FacebookTwitterg+Mail

ਖੁਦ ਦੇ ਦੁਖੜੇ ਲੋਕਾਂ ਨੂੰ ਸੁਣਾਉਣ ਲਈ ਰਾਧੇ ਮਾਂ ਬਣਾਏਗੀ ਫਿਲਮ

radhe maa making her acting debut
09 December, 2017 07:55:31 PM

ਅੰਮ੍ਰਿਤਸਰ (ਬਿਊਰੋ)— ਧਰਮ ਗੁਰੂ ਰਾਧੇ ਮਾਂ ਅੱਜ ਅੰਮ੍ਰਿਤਸਰ ਪਹੁੰਚੀ। ਇਸ ਮੌਕੇ ਅੰਮ੍ਰਿਤਸਰ ਏਅਰਪੋਰਟ 'ਤੇ ਰਾਧੇ ਮਾਂ ਦਾ ਨਿੱਘਾ ਸੁਆਗਤ ਕੀਤਾ ਗਿਆ। ਇਸ ਮੌਕੇ ਰਾਧੇ ਮਾਂ ਨੇ ਆਪਣੇ ਭਗਤਾਂ ਲਈ ਆਪਣੀ ਆਲੀਸ਼ਾਨ ਜੈਗੁਆਰ ਗੱਡੀ ਅੰਦਰ ਭੇਟਾਂ ਲਗਾ ਕੇ ਨੱਚਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਰਾਧੇ ਮਾਂ ਦੇ ਭਗਤ ਵੀ ਨੱਚਦੇ ਨਜ਼ਰ ਆਏ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਦੌਰਾਨ ਰਾਧੇ ਮਾਂ ਨੇ ਕਿਹਾ ਕਿ ਉਹ ਭਗਤੀ ਦੇ ਉਪਰ ਫਿਲਮ ਬਣਾਏਗੀ ਤੇ ਇਸ 'ਚ ਉਹ ਖੁਦ ਰੋਲ ਅਦਾ ਕਰੇਗੀ। ਨਾਲ ਹੀ ਪੰਜਾਬ ਦੇ ਲੋਕਾਂ ਨੇ ਜੋ ਉਸ ਨਾਲ ਕੀਤਾ ਹੈ, ਉਸ ਦਾ ਦੁਖੜਾ ਵੀ ਫਿਲਮ ਰਾਹੀਂ ਸੁਣਾਏਗੀ। ਰਾਧੇ ਮਾਂ ਨੇ ਕਿਹਾ ਕਿ ਭਗਵਾਨ ਦੀ ਉਸ 'ਤੇ ਕਿਰਪਾ ਹੈ ਤੇ ਅੱਜ ਉਹ ਆਪਣੀ ਇਕ ਦੋਸਤ ਦੀ ਬੇਟੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਆਈ ਹੈ। ਵਿਆਹ ਤੋਂ ਬਾਅਦ ਉਹ ਸ੍ਰੀ ਹਰਿਮੰਦਰ ਸਾਹਿਬ ਜਾਵੇਗੀ।


Tags: Radhe Maa Acting Film Dharm Guru Ram Rahim