FacebookTwitterg+Mail

ਸੁਰਵੀਨ ਚਾਵਲਾ ਨੂੰ ਨਹੀਂ ਮਿਲੀ ਅੰਤ੍ਰਿਮ ਜ਼ਮਾਨਤ, ਵਧੀਆਂ ਮੁਸ਼ਕਿਲਾਂ

surveen chawl
04 June, 2018 07:30:17 PM

ਹੁਸ਼ਿਆਰਪੁਰ (ਅਮਰਿੰਦਰ)— ਮਸ਼ਹੂਰ ਅਭਿਨੇਤਰੀ ਸੁਰਵੀਨ ਚਾਵਲਾ ਤੇ ਉਸ ਦੇ ਪਤੀ ਅਕਸ਼ੇ ਠੱਕਰ ਵਲੋਂ ਧੋਖਾਧੜੀ ਮਾਮਲੇ 'ਚ ਕੇਸ ਦਰਜ ਹੋਣ ਤੋਂ ਬਾਅਦ ਅੰਤ੍ਰਿਮ ਜ਼ਮਾਨਤ ਨੂੰ ਲੈ ਕੇ ਸੋਮਵਾਰ ਨੂੰ ਜ਼ਿਲਾ ਤੇ ਸੈਸ਼ਨ ਜੱਜ ਸੁਨੀਲ ਕੁਮਾਰ ਅਰੋੜਾ ਦੀ ਅਦਾਲਤ 'ਚ ਸੁਣਵਾਈ ਹੋਈ। ਅਦਾਲਤ 'ਚ ਸੁਰਵੀਨ ਚਾਵਲਾ ਅਤੇ ਅਕਸ਼ੇ ਠੱਕਰ ਵਲੋਂ ਵਕੀਲ ਕੰਵਲਵੀਰ ਸਿੰਘ ਕੰਗ ਅਤੇ ਗੁਰਿੰਦਰ ਸਿੰਘ ਪੇਸ਼ ਹੋਏ ਜਦਕਿ ਸ਼ਿਕਾਇਤ ਕਰਤਾ ਸੱਤਪਾਲ ਗੁਪਤਾ ਵਲੋਂ ਵਕੀਲ ਨਵੀਨ ਜੈਰਥ ਪੇਸ਼ ਹੋਏ।

Punjabi Bollywood Tadka
ਦੱਸਣਯੋਗ ਹੈ ਕਿ ਅਦਾਲਤ ਵਲੋਂ ਸੁਰਵੀਨ ਚਾਵਲਾ ਨੂੰ 4 ਜੂਨ ਤੱਕ ਗ੍ਰਿਫਤਾਰੀ ਲਈ ਇਸ ਸ਼ਰਤ 'ਤੇ ਰੋਕ ਲੱਗੀ ਸੀ ਕਿ ਉਹ ਪੁਲਸ ਜਾਂਚ 'ਚ ਸ਼ਾਮਿਲ ਨਹੀਂ ਹੋ ਰਹੀ ਹੈ। ਇਸ ਦੌਰਾਨ 31 ਮਈ ਨੂੰ ਥਾਣਾ ਸਿਟੀ ਪੁਲਸ ਦੇ ਏ. ਐੱਸ. ਆਈ. ਹਰਬੰਸ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਭਾਵੇਂ ਹੀ ਜਾਂਚ 'ਚ ਸ਼ਾਮਿਲ ਹੋਏ ਹਨ ਪਰ ਦਸਤਾਵੇਜ ਪੇਸ਼ ਨਹੀਂ ਕੀਤੇ ਗਏ। ਅਦਾਲਤ ਨੇ ਆਪਣੀ ਅਗਲੀ ਪੇਸ਼ੀ 6 ਜੂਨ ਤੈਅ ਕਰਕੇ ਦੋਸ਼ੀਆਂ ਨੂੰ ਅਦਾਲਤ 'ਚ ਪੈਸੇ ਦੇ ਲੈਣ ਦੇਣ ਨਾਲ ਸੰਬੰਧਿਤ ਦਸਤਾਵੇਜ ਨਾਲ ਲੈ ਕੇ ਆਉਣ ਦਾ ਨਿਰਦੇਸ਼ ਦਿੱਤਾ ਹੈ।

