FacebookTwitterg+Mail

ਮਸ਼ਹੂਰ ਪੰਜਾਬੀ ਸਿੰਗਰ 'ਜੈਸਮੀਨ ਸੈਂਡਲਸ' ਦੇ ਸ਼ੋਅ 'ਚ ਹੰਗਾਮਾ, ਸੈਲਫੀ ਲੈਣ ਵਾਲੇ ਨੌਜਵਾਨ ਨੂੰ ਬਾਊਂਸਰਾਂ ਨੇ ਚਾੜ੍ਹਿਆ ਕੁਟਾਪਾ

jasmine sandals   s show
10 November, 2017 11:20:04 AM

ਚੰਡੀਗੜ੍ਹ (ਸੁਸ਼ੀਲ) : ਇੰਡਸਟਰੀਅਲ ਏਰੀਆ ਫੇਜ਼-1 'ਚ ਸਥਿਤ ਕਲੱਬ 'ਚ ਮਸ਼ਹੂਰ ਪੰਜਾਬੀ ਸਿੰਗਰ ਜੈਸਮੀਨ ਸੈਂਡਲਸ ਦੇ ਸ਼ੋਅ 'ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਉਸ ਨਾਲ ਸੈਲਫੀ ਲੈ ਰਹੇ ਇਕ ਨੌਜਵਾਨ ਨੂੰ ਗਾਇਕਾ ਦੇ ਬਾਊਂਸਰ ਨੇ ਫੜ੍ਹ ਕੇ ਕੁੱਟ ਦਿੱਤਾ, ਜਿਸ ਤੋਂ ਬਾਅਦ ਬਾਊਂਸਰ 'ਤੇ ਮਾਮਲਾ ਦਰਜ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਰਾਜੀਵ ਨੇ ਦੱਸਿਆ ਕਿ ਬੁੱਧਵਾਰ ਨੂੰ ਉਹ ਪਰਿਵਾਰ ਨਾਲ ਕਲੱਬ ਗਿਆ ਸੀ, ਜਿੱਥੇ ਜੈਸਮਿਨ ਸੈਂਡਲਸ ਆਈ ਹੋਈ ਸੀ। ਇਸ ਦੌਰਾਨ ਉਨ੍ਹਾਂ ਦਾ ਬੇਟਾ ਹਾਰਦਿਕ, ਜੈਸਮਿਨ ਨਾਲ ਸੈਲਫੀ ਲੈਣ ਲੱਗਾ ਤਾਂ ਬਾਊਂਸਰ ਨੇ ਉਸ ਦੇ ਬੇਟੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਰਾਜੀਵ ਆਪਣੇ ਬੇਟੇ ਨੂੰ ਬਚਾਉਣ ਲਈ ਅੱਗੇ ਵਧਿਆ ਤਾਂ ਸਾਰੇ ਬਾਊਂਸਰ ਇਕੱਠੇ ਹੋ ਗਏ ਅਤੇ ਪਿਓ-ਪੁੱਤ ਨੂੰ ਕੁੱਟਣ ਲੱਗ ਪਏ। ਰਾਜੀਵ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਇੰਡਸਟਰੀਅਲ ਏਰੀਆ ਥਾਣਾ ਦੀ ਪੁਲਸ ਨੇ ਬਾਊਂਸਰ ਖਿਲਾਫ ਕੁੱਟਮਾਰ ਅਤੇ ਜਾਨੋਂ ਮਾਰਨ ਦਾ ਮਾਮਲਾ ਦਰਜ ਕਰ ਲਿਆ ਹੈ।


Tags: ਜੈਸਮੀਨ ਸੈਂਡਲਸਸ਼ੋਅ Jasmine Sandals Show