FacebookTwitterg+Mail

ਪੰਜਾਬੀ ਇੰਡਸਟਰੀ ਨਾਲ ਜੁੜੀ ਮੇਕਅੱਪ ਆਰਟਿਸਟ ਗੀਤ ਬਰਾੜ ਦੇ ਕਤਲ ਕੇਸ ਦੀ ਗੁੱਥੀ ਸੁਲਝੀ, ਦੋਸ਼ੀ ਗ੍ਰਿਫਤਾਰ

accused arrested in geet brar mureder case
02 November, 2017 02:49:53 PM

ਪਟਿਆਲਾ, (ਬਲਜਿੰਦਰ)— ਰਾਜਪੁਰਾ ਦੇ ਫੋਕਲ ਪੁਆਇੰਟ 'ਚ ਮਿਲੀ ਮੇਕਅੱਪ ਆਰਟਿਸਟ ਗੀਤ ਬਰਾੜ ਦੇ ਕਤਲ ਮਾਮਲੇ 'ਚ ਪਟਿਆਲਾ ਪੁਲਸ ਦੀ ਐੱਸ. ਐੱਸ. ਪੀ. ਡਾ. ਐੱਸ. ਭੁਪਤੀ, ਐੱਸ. ਪੀ. ਡੀ. ਹਰਵਿੰਦਰ ਵਿਰਕ, ਡੀ. ਐੱਸ. ਪੀ. ਸੁਖਮਿੰਦਰ ਚੌਹਾਨ, ਡੀ. ਐੱਸ. ਪੀ. ਕ੍ਰਿਸ਼ਨ ਕੁਮਾਰ ਪੈਂਥੇ ਤੇ ਥਾਣਾ ਬਨੂੰੜ ਦੇ ਐੱਸ. ਐੱਚ. ਓ. ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗੀਤ ਬਰਾੜ ਦੇ ਸਾਥੀ ਵੀਡੀਓਗ੍ਰਾਫਰ ਮਨਜੀਤ ਸਿੰਘ ਥਿੰਦ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਐੱਸ. ਐੱਸ. ਪੀ. ਡਾ. ਐੱਸ. ਭੁਪਤੀ ਨੇ ਦੱਸਿਆ ਕਿ ਮਨਜੀਤ ਥਿੰਦ ਨੇ ਗੀਤ ਬਰਾੜ ਤੋਂ ਕੈਮਰੇ ਲਈ ਪੈਸੇ ਲਏ ਸਨ ਤੇ ਇਸੇ ਲੈਣ-ਦੇਣ ਨੂੰ ਲੈ ਕੇ ਕਤਲ ਹੋਇਆ।
Punjabi Bollywood Tadka
ਉਨ੍ਹਾਂ ਦੱਸਿਆ ਕਿ ਗੀਤ ਬਰਾੜ ਦੀ ਲਾਸ਼ ਮਿਲਣ ਤੋਂ ਬਾਅਦ ਐੱਸ. ਪੀ. ਡੀ. ਹਰਵਿੰਦਰ ਵਿਰਕ ਦੀ ਅਗਵਾਈ ਹੇਠ ਇਕ ਟੀਮ ਦਾ ਗਠਨ ਕੀਤਾ ਗਿਆ, ਜਿਸ 'ਚ ਡੀ. ਐੱਸ. ਪੀ. ਸੁਖਮਿੰਦਰ ਚੌਹਾਨ, ਡੀ. ਐੱਸ. ਪੀ. ਕ੍ਰਿਸ਼ਨ ਕੁਮਾਰ ਪੈਂਥੇ ਤੇ ਐੱਸ. ਐੱਚ. ਓ. ਬਨੂੰੜ ਇੰਸਪੈਕਟਰ ਸ਼ਮਿੰਦਰ ਸਿੰਘ ਨੂੰ ਸ਼ਾਮਲ ਕੀਤਾ। ਇਸ ਟੀਮ ਨੇ ਮਨਜੀਤ ਥਿੰਦ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਲਈ ਵਰਤਿਆਂ ਗਿਆ ਪਿਸਟਲ ਬਰਾਮਦ ਕਰ ਲਿਆ ਹੈ। ਮੇਕਅੱਪ ਆਰਟਿਸਟ ਗੀਤ ਬਰਾੜ ਦਾ ਦੋ ਦਿਨ ਪਹਿਲਾਂ ਕਤਲ ਕਰਕੇ ਲਾਸ਼ ਫੋਕਲ ਪੁਆਇੰਟ ਰਾਜਪੁਰਾ ਵਿਖੇ ਸੁੱਟ ਦਿੱਤੀ ਗਈ ਸੀ।


Tags: Geet Brar Murder Makeup Artist Punjab Police ਗੀਤ ਬਰਾੜ ਮੇਕਅੱਪ ਆਰਟਿਸਟ