਵੀ ਕਿਸੇ ਹੋਰ ਮੁਲਜ਼ਮ ਦੀ ਗ੍ਰਿਫਤਾਰੀ ਨਹੀ ਹੋ ਸਕੀ ਸੀ।
ਕਾਨੂੰਨੀ ਹਿਰਾਸਤ ਵਿੱਚ ਬੰਦ ਉਪ ਕੁਲਪਤੀ ਨੇ ਲਗਾਈ ਸੀ ਜਿਲਾ ਸੈਸ਼ਨ ਅਦਾਲਤ ਵਿੱਚ ਜ਼ਮਾਨਤ ਅਰਜ਼ੀ
ਕਾਨੂੰਨੀ ਹਿਰਾਸਤ ਦੌਰਾਨ ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ ਵਿੱਚ ਬੰਦ ਚੱਲ ਰਹੇ ਡਾ ਰਜਨੀਸ਼ ਅਰੋੜਾ ਨੇ ਜ਼ਮਾਨਤ ਲੈਣ ਦੇ ਮਕਸਦ ਨਾਲ ਜ਼ਿਲਾ ਸੈਸ਼ਨ ਜਜ ਆਰਐੇਸ ਰਾਏ ਦੀ ਅਦਾਲਤ ਵਿੱਚ ਜ਼ਮਾਨਤ ਅਰਜ਼ੀ ਦਰਜ ਕੀਤੀ ਸੀ। ਜਿਸ ਨੂੰ ਲੈ ਕੇ ਅਦਾਲਤ ਵਿੱਚ ਹੋਈ ਸੁਣਵਾਈ ਦੌਰਾਨ ਕਈ ਮਿਤੀਆਂ ਦਿੱਤੀਆਂ ਗਈਆਂ ਸਨ। ਜਿਸ ਉੱਤੇ ਫੈਸਲਾ ਸੁਣਾਉਂਦੇ ਹੋਏ ਸ਼ੁੱਕਰਵਾਰ ਨੂੰ ਜ਼ਿਲਾ ਸੈਸ਼ਨ ਅਦਾਲਤ ਨੇ ਡਾ. ਰਜਨੀਸ਼ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ, ਜਿਸ ਤੋਂ ਬਾਅਦ ਹੁਣ ਮੁਲਜ਼ਮ ਸਾਬਕਾ ਉਪ ਕੁਲਪਤੀ ਨੂੰ ਜ਼ਮਾਨਤ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਜਾਣਾ ਹੋਵੇਗਾ।  ਉਥੇ ਹੀ ਇਸ ਪੂਰੇ ਮਾਮਲੇ ਨੂੰ ਲੈ ਕੇ ਵਿਜੀਲੈਂਸ ਬਿਊਰੋ ਵਲੋਂ ਨਾਮਜ਼ਦ ਕੀਤੇ ਗਏ ਬਾਕੀ 9 ਹੋਰ ਮੁਲਜ਼ਮਾਂ ਵਲੋਂ ਜ਼ਮਾਨਤ ਨਾ ਲਗਾਉਣ ਦੇ ਬਾਵਜੂਦ ਵੀ ਉਨ੍ਹਾਂ ਦੀ ਗ੍ਰਿਫਤਾਰੀ ਨਹੀ ਹੋ ਸਕੀ ਹੈ, ਜਿਸ ਨੂੰ ਲੈ ਕੇ ਵਿਜੀਲੈਂਸ ਬਿਊਰੋ ਜਿੱਥੇ ਉਕਤ ਮੁਲਜ਼ਮਾਂ ਦੇ ਸੰਬੰਧ ਵਿੱਚ ਸਾਹਮਣੇ ਆਏ ਦਸਤਾਵੇਜਾਂ ਦੀ ਜਾਂਚ ਵਿੱਚ ਜੁਟਿਆ ਹੋਇਆ ਹੈ। ਉਥੇ ਹੀ ਇਨ੍ਹਾਂ ਮੁਲਜ਼ਮਾਂ ਦੀ ਭੂਮਿਕਾ ਨੂੰ ਲੈ ਕੇ ਵੀ ਜਾਂਚ ਦਾ ਦੌਰ ਜਾਰੀ ਹੈ ਤਾਂ ਜੋ ਇਸ ਦੀ ਪੂਰੀ ਭੂਮਿਕਾ ਦਾ ਖੁਲਾਸਾ ਕੀਤਾ ਜਾ ਸਕੇ। ਫਿਲਹਾਲ ਵਿਜੀਲੈਂਸ ਸੂਤਰਾਂ ਮੁਤਾਬਕ ਸਾਰੇ ਮੁਲਜ਼ਮ ਆਪਣੇ ਟਿਕਾਣਿਆਂ ਤੋਂ ਗਾਇਬ ਦੱਸੇ ਜਾ ਰਹੇ ਹਨ।
ਸਾਲ 2013 ਤੋਂ ਬਾਅਦ ਦੀਆਂ ਭਰਤੀਆਂ ਉੱਤੇ ਵੀ ਹੋ ਸਕਦੀ ਹੈ ਅਗਲੀ ਕਾਰਵਾਈ
ਸਾਲ 2013 ਤੋਂ ਬਾਅਦ ਡਾ. ਰਜਨੀਸ਼ ਅਰੋੜਾ ਦੇ ਕਰੀਬੀ ਕੁਝ ਪ੍ਰਭਾਵਸ਼ਾਲੀ ਵਿਅਕਤੀਆਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਸਾਰੇ ਨਿਯਮਾਂ ਨੂੰ ਵੇਖ ਕੇ ਕਈ ਅਹਿਮ ਅਹੁਦਿਆਂ ਉੱਤੇ ਤਾਇਨਾਤ ਕਰਨ ਦਾ ਮਾਮਲਾ ਆਉਣ ਵਾਲੇ ਦਿਨਾਂ ਵਿੱਚ ਭੱਖ ਸਕਦਾ ਹੈ। ਦੱਸਿਆ ਜਾਂਦਾ ਹੈ ਕਿ ਫਿਲਹਾਲ ਵਿਜੀਲੈਂਸ ਬਿਊਰੋ ਦਾ ਫੋਕਸ ਉਨ੍ਹਾਂ ਨਿਯੁਕਤੀਆਂ ਉੱਤੇ ਚੱਲ ਰਿਹਾ ਹੈ, ਜਿਨ੍ਹਾਂ ਦੇ ਨਾਮ ਐਫ.ਆਈ.ਆਰ. ਵਿੱਚ ਦਰਜ ਹਨ। ਹੁਣ ਇਨ੍ਹਾਂ ਐੇਫਆਈਆਰ ਦੀ ਜਾਂਚ ਪੂਰੀ ਹੁੰਦੇ ਹੀ ਸਾਲ 2013 ਤੋਂ ਬਾਅਦ ਕੀਤੀ ਗਈ ਭਰਤੀਆਂ ਤੇ ਵਿਜੀਲੈਂਸ ਦੀ ਗਾਜ ਡਿੱਗ ਸਕਦੀ ਹੈ, ਜਿਸ ਨੂੰ ਲੈ ਕੇ ਇਨ੍ਹਾਂ ਭਾਰਤੀਆਂ ਨੂੰ ਕਰਵਾਉਣ ਵਿਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਲੋਕਾਂ ਵਿੱਚ ਦਹਿਸ਼ਤ ਪੈਦਾ ਹੋ ਗਈ ਹੈ।
ਕੀ ਕਹਿੰਦੇ ਹਨ ਐਸਐੇਸਪੀ ਵਿਜੀਲੈਂਸ
ਇਸ ਸੰਬੰਧ ਵਿੱਚ ਜਦੋਂ ਐੇਸਐੇਸਪੀ ਵਿਜੀਲੈਂਸ ਜਲੰਧਰ ਜ਼ੋਨ ਦਲਜਿੰਦਰ ਸਿੰਘ ਢਿੱਲੋਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਦਾ ਦੌਰ ਲਗਾਤਾਰ ਜਾਰੀ ਹੈ, ਜਾਂਚ ਕਾਫ਼ੀ ਲੰਮੀ ਹੋਣ ਕਾਰਨ ਇਸ ਨੂੰ ਅਜੇ ਕੁਝ ਦਿਨ ਲੱਗ ਸਕਦੇ ਹਨ। ਉਥੇ ਹੀ ਮਾਮਲੇ ਵਿੱਚ ਸ਼ਾਮਲ ਸ਼ੱਕੀ ਲੋਕਾਂ ਨੂੰ ਬਖਸ਼ਿਆ ਨਹੀ ਜਾਵੇਗਾ।


Tags: ਕਪੂਰਥਲਾਪੀਟੀਯੂਰਜਨੀਸ਼ ਅਰੋੜਾKapurthalaPTURajneesh Arora

Edited By

Sunny Kashyap

Sunny Kashyap is News Editor at Jagbani.