FacebookTwitterg+Mail

ਭੜਕਾਊ ਗੀਤ ਗਾਉਣ ਵਾਲੇ ਗਾਇਕਾਂ ਖਿਲਾਫ ਪੰਜਾਬ ਪੁਲਸ ਦਾ ਪਹਿਲਾ ਵਾਰ, ਗਾਇਕ 'ਤੇ FIR

15 February, 2018 11:55:18 AM

ਸੰਗਰੂਰ (ਹਨੀ ਕੋਹਲੀ) : ਗੀਤਾਂ ਵਿਚ ਹਥਿਆਰਾਂ ਨੂੰ ਪਰਮੋਟ ਕਰਨ ਵਾਲੇ ਪੰਜਾਬੀ ਗਾਇਕਾ ਖਿਲਾਫ ਪੁਲਸ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਚੱਲਦੇ ਪੁਲਸ ਨੇ ਹਥਿਆਰਾਂ ਨੂੰ ਪਰਮੋਟ ਕਰਨ ਵਾਲੇ ਗਾਇਕ ਖਿਲਾਫ ਪਹਿਲਾ ਮਾਮਲਾ ਦਰਜ ਕਰ ਕੀਤਾ ਹੈ। ਦਰਅਸਲ ਸੰਗਰੂਰ ਤੋਂ ਰੌਕੀ ਭੱਟੀ ਨਾਂ ਦੇ ਇਕ ਗਾਇਕ ਵੱਲੋਂ ਗੀਤ ਰੀਲੀਜ਼ ਕੀਤਾ ਗਿਆ ਜਿਸ 'ਚ ਹਥਿਆਰਾਂ ਦੀ ਨੁਮਾਇਸ਼ ਕੀਤੀ ਗਈ ਹੈ। ਗਾਇਕ ਰੌਕੀ ਵੱਲੋਂ ਆਪਣੇ ਗੀਤ 'ਵਾਰਦਾਤ' ਦੀ ਪ੍ਰਮੋਸ਼ਨ ਕਰਨ ਲਈ ਪੋਸਟਰ ਤਿਆਰ ਕੀਤੇ ਗਏ ਜਿਸ 'ਚ ਉਹ ਹਥਿਆਰਾਂ ਨਾਲ ਨਜ਼ਰ ਆ ਰਿਹਾ ਹੈ, ਜਿਸ 'ਤੇ ਐਕਸ਼ਨ ਲੈਂਦਿਆਂ ਸੰਗਰੂਰ ਪੁਲਸ ਵੱਲੋਂ ਰੌਕੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।ਉਥੇ ਹੀ ਲੱਚਰ ਗਾਇਕੀ ਖ਼ਿਲਾਫ਼ ਪੁਲਸ ਦੇ ਚੁੱਕੇ ਇਸ ਕਦਮ ਦੀ ਆਮ ਜਨਤਾ ਵੱਲੋਂ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਡੀ.ਜੀ.ਪੀ. ਵੱਲੋਂ ਸੂਬੇ ਦੇ ਵਿਗੜ ਰਹੇ ਮਾਹੌਲ ਨੂੰ ਸਹੀ ਕਰਨ ਤੇ ਲੱਚਰ ਗਾਇਕੀ 'ਤੇ ਨੱਥ ਪਾਉਣ ਲਈ ਹਰ ਜ਼ਿਲੇ ਦੇ ਐੱਸ.ਐੱਸ.ਪੀ. ਨੂੰ ਹੁਕਮ ਦਿੱਤੇ ਗਏ ਸਨ ਕਿ ਉਹ ਆਪਣੇ ਜ਼ਿਲੇ ਦੇ ਗਾਇਕਾਂ ਨੂੰ ਮਿਲਣ ਅਤੇ ਉਨ੍ਹਾਂ ਨੂੰ ਨਸ਼ਿਆਂ ਅਤੇ ਹਥਿਆਰਾਂ ਨੂੰ ਗੀਤਾਂ ਰਾਹੀਂ ਪਰਮੋਟ ਨਾ ਕਰਨ ਲਈ ਪ੍ਰੇਰਿਤ ਕਰਨ, ਜਿਸ ਸਬੰਧੀ ਪੁਲਸ ਵੱਲੋਂ ਸ਼ੁਰੂਆਤ ਕਰ ਦਿੱਤੀ ਗਈ ਹੈ।


Tags: ਹਥਿਆਰ ਗਾਇਕ ਪੁਲਸ Weapons Singers Police

Edited By

Gurminder Singh

Gurminder Singh is News Editor at Jagbani.