FacebookTwitterg+Mail

ਬਾਲੀਵੁੱਡ ਦੀ ਇਸ ਹਸੀਨਾ ਵਰਗੀ ਹੌਟ ਫਿੱਗਰ ਚਾਹੁੰਦੀ ਸੀ ਰਾਮ ਰਹੀਮ ਦੀ 'ਹਨੀ', ਜਿਮ ਟਰੇਨਰ ਨੇ ਖੋਲ੍ਹੇ ਰਾਜ਼

honeypreet insan wants zero figure
18 September, 2017 10:29:12 AM

ਚੰਡੀਗੜ੍ਹ— ਸਾਧਵੀਆਂ ਨਾਲ ਰੇਪ ਮਾਮਲੇ 'ਚ 20 ਸਾਲ ਦੀ ਜੇਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਸਭ ਤੋਂ ਕਰੀਬੀ ਹਨੀਪ੍ਰੀਤ ਅਜੇ ਵੀ ਪੁਲਸ ਦੀ ਸ਼ਿਕੰਜੇ ਤੋਂ ਬਾਹਰ ਹੈ। ਹਨੀਪ੍ਰੀਤ ਦੀ ਤਲਾਸ਼ 'ਚ ਪੁਲਸ ਜਿੱਥੇ ਜਗ੍ਹਾ-ਜਗ੍ਹਾ ਤਲਾਸ਼ੀ ਕਰ ਰਹੀ ਹੈ ਤਾਂ ਉੱਥੇ ਰੋਜ਼ ਉਸ ਨੂੰ ਲੈ ਕੇ ਨਵੇਂ-ਨਵੇਂ ਖੁਲਾਸਾ ਹੋ ਰਹੇ ਹਨ। ਹੁਣ ਇਸ ਵਾਰ ਨਵਾਂ ਖੁਲਾਸਾ ਹਨੀਪ੍ਰੀਤ ਦੇ ਜਿਮ ਟਰੇਨਰ ਨੇ ਕੀਤਾ ਹੈ।
ਜ਼ੀਰੋ ਫਿੱਗਰ ਬਣਾਉਣੀ ਚਾਹੁੰਦੀ ਸੀ ਹਨੀ
ਹਨੀਪ੍ਰੀਤ ਦੇ ਜਿਮ ਟਰੇਨਰ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਹ ਜ਼ੀਰੋ ਫਿੱਗਰ ਬਣਾਉਣੀ ਚਾਹੁੰਦੀ ਸੀ ਅਤੇ ਇਸ ਲਈ 1 ਤੋਂ 2 ਘੰਟੇ ਰੋਜ਼ ਜਿਮ 'ਚ ਬਿਤਾਉਂਦੀ ਸੀ। ਹਨੀਪ੍ਰੀਤ ਅਕਸਰ ਜਿਮ 'ਚ ਹੀ ਕਮਲੀ-ਕਮਲੀ ਗੀਤ 'ਤੇ ਡਾਂਸ ਕਰਨ ਲੱਗਦੀ ਸੀ। 
ਕੈਟਰੀਨਾ ਕੈਫ ਵਰਗੀ ਬਣਨਾ ਚਾਹੁੰਦੀ ਸੀ ਹਨੀਪ੍ਰੀਤ
ਹਨੀਪ੍ਰੀਤ ਦੀ ਜਿਮ ਟਰੇਨਰ ਨੇ ਕਿਹਾ ਕਿ ਉਹ ਕੈਟਰੀਨਾ ਕੈਫ ਵਾਂਗ ਦਿਖਣਾ ਚਾਹੁੰਦੀ ਸੀ। ਉਹ ਇਸ ਨੂੰ ਲੈ ਕੇ ਜਿਮ 'ਚ ਗੱਲਾਂ ਕਰਦੀ ਸੀ। ਉਸ ਨੇ ਕਈ ਵਾਰ ਕਿਹਾ ਸੀ ਕਿ ਉਹ ਜ਼ੀਰੋ ਫਿੱਗਰ ਪਾਉਣਾ ਚਾਹੁੰਦੀ ਹੈ। ਟਰੇਨਰ ਨੇ ਖੁਲਾਸਾ ਕੀਤਾ ਕਿ ਰਾਮ ਰਹੀਮ ਵੀ ਕਦੀ-ਕਦੀ ਇਸ ਜਿਮ 'ਚ ਆਉਂਦਾ ਹੁੰਦਾ ਸੀ।
ਡੇਰਾ 'ਚ ਹਨੀਪ੍ਰੀਤ ਲਈ ਬਣਿਆ ਸੀ ਖਾਸ ਜਿਮ
ਰਾਮ ਰਹੀਮ ਨੇ ਹਨੀਪ੍ਰੀਤ ਲਈ ਡੇਰੇ ਦੇ ਅੰਦਰ ਹੀ ਖਾਸ ਜਿਮ ਬਣਿਆ ਹੋਇਆ ਸੀ। ਇਸ ਤੋਂ ਇਲਾਵਾ ਉਸ ਜਿਮ 'ਚ ਕਿਸੇ ਨੂੰ ਵੀ ਆਉਣ ਦੀ ਇਜਾਜ਼ਤ ਨਹੀਂ ਸੀ। ਟਰੇਨਰ ਨੇ ਦੱਸਿਆ ਕਿ ਹਨੀਪ੍ਰੀਤ ਜੁੰਬਾ-ਜੁੰਬਾ ਡਾਂਸ ਸਟੈਪ ਲੈਣਾ ਚਾਹੁੰਦੀ ਸੀ, ਜਿਸ ਲਈ ਰਾਮ ਰਹੀਮ ਨੇ ਵਿਦੇਸ਼ ਤੋਂ ਟਰੇਨਰ ਮੰਗਵਾਇਆ। ਵਿਦੇਸ਼ੀ ਟਰੇਨਰ ਆਉਣ ਤੋਂ ਬਾਅਦ ਉਸ ਨੂੰ ਉੱਥੇ ਕੰਮ ਛੱਡਣਾ ਪਿਆ।


Tags: Dera Sacha SaudaGurmeet Ram Rahim SinghHoneypreet Insankatrina kaifBollywood Celebrityਡੇਰਾ ਸੱਚਾ ਸੌਦਾ ਹਨੀਪ੍ਰੀਤ ਕੌਰਸਲਮਾਨ ਖਾਨ