FacebookTwitterg+Mail

ਵਿਨੋਦ ਖੰਨਾ ਨੂੰ ਇਸ ਵਜ੍ਹਾ ਕਾਰਨ ਇਮਪ੍ਰੈੱਸ ਕਰ ਰਹੀ ਸੀ ਅੰਮ੍ਰਿਤਾ, ਕਦੇ ਜੁੜ ਚੁੱਕਾ ਹੈ ਇਸ ਕ੍ਰਿਕਟਰ ਨਾਲ ਵੀ ਨਾਂ

amrita singh
21 August, 2017 12:41:42 PM

ਮੁੰਬਈ— ਹਾਲ ਹੀ 'ਚ ਸੈਫ ਅਲੀ ਖਾਨ ਨੇ ਆਪਣਾ 47ਵਾਂ ਜਨਮਦਿਨ ਸੈਲੀਬ੍ਰੇਟ ਕੀਤਾ, ਜਿਸ 'ਚ ਉਸ ਦੀ ਬੇਟੀ ਸਾਰਾ ਅਤੇ ਬੇਟੇ ਇਬਰਾਬਿਮ ਤਾਂ ਪਹੁੰਚੇ ਪਰ ਸਾਬਕਾ ਪਤਨੀ ਤੇ ਅਭਿਨੇਤਰੀ ਅੰਮ੍ਰਿਤਾ ਸਿੰਘ ਸ਼ਾਮਲ ਨਹੀਂ ਹੋਏ।

Punjabi Bollywood Tadka

ਉਂਝ ਘੱਟ ਹੀ ਲੋਕ ਜਾਣਦੇ ਹਨ ਕਿ ਸੈਫ ਨਾਲ ਵਿਆਹ ਤੋਂ ਪਹਿਲਾ ਉਸ ਦਾ ਨਾਂ ਸੰਨੀ ਦਿਓਲ, ਅਨਿਲ ਕਪੂਰ, ਭਾਰਤੀ ਕ੍ਰਿਕਟਰ ਟੀਮ ਦਾ ਸਾਬਕਾ ਕੋਚ ਰਵੀ ਸ਼ਾਸ਼ਤਰੀ ਤੇ 11 ਸਾਲ ਵੱਡੇ ਵਿਨੋਦ ਖੰਨਾ ਨਾਲ ਵੀ ਜੁੜ ਚੁੱਕਾ ਹੈ। ਜਾਣ ਕੇ ਹੈਰਾਨੀ ਹੋਵੇਗੀ ਪਰ ਜੇਪੀ ਦੱਤਾ ਦੀ ਫਿਲਮ 'ਬੰਟਵਾਰਾ' ਦੀ ਸ਼ੂਟਿੰਗ ਦੌਰਾਨ ਅੰਮ੍ਰਿਤਾ ਤੇ ਵਿਨੋਦ ਦੇ ਲਿੰਕ-ਅੱਪ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋਈਆਂ।

 Punjabi Bollywood Tadka
ਵਿਨੋਦ ਖੰਨਾ ਨੂੰ ਇਮਪ੍ਰੈੱਸ ਕਰਨ ਲੱਗੀ ਅੰਮ੍ਰਿਤਾ
ਵਿਨੋਦ ਖੰਨਾ ਨਾਲ ਅੰਮ੍ਰਿਤਾ ਦੇ ਲਿੰਕਅਪ ਦੀਆਂ ਖਬਰਾਂ ਆਉਣ ਤੋਂ ਪਹਿਲਾ ਰਿਪੋਰਟਸ ਮੁਤਾਬਕ ਉਹ ਕ੍ਰਿਕਟਰ ਸ਼ਾਸ਼ਤਰੀ ਨੂੰ ਵੀ ਡੇਟ ਕਰ ਰਹੀ ਸੀ। ਜਦੋਂ ਅੰਮ੍ਰਿਤਾ ਨੇ ਵਿਨੋਦ ਖੰਨਾ ਨਾਲ ਪਹਿਲੀ ਫਿਲਮ ਸਾਲ 1989 'ਚ 'ਬੰਟਵਾਰਾ' ਸਾਈਨ ਕੀਤੀ ਤਾਂ ਉਸ ਨੇ ਰਵੀ ਨੂੰ ਇਸ ਬਾਰੇ ਦੱਸਿਆ।

