FacebookTwitterg+Mail

ਧੋਖਾਧੜੀ ਮਾਮਲਾ : ਪੁਲਸ ਜਾਂਚ 'ਚ ਸਹਿਯੋਗ ਨਹੀਂ ਗੁੰਮਰਾਹ ਕਰ ਰਿਹੈ ਚਾਵਲਾ ਪਰਿਵਾਰ

surveen chawla
03 June, 2018 01:41:03 PM

ਹੁਸ਼ਿਆਰਪੁਰ( ਅਮਰਿੰਦਰ)— ਥਾਣਾ ਸਿਟੀ ਪੁਲਸ 'ਚ ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ ਤੇ ਉਸ ਦੇ ਪਰਿਵਾਰ 'ਤੇ 40 ਲੱਖ ਰੁਪਏ ਦੀ ਧੋਖਾਧੜੀ ਮਾਮਲੇ 'ਚ ਬੀਤੇ ਦਿਨੀਂ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਸ਼ਿਕਾਇਤਕਰਤਾ ਸਤਪਾਲ ਗੁਪਤਾ ਨੇ ਆਪਣੇ ਵਕੀਲ ਐਡਵੋਕੇਟ ਨਵੀਨ ਜੈਰਥ ਨਾਲ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੋਸ਼ੀ ਚਾਵਲਾ ਪਰਿਵਾਰ ਪੁਲਸ ਜਾਂਚ 'ਚ ਸਹਿਯੋਗ ਨਹੀਂ ਬਲਕਿ ਗੁੰਮਰਾਹ ਕਰਨ 'ਤੇ ਤੁਲਿਆ ਹੋਇਆ ਹੈ। ਐਡਵੋਕੇਟ ਨਵੀਨ ਜੈਰਥ ਨੇ ਕਿਹਾ ਕਿ ਇਕ ਪਾਸੇ ਸੁਰਵੀਨ ਚਾਵਲਾ ਦੇ ਨਾਲ ਉਸਦਾ ਪਤੀ ਅਕਸ਼ੈ ਠੱਕਰ ਬੋਲ ਰਿਹਾ ਹੈ ਕਿ ਉਸਨੂੰ 40 ਲੱਖ ਰੁਪਏ 'ਚ ਬੇਵਜ੍ਹਾ ਸਾਜਿਸ਼ ਤਹਿਤ ਫਸਾਇਆ ਜਾ ਰਿਹਾ ਹੈ, ਕਿਉਂਕਿ ਉਹ ਸੈਲੀਬ੍ਰੇਟੀ ਹੈ। ਦੂਜੇ ਪਾਸੇ ਸੁਰਵੀਨ ਚਾਵਲਾ ਦੇ ਭਰਾ ਮਨਵਿੰਦਰ ਚਾਵਲਾ 'ਤੇ ਪਟਿਆਲਾ ਥਾਣੇ 'ਚ ਪਹਿਲਾਂ ਵੀ ਵਿਦੇਸ਼ ਭੇਜਣ ਦੇ ਨਾਂ 'ਤੇ 10 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਹੈ। 
Punjabi Bollywood Tadka
ਦੁਬਈ ਕੁਨੈਕਸ਼ਨ ਦੀ ਵੀ ਹੋਵੇ ਉੱਚ ਪੱਧਰੀ ਜਾਂਚ
ਸ਼ਿਕਾਇਤਕਰਤਾ ਸਤਪਾਲ ਗੁਪਤਾ ਨਾਲ ਐਡਵੋਕੇਟ ਨਵੀਨ ਜੈਰਥ ਨੇ ਮੀਡੀਆ ਸਾਹਮਣੇ ਸ਼ਿਕਾਇਤਕਰਤਾ ਸਤਪਾਲ ਗੁਪਤਾ ਦੇ ਬੇਟੇ ਪੰਕਜ ਗੁਪਤਾ ਤੇ ਜਾਰ ਪਿਕਚਰ ਦੇ ਬੈਨਰ ਹੇਠ ਬਣੀ ਨੀਲ ਬੱਟੇ ਸਨਾਟਾ ਦੇ ਨਿਰਦੇਸ਼ਕ ਅਜੇ ਜੀ. ਰਾਏ ਵਿਚਕਾਰ ਹੋਈ ਆਡੀਓ ਟੈਪ ਸੁਣਾ ਕੇ ਦੋਸ਼ ਲਗਾਇਆ ਕਿ ਟੈਪ 'ਚ ਸਪੱਸ਼ਟ ਤੌਰ 'ਤੇ ਨਿਰਦੇਸ਼ਕ ਕਹਿੰਦਾ ਹੈ ਕਿ ਸਤਪਾਲ ਗੁਪਤਾ ਦਾ ਜਾਰ ਪਿਕਚਰ ਨਾਲ ਕਦੇ ਵੀ ਸਿੱਧਾ ਸੰਪਰਕ ਨਹੀਂ ਹੋਇਆ। ਗੱਲਬਾਤ 'ਚ ਇਕ ਜਗ੍ਹਾ ਦੱਸਿਆ ਗਿਆ ਹੈ ਕਿ ਅਕਸ਼ੈ ਠੱਕਰ ਦੇ ਖਾਤੇ 'ਚ ਕੁੱਲ 1 ਕਰੋੜ 10 ਲੱਖ ਰੁਪਏ ਜਾਰੀ ਪਿਕਚਰ ਵੱਲੋਂ ਦਿਖਾਇਆ ਗਿਆ ਹੈ। ਇਸ ਰਾਸ਼ੀ ਵਿਚੋਂ 50 ਲੱਖ ਰੁਪਏ ਕਿਸੇ ਹੋਰ ਖਾਤੇ ਵਿਚ ਦੁਬਈ ਤੋਂ ਜਮ੍ਹਾ ਹੋਏ ਹਨ। ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨਾਂਲ ਜਾਂਚ ਕੀਤੀ ਜਾਵੇ ਕਿ ਦੁਬਈ ਤੋਂ ਕਿਸਨੇ ਫੰਡਿੰਗ ਕੀਤੀ ਹੈ। 
ਕੱਲ ਅਦਾਲਤ 'ਚ ਹੋਵੇਗੀ ਰੈਗੂਲਰ ਬੇਲ ਦੀ ਸੁਣਵਾਈ
ਦੱਸਣਯੋਗ ਹੈ ਕਿ ਥਾਣਾ ਸਿਟੀ ਵਿਖੇ ਦਰਜ ਸ਼ਿਕਾਇਤ 'ਚ ਜਾਂਚ ਪ੍ਰਕਿਰਿਆ 'ਚ ਸ਼ਾਮਲ ਹੋਣ ਲਈ 31 ਮਈ ਨੂੰ 4 ਜੂਨ ਤੱਕ ਅੰਤਰਿਮ ਜਮਾਨਤ 'ਤੇ ਚੱਲ ਰਹੀ ਸੁਰਵੀਨ ਚਾਵਲਾ ਆਪਣੇ ਪਤੀ ਅਕਸ਼ੈ ਠੱਕਰ ਤੇ ਭਰਾ ਮਨਵਿੰਦਰ ਚਾਵਲਾ ਨਾਲ ਪਹੁੰਚੀ ਸੀ। ਹੁਣ 4 ਜੂਨ  ਨੂੰ ਜ਼ਿਲਾ ਤੇ ਸੈਸ਼ਨ ਜੱਜ ਸੁਨੀਲ ਕੁਮਾਰ ਅਰੋੜਾ ਦੀ ਅਦਾਲਤ 'ਚ ਰੈਗੂਲਰ ਜਮਾਨਤ ਦੀ ਸੁਣਵਾਈ ਹੋਣੀ ਹੈ। ਸੰਪਰਕ ਕਰਨ 'ਤੇ ਅਕਸ਼ੈ ਠੱਕਰ ਦੇ ਨਾਲ ਚਾਵਲਾ ਪਰਿਵਾਰ ਨੇ ਸਾਫ਼ ਕਰ ਦਿੱਤਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ, ਇੰਤਜਾਰ ਕਰੋ, ਜਲਦ ਹੀ ਸਚਾਈ ਸਾਰਿਆਂ ਦੇ ਸਾਹਮਣੇ ਆ ਜਾਵੇਗੀ ਕਿ ਇਸ ਮਾਮਲੇ ਵਿਚ ਸਾਡਾ ਕੋਈ ਸਿੱਧਾ ਸਬੰਧ ਨਹੀਂ ਹੈ।


Tags: Surveen ChawlaFraud CaseHoshiarpur PoliceAkshay ThakkerPollywood Celebrity

Edited By

Sunita

Sunita is News Editor at Jagbani.