FacebookTwitterg+Mail

ਕੰਨੜ ਪ੍ਰੋਫੈਸਰ ਨੇ ਲੱਚਰ ਗਾਇਕੀ ਤੇ ਪੰਜਾਬੀ ਸੰਗੀਤ ਚੈਨਲਾਂ ਵਿਰੁੱਧ ਚੁੱਕਿਆ ਨਵਾਂ ਬੀੜਾ, ਗਾਇਕਾਂ ਨੂੰ ਦਿੱਤਾ ਕਾਨੂੰਨੀ

professor pandit rao dhirenwar
20 November, 2017 04:24:54 PM

ਪਟਿਆਲਾ(ਪਰਮੀਤ)— ਪੰਜਾਬੀ ਭਾਸ਼ਾ ਨੂੰ ਪੰਜਾਬ ਵਿਚ ਤਰਜੀਹ ਦਿੱਤੇ ਜਾਣ ਦੀ ਮੁਹਿੰਮ ਚਲਾ ਰਹੇ ਕੰਨੜ ਦੇ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਨੇ ਹੁਣ ਨਵੀਂ ਮੁਹਿੰਮ ਛੇੜਦਿਆਂ ਲੱਚਰ ਗਾਇਕੀ ਵਿਚ ਸ਼ਾਮਲ ਪੰਜਾਬੀ ਸੰਗੀਤ ਚੈਨਲਾਂ, ਪੰਜਾਬੀ ਗਾਇਕਾਂ ਤੇ ਰਿਕਾਰਡ ਬਣਾਉਣ ਅਤੇ ਵਜਾਉਣ ਵਾਲੀਆਂ ਕੰਪਨੀਆਂ ਨੂੰ ਕਾਨੂੰਨੀ ਨੋਟਿਸ ਦਿੱਤਾ ਹੈ। ਉਨ੍ਹਾਂ ਆਖਿਆ ਹੈ ਕਿ ਜੇਕਰ ਲੱਚਰਤਾ ਭਰਪੂਰ ਗੀਤ ਗਾਇਆ, ਵਜਾਇਆ ਜਾਂ ਰਿਕਾਰਡ ਕੀਤਾ ਜਾਂਦਾ ਹੈ ਤਾਂ ਉਹ 15 ਦਸੰਬਰ ਤੋਂ ਪਹਿਲਾਂ-ਪਹਿਲਾਂ ਜਨਤਕ ਮੁਆਫੀ ਮੰਗਣ।
ਅੱਜ ਇਸ ਮੁਹਿੰਮ ਦੇ ਹੱਕ ਵਿਚ ਇਥੇ ਪੈਦਲ ਮਾਰਚ ਕਰਨ ਵਾਲੇ ਪੰਡਿਤ ਰਾਓ ਧਰੇਨਵਰ ਨੇ ਕਿਹਾ ਕਿ ਉਹ ਲੱਚਰ ਗਾਇਕੀ ਤੇ ਗੀਤਾਂ ਵਿਚ ਸ਼ਰਾਬ ਤੇ ਹਥਿਆਰਾਂ ਨੂੰ ਉਤਸ਼ਾਹਿਤ ਕੀਤੇ ਜਾਣ ਦੇ ਪੂਰੀ ਤਰ੍ਹਾਂ ਖਿਲਾਫ ਹਨ। ਅਜਿਹੇ ਗੀਤ ਗਾਉਣ, ਰਿਕਾਰਡ ਕਰਨ ਜਾਂ ਚਲਾਉਣ ਵਿਰੁੱਧ ਉਨ੍ਹਾਂ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਕੇਸ ਪਾਇਆ ਗਿਆ ਹੈ, ਜੋ ਹਾਈ ਕੋਰਟ ਵਿਚ ਸੁਣਵਾਈ ਅਧੀਨ ਹੈ। ਉਹ ਅਪੀਲ ਕਰਦੇ ਹਨ ਕਿ ਜਿਹੜੇ ਵੀ ਗਾਇਕਾਂ ਨੇ ਪਿਛਲੇ ਸਮੇਂ ਦੌਰਾਨ ਲੱਚਰ ਗੀਤ ਗਾਏ ਜਾਂ ਹਥਿਆਰਾਂ ਤੇ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਏ ਹਨ, ਉਹ 15 ਦਸੰਬਰ 2017 ਤੋਂ ਪਹਿਲਾਂ-ਪਹਿਲਾਂ ਇਸ ਦੀ ਜਨਤਕ ਮੁਆਫੀ ਮੰਗਣ, ਨਹੀਂ ਤਾਂ ਉਹ 18 ਦਸੰਬਰ ਨੂੰ ਅਦਾਲਤ ਵਿਚ ਅਰਜ਼ੀ ਦੇ ਕੇ ਅਜਿਹੇ ਸਾਰੇ ਚੈਨਲਾਂ, ਗਾਇਕਾਂ ਤੇ ਰਿਕਾਰਡ ਕੰਪਨੀਆਂ ਨੂੰ ਤਲਬ ਕਰਨ ਦੀ ਮੰਗ ਕਰਨਗੇ।ਉਨ੍ਹਾਂ ਕਿਹਾ ਕਿ ਉਹ ਫਿਰ ਅਪੀਲ ਕਰਦੇ ਹਨ ਕਿ ਅਜਿਹੇ ਗੀਤ ਗਾਉਣ ਤੋਂ ਭਵਿੱਖ ਵਿਚ ਵੀ ਗੁਰੇਜ਼ ਕੀਤਾ ਜਾਵੇ। ਪੰਜਾਬੀ ਸੱਭਿਆਚਾਰ ਵਿਚ ਸਾਫ-ਸੁਥਰੇ ਪੰਜਾਬੀ ਗੀਤ ਹੀ ਗਾਏ ਜਾਣ ਤੇ ਕਾਨੂੰਨ ਦੀ ਪਾਲਣਾ ਕੀਤੀ ਜਾਵੇ।


Tags: Professor Pandit Rao DhirenwarWriter Bad SingingSingersChannelsRecord Companyਕੰਨੜਪ੍ਰੋਫੈਸਰ ਪੰਡਿਤ ਰਾਓ ਧਰੇਨਵਰਲੱਚਰ ਗਾਇਕੀ