Punjabi Bollywood Tadka
ਸਾਨੂੰ ਉਪਰ ਵਾਲੇ 'ਤੇ ਭਰੋਸਾ ਹੈ
ਅਦਾਲਤ 'ਚ ਬਾਲੀਵੁੱਡ ਅਭਿਨੇਤਰੀ ਸੁਰਵੀਨ ਚਾਵਲਾ ਨੇ ਪਿਤਾ ਰੰਜੀਤ ਚਾਵਲਾ ਅਤੇ ਮਾਂ ਜਗਦੀਪ ਕੌਰ ਚਾਵਲਾ ਅਦਾਲਤ ਦੀ ਕਾਰਵਾਈ ਦੌਰਾਨ ਕਾਫੀ ਪ੍ਰੇਸ਼ਾਨ ਦਿਖੇ। ਪੁੱਛਣ 'ਤੇ ਦੋਵੇਂ ਵਾਰ-ਵਾਰ ਇਹ ਕਹਿ ਰਹੇ ਸਨ ਕਿ ਸਾਨੂੰ ਅਦਾਲਤ ਦੇ ਨਾਲ-ਨਾਲ ਪੁਲਸ ਜਾਂਚ 'ਤੇ ਭਰੋਸਾ ਹੈ। ਰੱਬ ਸਭ ਕੁਝ ਦੇਖਦਾ ਹੈ। ਮੇਰੇ ਬੱਚੇ ਬੇਕਸੂਰ ਹਨ। ਅਦਾਲਤ ਵਲੋਂ ਉਨ੍ਹਾਂ ਨੂੰ ਜ਼ਰੂਰ ਨਿਆਏ ਮਿਲੇਗਾ।

ਕਾਨੂੰਨ ਤੋਂ ਉਪਰ ਕੋਈ ਨਹੀਂ
ਸ਼ਿਕਾਇਤਕਰਤਾ ਦੇ ਵਕੀਲ ਨਵੀਨ ਜੈਰਥ ਨੇ ਅਦਾਲਤ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਾਨੂੰਨ ਤੋਂ ਉਪਰ ਕੋਈ ਨਹੀਂ ਹੁੰਦਾ ਹੈ। ਵਕੀਲ ਨਵੀਨ ਜੈਰਥ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਤਪਾਲ ਗੁਪਤਾ ਨੇ ਫਿਲਮ 'ਨੀਲ ਬੱਟੇ ਸੰਨਾਟਾ' ਦੇ ਨਿਰਮਾਣ 'ਚ 40 ਲੱਖ ਰੁਪਏ ਦਾ ਚੈੱਕ ਫਿਲਮ ਨਿਰਮਾਣ ਕੰਪਨੀ ਨੂੰ ਭੇਜਿਆ ਸੀ। ਇਹ ਪੈਸੇ ਫਿਲਮ ਨਿਰਮਾਣ ਕੰਪਨੀ ਦੀ ਬਜਾਏ ਸੁਰਵੀਨ ਚਾਵਲਾ ਦੇ ਪਤੀ ਅਕਸ਼ੇ ਠੱਕਰ ਦੇ ਬੈਂਕ ਖਾਤੇ 'ਚ ਟਰਾਂਸਫਰ ਹੋ ਗਏ, ਜਿਹੜੇ ਉਨ੍ਹਾਂ ਨੂੰ ਵਾਪਸ ਨਹੀਂ ਕੀਤੇ ਗਏ। ਪੁਲਸ ਨੇ ਤੱਥਾਂ ਦੇ ਆਧਾਰ 'ਤੇ ਹੀ ਕੇਸ ਦਰਜ ਕੀਤਾ ਹੈ। ਚੰਗਾ ਹੋਵੇਗਾ ਕਿ ਮੁਲਜ਼ਮ ਪੁਲਸ ਕੇਸ 'ਚ ਸਹਿਯੋਗ ਦੇਣ।


Tags: Surveen Chawla Fraud Case Akshay Thakker Court Bail Bollywood Actress

Edited By

Kapil Kumar

Kapil Kumar is News Editor at Jagbani.