FacebookTwitterg+Mail

ਪ੍ਰਸਿੱਧ ਪੰਜਾਬੀ ਗਾਇਕ ਕਰਮਜੀਤ ਸਿੰਘ ਧੂਰੀ ਦੀ ਸੜਕ ਹਾਦਸੇ 'ਚ ਮੌਤ

punjabi singer karamjit singh dhuri died in a road accident
18 March, 2018 07:54:38 PM

ਧੂਰੀ (ਦਵਿੰਦਰ)— 'ਮਿੱਤਰਾਂ ਦੀ ਲੂਣ ਦੀ ਡਲੀ, ਨੀ ਤੂੰ ਮਿਸ਼ਰੀ ਬਰਾਬਰ ਜਾਣੀ' ਤੇ 'ਠੱਗੀਆਂ ਕਿਉਂ ਮਾਰੇ ਬੰਦਿਆ' ਸਮੇਤ ਅਨੇਕਾਂ ਪੰਜਾਬੀ ਗੀਤਾਂ ਰਾਹੀਂ ਧੂਰੀ ਸ਼ਹਿਰ ਦਾ ਨਾਂ ਦੇਸ਼-ਵਿਦੇਸ਼ 'ਚ ਚਮਕਾਉਣ ਵਾਲੇ ਤੇ ਪ੍ਰਸਿੱਧ ਗਾਇਕ ਮਿੰਟੂ ਧੂਰੀ ਦੇ ਪਿਤਾ ਕਰਮਜੀਤ ਸਿੰਘ ਧੂਰੀ ਦੀ ਅੱਜ ਇਕ ਸੜਕ ਹਾਦਸੇ 'ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕਰਮਜੀਤ ਸਿੰਘ ਆਪਣੇ ਇਕ ਸਾਥੀ ਨਾਲ ਧੂਰੀ ਤੋਂ ਐਕਟਿਵਾ ਸਕੂਟਰੀ 'ਤੇ ਬਾਗੜੀਆਂ ਜਾ ਰਹੇ ਸਨ ਤੇ ਪਿੱਛੋਂ ਆ ਰਹੇ ਇਕ ਮੋਟਰਸਾਈਕਲ ਨੇ ਉਨ੍ਹਾਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਜ਼ਦੀਕ ਟੱਕਰ ਮਾਰ ਦਿੱਤੀ।
ਜ਼ਖਮਾਂ ਦੀ ਤਾਬ ਨਾ ਝੱਲਦਿਆਂ ਕਰਮਜੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਿਆ। ਜ਼ਿਕਰਯੋਗ ਹੈ ਕਿ ਕਰਮਜੀਤ ਸਿੰਘ ਧੂਰੀ ਨੇ ਦੋਗਾਣਾ ਗਾਇਕੀ ਦੇ ਖੇਤਰ 'ਚ ਪੂਰੀ ਦੁਨੀਆ 'ਚ ਨਾਮ ਚਮਕਾਇਆ ਸੀ। ਕਰਮਜੀਤ ਦੀ ਮੌਤ ਨਾਲ ਪੰਜਾਬੀ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੇ ਪਰਿਵਾਰ ਵਲੋਂ ਇਸ ਹਾਦਸੇ ਦੀ ਕੋਈ ਵੀ ਪੁਲਸ ਜਾਂਚ ਨਹੀਂ ਕਰਵਾਈ ਗਈ।


Tags: Karamjit Singh Dhuri Punjabi Singer Death Road Accident

Edited By

Rahul Singh

Rahul Singh is News Editor at Jagbani.