Punjabi Bollywood Tadka

ਅਜਿਹੇ 'ਚ ਰਵੀ ਨੂੰ ਅੰਮ੍ਰਿਤਾ ਦੀ ਇਸ ਗੱਲ 'ਤੇ ਹਾਸਾ ਆ ਗਿਆ ਤੇ ਉਸ ਨੇ ਖਿੱਝਾਉਂਦੇ ਹੋਏ ਕਿਹਾ, ''ਤੁਸੀਂ ਚਾਹੋ ਤਾਂ ਵੀ ਵਿਨੋਦ ਖੰਨਾ ਨੂੰ ਨਹੀਂ ਪਾ ਸਕਦੇ, ਭਾਵੇਂ ਤੁਸੀਂ ਕਿੰਨੀ ਵੀ ਕੋਸ਼ਿਸ਼ ਕਿਉਂ ਨਾ ਕਰ ਲਓ।'' ਅੰਮ੍ਰਿਤਾ ਨੂੰ ਇਹ ਗੱਲ ਕਾਫੀ ਬੁਰੀ ਲੱਗੀ ਤੇ ਉਸ ਨੇ ਇਕ ਸ਼ਰਤ ਵਾਂਗ ਲਿਆ ਤੇ ਬੰਟਵਾਰਾ ਦੇ ਆਊਟਡੋਰ ਸ਼ੂਟਸ 'ਚ ਵਿਨੋਦ ਖੰਨਾ ਨੂੰ ਇਮਪ੍ਰੈੱਸ ਕਰਨ ਦੀ ਹਰ ਕੋਸ਼ਿਸ਼ ਸ਼ੁਰੂ ਕਰ ਦਿੱਤੀ। 

Punjabi Bollywood Tadka
ਜਦੋਂ ਵਿਨੋਦ ਖੰਨਾ ਦੇ ਪਿਆਰ 'ਚ ਪਈ ਅੰਮ੍ਰਿਤਾ ਪਰ ਨਹੀਂ ਹੋਇਆ ਵਿਆਹ
ਕੁਝ ਮਹੀਨਿਆਂ ਤੱਕ ਵਿਨੋਦ ਖੰਨਾ ਨਾਲ ਉਸ ਦਾ ਕੋਈ ਕੰਟੈਕਟ ਨਹੀਂ ਰਿਹਾ। ਹਾਲਾਂਕਿ ਦੋਵੇਂ ਫਿਰ ਫਿਲਮਲ ਦਾ ਰਾਜਸਥਾਨ ਵਾਲੇ ਆਊਟਡੋਰ ਸ਼ੈਡਿਊਲ 'ਤੇ ਮਿਲੇ। ਇਥੇ ਵਿਨੋਦ ਖੰਨਾ ਲੀ ਅੰਮ੍ਰਿਤਾ ਵੱਲ ਅਕਰਸ਼ਿਤ ਹੋਣ ਲੱਗੇ ਸੀ ਤੇ ਕਿਹਾ ਜਾਂਦਾ ਹੈ ਕਿ ਇਥੋਂ ਹੀ ਦੋਵੇÎਂ ਸਹਿ ਕਲਾਕਾਰ ਕੱਪਲ ਬਣੇ।

Punjabi Bollywood Tadka

ਦੋਵੇਂ ਇਕੱਠੇ ਖੁਸ਼ ਸਨ ਪਰ ਅੰਮ੍ਰਿਤਾ ਦੀ ਮਾਂ ਰੂਖਸਾਨਾ ਬੇਗਮ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ, ਜਿਸ ਦੀ ਵਜ੍ਹਾ ਸੀ ਦੋਵਾਂ ਦੀ ਉਮਰ ਦਾ ਅੰਤਰ ਤੇ ਵਿਨੋਦ ਖੰਨਾ ਦਾ ਤਲਾਕਸ਼ੁਦਾ ਹੋਣਾ ਸੀ। ਅਸਲ 'ਚ ਵਿਨੋਦ ਖੰਨਾ ਤੋਂ 11 ਸਾਲ ਛੋਟੀ ਸੀ। ਅਜਿਹੇ 'ਚ ਉਸ ਦੀ ਮਾਂ ਸਮਝ ਨਹੀਂ ਰਹੀ ਸੀ ਕਿ ਆਖਿਰੀ ਇਸ ਦੀ ਬੇਟੀ ਕਿਉਂ ਅਜਿਹੇ ਵਿਅਕਤੀ ਦੇ ਪਿਆਰ 'ਚ ਪਵੇ। ਫਿਰ ਹੋਲੀ-ਹੋਲੀ ਦੋਵੇÎਂ ਦੂਰ ਹੋ ਗਏ।

Punjabi Bollywood Tadka


Tags: Bollwood Celebrity Amrita Singh Vinod KhannaRavi Shastriਰਵੀ ਸ਼ਾਸ਼ਤਰੀਅੰਮ੍ਰਿਤਾ ਸਿੰਘ ਵਿਨੋਦ ਖੰਨਾ