FacebookTwitterg+Mail

ਇੰਗਲੈਂਡ ਦੇ ਸਭ ਤੋਂ ਵੱਡੇ ਮੇਲੇ ਵਿਚ ਹੋਵੇਗਾ ਇਸ ਵਾਰ 'ਪੰਜਾਬੀ ਵਿਰਸਾ ਸ਼ੋਅ'

year s biggest fair will be organized in punjabi virsa show
23 June, 2017 08:59:49 PM

ਜਲੰਧਰ— ਪੰਜਾਬੀ ਵਿਰਸਾ ਲੜੀ ਦੇ ਜ਼ਰੀਏ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਪੰਜਾਬੀਅਤ ਨੂੰ ਫੈਲਾਉਣ ਵਾਲੇ ਵਾਰਿਸ ਇਸ ਵਾਰ ਭਰਾ 2 ਜੁਲਾਈ ਦੁਪਹਿਰ ਨੂੰ ਬਰਮਿੰਘਮ ਦੇ ਵਿਕਟੋਰੀਆ ਪਾਰਕ ਵਿਚ ਹੋਣ ਵਾਲੇ ਇੰਗਲੈਂਡ ਦੇ ਸਭ ਤੋਂ ਵੱਡੇ ਮੇਲੇ ਵਿਚ ਪੰਜਾਬੀਆਂ ਦਾ ਮਨੋਰੰਜਨ ਕਰਨਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਸੀ. ਦੀਪਕ ਬਾਲੀ ਨੇ ਦੱਸਿਆ ਕਿ ਇਨ੍ਹਾਂ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਥੇ ਵਸਦੇ ਪੰਜਾਬੀ ਪਰਿਵਾਰ ਵਿਚ ਉਤਸ਼ਾਹ ਪਾਇਆ ਜਾ ਰਿਹਾ ਹੈ ਉਸ ਤੋਂ ਇਹ ਜਾਪਦਾ ਹੈ ਕਿ ਇਸ ਵਾਰ ਇਹ ਮੇਲਾ ਪਿਛਲੇ ਸਾਰੇ ਕੀਰਤੀਮਾਨ ਤੋੜ ਦੇਵੇਗਾ। ਰਾਜ ਐੱਫ. ਐੱਮ. ਤੇ ਜ਼ੀ ਸ਼ੈਂਡ, ਵੈਲ ਵੱਲੋਂ ਕਰਵਾਏ ਜਾ ਰਹੇ ਇਸ ਮੇਲੇ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ  ਸਰਦਾਰ ਗੱਜਣ ਸਿੰਘ ਮੁੱਖੀ ਰਾਜ ਐੱਫ. ਐੱਮ. ਨੇ ਦੱਸਿਆ ਕਿ ਇਸ ਮੇਲੇ ਲਈ ਪ੍ਰਚਾਰ ਮੁਹਿੰਮ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ। ਪੂਰੇ ਬਰਮਿੰਘਮ ਸ਼ਹਿਰ ਵਿਚ ਥਾਂ-ਥਾਂ 'ਤੇ ਵੱਡੇ-ਵੱਡੇ ਬੋਰਡ ਲੱਗੇ ਹੋਏ ਹਨ ਤੇ ਇਸ ਦੇ ਨਾਲ ਹੀ ਸੋਸ਼ਲ ਮੀਡੀਆ, ਟੀ. ਵੀ. ਸਭ ਇਸ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਪਿਛਲੀ ਵਾਰੀ ਵੀ ਇਹ ਮੇਲਾ ਬਹੁਤ ਸਫਲ ਰਿਹਾ ਸੀ ਤੇ ਉਨ੍ਹਾਂ ਨੂੰ ਇਸ ਸਾਲ ਵੀ ਪੰਜਾਹ ਹਜ਼ਾਰ ਤੋਂ ਵੱਧ ਲੋਕਾਂ ਦੇ ਇਸ ਮੇਲੇ ਵਿਚ ਪਹੁੰਚਣ ਦੀ ਆਸ ਹੈ। ਇਸ ਸੰਬੰਧੀ ਵਾਰਿਸ ਭਰਾਵਾਂ ਨੇ ਕਿਹਾ ਕਿ ਉਹ ਬਹੁਤ ਉਤਸ਼ਾਹ ਹਨ ਕਿਉਂਕਿ ਇੰਗਲੈਂਡ ਦਾ ਇਹ ਸਭ ਤੋਂ ਵੱਡਾ ਇਕੱਠ ਹੋਵੇਗਾ ਤੇ ਪੂਰੇ ਇੰਗਲੈਂਡ ਤੇ ਪੰਜਾਬੀਆਂ ਦੇ ਸੰਨਮੁੱਖ ਅਸੀਂ ਆਪਣੀ ਗਾਇਕੀ ਨੂੰ ਪੇਸ਼ ਕਰਾਂਗੇ ਤੇ ਖੁੱਲ੍ਹੀ ਗਰਾਊਂਡ ਦੇ ਵਿਚ ਖੁੱਲ੍ਹਾ ਗਾਉਣ  ਦਾ ਇਕ ਵੱਖਰਾ ਨਜ਼ਾਰਾ ਹੁੰਦਾ ਹੈ। ਇਸ ਮੌਕੇ 'ਤੇ ਸੀਮਾ ਸ਼ਰਮਾ, ਡੈਨੀ ਸਿੰਘ ਤੇ ਪਿੰਦੂ ਜੋਹਲ ਹਾਜ਼ਰ ਸਨ ਤੇ ਇਸ ਲੜੀ ਤਹਿਤ ਇਹ ਸ਼ੋਅ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ 19 ਅਪ੍ਰੈਲ ਪਲਾਨੋ ਟੈਕਸਿਸ, 26 ਅਪ੍ਰੈਲ ਮਿਸ਼ੀਗਨ, 4 ਮਈ ਸੈਕਰਾਮੈਂਟੋ, 11 ਮਈ ਫਰਿਜ਼ਨੋ, 17 ਮਈ ਕੈਲੀਫੋਰਨੀਆ, 23 ਮਈ ਇੰਡੀਆ ਏਪਲਸ, 25 ਮਈ ਵਰਜੀਨੀਆ ਤੇ ਲੜੀ ਦਾ ਆਖਰੀ ਸ਼ੋਅ 31 ਮਈ ਨੂੰ ਡੇਨਵਰ ਕੋਲੋਰਾਡੋ ਵਿਚ ਹੋਵੇਗਾ।


Tags: JalandharPunjabi heritageEnglandਜਲੰਧਰਪੰਜਾਬੀ ਵਿਰਸਾਇੰਗਲੈਂਡ