FacebookTwitterg+Mail

ਅਦਨਾਨ ਸਾਮੀ ਨੇ ਦਿ ਗ੍ਰੇਟ ਖਲੀ ਨਾਲ ਸ਼ੇਅਰ ਕੀਤੀ ਸੈਲਫੀ, ਲੋਕਾਂ ਨੇ ਉਡਾਇਆ ਮਜ਼ਾਕ

adnan sami
13 November, 2017 04:24:46 PM

ਮੁੰਬਈ(ਬਿਊਰੋ)— ਬੀਤੇ ਐਤਵਾਰ ਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਅਦਨਾਨ ਸਾਮੀ ਦੀ ਮੁਲਾਕਾਤ ਵਰਲਡ ਰੇਸਲਿੰਗ ਐਂਟਰਟੇਨਮੈਂਟ ਸੁਪਰਸਟਾਰ ਦਿ ਗ੍ਰੇਟ ਖਲੀ ਨਾਲ ਹੋਈ। ਇਸ ਦੌਰਾਨ ਅਦਨਾਨ ਨੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਜਦੋਂ ਗ੍ਰੇਟ ਖਲੀ ਨਾਲ ਤੁਸੀਂ ਸੈਲਫੀ ਲੈਂਦੇ ਹੋ ਤਾਂ ਕੁਝ ਅਜਿਹਾ ਹੁੰਦਾ ਹੈ।'' ਇਸ ਚਸਵੀਰ ਨੂੰ ਕਈ ਲੋਕਾਂ ਨੇ ਪਸੰਦ ਕੀਤਾ ਤੇ ਕੁਝ ਲੋਕਾਂ ਨੇ ਕੂਮੈਂਟਸ ਵੀ ਕੀਤੇ ਹਨ। ਇਕ ਯੂਜਰਸ ਨੇ ਲਿਖਿਆ, ''ਅਦਨਾਨ ਜੇਕਰ ਖਲੀ ਸੈਲਫੀ ਲੈ ਰਹੇ ਸਨ ਤਾਂ ਤੁਹਾਨੂੰ ਕੁਰਸੀ 'ਤੇ ਖੜ੍ਹੇ ਹੋ ਜਾਣਾ ਚਾਹੀਦਾ ਸੀ।''

 

A post shared by Adnan Sami (@adnansamiworld) on

ਮੋਢੇ ਤੱਕ ਨਹੀਂ ਹੈ ਅਦਨਾਨ ਸਾਮੀ
ਇਸ ਤਸਵੀਰ 'ਚ ਖਲੀ ਨੇ ਚਿੱਟੇ ਰੰਗ ਦੀ ਸ਼ਰਟ ਪਾਈ ਹੋਈ ਹੈ ਤੇ ਦੂਜੇ ਪਾਸੇ ਅਦਨਾਨ ਨੇ ਬਲਿਊ ਟੀ-ਸ਼ਰਟ ਪਾਈ ਹੋਈ ਹੈ। ਇਸ ਤਸਵੀਰ 'ਚ ਸਾਫ ਦਿਖ ਰਿਹਾ ਹੈ ਕਿ ਅਦਨਾਨ ਉਨ੍ਹਾਂ ਦੇ ਮੋਢੇ ਦੇ ਬਰਾਬਰ ਤੱਕ ਵੀ ਨਹੀਂ ਪਹੁੰਚ ਸਕਿਆ। ਜਿਸ ਦਾ ਜ਼ਿਕਰ ਅਦਨਾਨ ਨੇ ਆਪਣੇ ਦੂਜੇ ਟਵੀਟ 'ਚ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ।

 

A post shared by Adnan Sami (@adnansamiworld) on

 


Tags: Adnan SamiThe Great KhaliAmritsar AirportInstagramਅੰਮ੍ਰਿਤਸਰ ਏਅਰਪੋਰਟਦਿ ਗ੍ਰੇਟ ਖਲੀਅਦਨਾਨ ਸਾਮੀ