FacebookTwitterg+Mail

ਗੋਲੀ ਲੱਗਣ ਤੋਂ ਬਾਅਦ ਪਰਮੀਸ਼ ਦੀ ਸੋਸ਼ਲ ਮੀਡੀਆ ਉੱਤੇ ਆਈ ਪਹਿਲੀ ਪ੍ਰਤੀਕਿਰਿਆ

the first response to perm s social media after the shootout
14 April, 2018 07:00:33 PM

ਜਲੰਧਰ (ਬਿਊਰੋ)- ਮਸ਼ਹੂਰ ਵੀਡੀਓ ਡਾਇਰੈਕਟਰ, ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਨੇ ਆਪਣੇ ਉੱਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇਕ ਪੋਸਟ ਪਾਈ ਹੈ, ਜਿਸ ਵਿਚ ਉਸ ਨੇ ਲਿਖਿਆ ਹੈ ਕਿ ਬਾਬੇ ਨਾਨਕ ਦੀ ਮੇਹਰ ਨਾਲ ਮੈਂ ਠੀਕ ਹਾਂ। ਸਾਰੇ ਫੈਂਸ ਦਾ ਧੰਨਵਾਦ। ਨਾਲ ਹੀ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਜਿਸ ਤਰ੍ਹਾਂ ਮੇਰੀ ਮਾਂ ਅੱਜ ਰੋਈ ਪੰਜਾਬ ਦੇ ਕਿਸੇ ਪੁੱਤ ਦੀ ਮਾਂ ਕਦੇ ਨਾ ਰੋਵੇ। ਸਰਬੱਤ ਦਾ ਭਲਾ।

ਤੁਹਾਨੂੰ ਦੱਸ ਦਈਏ ਕਿ ਬੀਤੀ ਰਾਤ ਪਰਮੀਸ਼ ਉੱਤੇ ਗੈਂਗਸਟਰਾਂ ਵਲੋਂ ਹਮਲਾ ਕਰ ਦਿੱਤਾ ਗਿਆ ਸੀ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਇਲਾਜ ਅਧੀਨ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਮੁਤਾਬਕ ਪਰਮੀਸ਼ ਵਰਮਾ ਦੇ ਗੋਡੇ 'ਤੇ ਗੰਭੀਰ ਸੱਟ ਲੱਗੀ ਹੈ। ਫਿਲਹਾਲ ਉਨ੍ਹਾਂ ਦੀ ਹਾਲਤ 'ਚ ਸੁਧਾਰ ਦੱਸਿਆ ਜਾ ਰਿਹਾ ਹੈ ਅਤੇ ਉਹ ਖਤਰੇ 'ਚੋਂ ਬਾਹਰ ਹੈ। ਦੱਸ ਦੇਈਏ ਕਿ ਪਰਮੀਸ਼ ਵਰਮਾ 'ਗਾਲ ਨਈਂ ਕੱਢਣੀ' ਗੀਤ ਨਾਲ ਸੁਰਖੀਆਂ 'ਚ ਆਏ ਸਨ। ਐੱਸ. ਏ. ਐੱਮ. ਨਗਰ ਦੇ ਕੁਲਦੀਪ ਚਾਹਲ ਨੇ ਕਿਹਾ ਕਿ ਪਰਮੀਸ਼ ਨੂੰ ਮੋਹਾਲੀ ਦੇ ਸੈਕਟਰ 91 'ਚ ਦੇਰ ਰਾਤ ਅਣਪਛਾਣੇ ਵਿਅਕਤੀ ਨੇ ਗੋਲੀ ਮਾਰੀ ਸੀ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।


Tags: ਪਰਮੀਸ਼ ਵਰਮਾਸੋਸ਼ਲ ਮੀਡੀਆਜਾਨਲੇਵਾ ਹਮਲਾParmesesh Verma social mediaassault

Edited By

Sunny Kashyap

Sunny Kashyap is News Editor at Jagbani.