FacebookTwitterg+Mail

ਭਰੇ ਮਨ ਨਾਲ ਪਾਲੀਵੁੱਡ ਦੇ ਇਨ੍ਹਾਂ ਸਿਤਾਰਿਆਂ ਨੇ ਮਿਹਰ ਮਿੱਤਲ ਨੂੰ ਕਿਹਾ ਅਲਵਿਦਾ (ਦੇਖੋ ਤਸਵੀਰਾਂ)

    1/13
23 October, 2016 11:04:54 PM
ਜਲੰਧਰ— ਪੰਜਾਬੀ ਫਿਲਮ ਜਗਤ ਦੇ ਕਾਮੇਡੀ ਕਿੰਗ ਬੀਤੇ ਸ਼ਨੀਵਾਰ ਨੂੰ ਦੁਨੀਆ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦੇ ਦੁਨੀਆ ਛੱਡਣ ਦਾ ਦੁੱਖ ਹਰ ਆਮ ਤੇ ਖਾਸ ਵਿਅਕਤੀ ਨੂੰ ਸਤਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਮਿਹਰ ਮਿੱਤਲ ਦੇ ਦਿਹਾਂਤ ਦੀ ਖਬਰ ਜਿਵੇਂ ਹੀ ਫੈਲੀ ਤਾਂ ਸਾਰਾ ਪੰਜਾਬੀ ਫਿਲਮ ਜਗਤ ਭਰੇ ਮਨ ਨਾਲ ਉਨ੍ਹਾਂ ਦੀਆਂ ਪੁਰਾਣੀਆਂ ਯਾਦਾਂ ਦਾ ਜ਼ਿਕਰ ਕਰਨ ਲੱਗ ਪਿਆ।
ਮਿਹਰ ਮਿੱਤਲ ਨੂੰ ਗਿੱਪੀ ਗਰੇਵਾਲ, ਦਿਲਜੀਤ ਦੁਸਾਂਝ, ਗੁਰਦਾਸ ਮਾਨ, ਐਮੀ ਵਿਰਕ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਵਿੰਦੂ ਦਾਰਾ ਸਿੰਘ, ਨੀਰੂ ਬਾਜਵਾ, ਰਣਜੀਤ ਬਾਵਾ, ਨਿੰਜਾ ਤੇ ਪ੍ਰਭ ਗਿੱਲ ਤੋਂ ਇਲਾਵਾ ਕਈ ਪ੍ਰਸਿੱਧ ਪਾਲੀਵੁੱਡ ਜਗਤ ਦੀਆਂ ਸ਼ਖਸੀਅਤਾਂ ਨੇ ਅਲਵਿਦਾ ਆਖਿਆ। ਜੋ ਕਮਾਲ ਮਿਹਰ ਮਿੱਤਲ ਨੇ ਫਿਲਮੀ ਪਰਦੇ 'ਤੇ ਕੀਤਾ ਹੈ, ਸ਼ਾਇਦ ਹੀ ਉਨ੍ਹਾਂ ਵਾਂਗ ਕੋਈ ਦੂਜਾ ਕਰ ਸਕੇ। ਤਸਵੀਰਾਂ 'ਚ ਦੇਖੋ ਕਿਹੜੇ ਸਿਤਾਰੇ ਦੇ ਕਿੰਝ ਆਪਣੇ ਜਜ਼ਬਾਤਾਂ ਨੂੰ ਮਿਹਰ ਮਿੱਤਲ ਪ੍ਰਤੀ ਜ਼ਾਹਿਰ ਕੀਤਾ ਹੈ।

Tags: ਕਾਮੇਡੀ ਕਿੰਗ ਮਿਹਰ ਮਿੱਤਲ ਪਾਲੀਵੁੱਡ Comedy King Mehar Mittal Pollywood