FacebookTwitterg+Mail

ਧੋਖਾਧੜੀ ਮਾਮਲੇ 'ਚ ਫਸੀ ਸੁਰਵੀਨ ਚਾਵਲਾ ਦੇ ਕੇਸ 'ਚ ਅਗਲੀ ਸੁਣਵਾਈ 11 ਜੂਨ ਨੂੰ

fraud case surveen chawla
07 June, 2018 05:53:55 PM

ਹੁਸ਼ਿਆਰਪੁਰ (ਅਮਰਿੰਦਰ)— ਮਸ਼ਹੂਰ ਅਦਾਕਾਰਾ ਸੁਰਵੀਨ ਚਾਵਲਾ, ਉਸ ਦੇ ਪਤੀ ਅਕਸ਼ੇ ਠੱਕਰ ਤੇ ਭਰਾ ਮਨਵਿੰਦਰ ਚਾਵਲਾ ਵਲੋਂ ਥਾਣਾ ਸਿਟੀ ਪੁਲਸ 'ਚ 40 ਲੱਖ ਰੁਪਏ ਦੀ ਧੋਖਾਧੜੀ ਮਾਮਲੇ 'ਚ ਕੇਸ ਦਰਜ ਹੋਣ ਤੋਂ ਬਾਅਦ ਅੰਤ੍ਰਿਮ ਜ਼ਮਾਨਤ ਨੂੰ ਲੈ ਕੇ ਜ਼ਿਲਾ ਤੇ ਸੈਸ਼ਨ ਜੱਜ ਕੁਮਾਰ ਅਰੋੜਾ ਦੀ ਅਦਾਲਤ 'ਚ ਸੁਣਵਾਈ ਹੋਈ। ਅਦਾਲਤ ਨੇ ਇਸ ਬਹੁਚਰਚਿਤ ਮਾਮਲੇ ਦੀ ਅਗਲੀ ਸੁਣਵਾਈ 11 ਜੂਨ ਤੈਅ ਕੀਤੀ ਹੈ।
ਅਦਾਲਤ 'ਚ ਸ਼ਿਕਾਇਤਕਰਤਾ ਸਤਪਾਲ ਗੁਪਤਾ ਦੇ ਵਕੀਲ ਨਵੀਨ ਜੈਰਥ ਨੇ ਦੱਸਿਆ ਕਿ ਉਨ੍ਹਾਂ ਦੀ ਜਾਣਕਾਰੀ 'ਚ ਜ਼ਿਲਾ ਤੇ ਸੈਸ਼ਨ ਜੱਜ ਸੁਨੀਲ ਕੁਮਾਰ ਅਰੋੜਾ 8 ਜੂਨ ਤੋਂ 29 ਜੂਨ ਤਕ ਛੁੱਟੀਆਂ 'ਤੇ ਰਹਿਣਗੇ। ਅਜਿਹੀ ਸਥਿਤੀ 'ਚ ਹੁਣ 11 ਜੂਨ ਨੂੰ ਉਨ੍ਹਾਂ ਦੀ ਜਗ੍ਹਾ ਡਿਊਟੀ ਜੱਜ  ਇਸ ਮਾਮਲੇ ਦੀ ਸੁਣਵਾਈ ਕਰ ਸਕਦੇ ਹਨ। 11 ਜੂਨ ਨੂੰ ਹੁਣ ਇਸ ਬਹੁਚਰਚਿਤ ਮਾਮਲੇ ਦੀ ਸੁਣਵਾਈ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਕੇ. ਐੱਸ. ਚੀਮਾ ਦੀ ਅਦਾਲਤ 'ਚ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ 11 ਜੂਨ ਨੂੰ ਅਦਾਲਤ 'ਚ ਤੱਥਾਂ ਦੇ ਆਧਾਰ 'ਤੇ ਅੰਤ੍ਰਿਮ ਜ਼ਮਾਨਤ ਦਾ ਉਹ ਪੁਰਜ਼ੋਰ ਤਰੀਕਿਆਂ ਨਾਲ ਵਿਰੋਧ ਕਰਨਗੇ।


Tags: Surveen Chawla Fraud Case Hoshiarpur Court Police Actress

Edited By

Rahul Singh

Rahul Singh is News Editor at Jagbani.