FacebookTwitterg+Mail

OMG ਅਨੁਸ਼ਕਾ-ਵਿਰਾਟ ਦੇ ਵਿਆਹ ਤੋਂ ਬੇ-ਖਬਰ ਦਾਦੀ, ਮੀਡੀਆ ਤੋਂ ਲੱਗਾ ਵਿਆਹ ਦਾ ਪਤਾ

anushka sharma virat kohli wedding
11 December, 2017 05:35:08 PM

ਮੁੰਬਈ(ਬਿਊਰੋ)— ਅੱਜਕਲ ਜਿਸ ਖਬਰ ਤੋਂ ਪੁਰੀ ਇੰਡਸਟਰੀ 'ਚ ਉੱਥਲ-ਪੁਥਲ ਮਚਿਆ ਹੋਇਆ ਹੈ, ਉਹ ਹੈ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦਾ ਵਿਆਹ। ਇਨ੍ਹਾਂ ਸਾਰੀਆਂ ਖਬਰਾਂ ਤੋਂ ਕੋਈ ਖੁਸ਼ ਹੋਵੇ ਜਾਂ ਨਾ ਹੋਵੇ ਪਰ ਵਿਰਾਟ-ਅਨੁਸ਼ਕਾ ਦੇ ਪ੍ਰਸ਼ੰਸਕ ਇਸ ਤੋਂ ਕਾਫੀ ਖੁਸ਼ ਹਨ। ਦੂਜੇ ਪਾਸੇ ਇਸ ਖੁਸ਼ੀ ਦੇ ਮਾਹੌਲ 'ਚ ਅਨੁਸ਼ਕਾ ਸ਼ਰਮਾ ਦੀ ਦਾਦੀ ਕਾਫੀ ਉਦਾਸ ਹੈ, ਕਿਉਂਕਿ ਉਹ ਇਸ ਗੱਲ ਤੋਂ ਬੇਖਬਰ ਹੈ ਕਿ ਉਨ੍ਹਾਂ ਦੀ ਪੋਤੀ ਦਾ ਵਿਆਹ ਹੋਣ ਵਾਲਾ ਹੈ। ਦੇਸ਼ਭਰ 'ਚ ਅਨੁਸ਼ਕਾ-ਵਿਰਾਟ ਦੇ ਵਿਆਹ ਦੇ ਚਰਚੇ ਚੱਲ ਰਹੇ ਹਨ ਪਰ ਦੇਹਰਾਦੂਨ 'ਚ ਰਹਿਣ ਵਾਲੀ ਉਨ੍ਹਾਂ ਦੀ ਦਾਦੀ ਇਸ ਗੱਲ ਤੋਂ ਨਾਰਾਜ਼ ਹੈ ਕਿ ਕਿਸੇ ਨੇ ਅਜੇ ਤੱਕ ਉਨ੍ਹਾਂ ਨੂੰ ਇਹ ਖੁਸ਼ਖਬਰੀ ਨਹੀਂ ਦਿੱਤੀ ਹੈ ਕਿ ਉਨ੍ਹਾਂ ਦੀ ਲਾਡਲੀ ਪੋਤੀ ਵਿਆਹ ਕਰਨ ਜਾ ਰਹੀ ਹੈ।Punjabi Bollywood Tadka
ਉਨ੍ਹਾਂ ਨੇ ਕਿਹਾ, ''ਮੇਰਾ ਬੇਟਾ ਪਹਿਲਾਂ ਫੋਨ ਕਰ ਕੇ ਮੇਰਾ ਹਾਲ ਪੁੱਛਦਾ ਹੁੰਦਾ ਸੀ। ਫਿਰ ਥੋੜ੍ਹੀ ਦੂਰੀਆਂ ਵਧੀਆਂ ਤੇ ਹੌਲੀ-ਹੌਲੀ ਇਹ ਫਾਸਲਾ ਵੱਧਦਾ ਗਿਆ। ਅਨੁਸ਼ਕਾ-ਵਿਰਾਟ ਦੇ ਵਿਆਹ ਬਾਰੇ ਮੈਨੂੰ ਸਿਰਫ ਮੀਡੀਆ ਰਾਹੀਂ ਹੀ ਪਤਾ ਲੱਗਾ ਹੈ। ਹੁਣ ਵਿਆਹ ਦੀ ਖਬਰ ਵੀ ਮੀਡੀਆ 'ਚ ਹੀ ਆਵੇਗੀ। ਮੈਨੂੰ ਸਿੱਧੇ ਤੌਰ ਕੋਈ ਨਹੀਂ ਦੱਸੇਗਾ, ਫਿਰ ਭਾਵੇਂ ਉਹ ਅਨੁਸ਼ਕਾ ਹੋਵੇ ਜਾਂ ਵਿਰਾਟ। ਅਨੁਸ਼ਕਾ ਦੀ ਦਾਦੀ ਨੇ ਦੱਸਿਆ ਕਿ ਉਹ ਆਪਣੀ ਪੋਤੀ ਨੂੰ ਸਭ ਤੋਂ ਵੱਧ ਪਿਆਰ ਕਰਦੀ ਹੈ। ਉਨ੍ਹਾਂ ਨੇ ਕਿਹਾ, ''ਮੇਰਾ ਆਸ਼ੀਕਵਾਦ ਹਮੇਸ਼ਾ ਹੀ ਉਨ੍ਹਾਂ ਨਾਲ ਹੈ। ਭਾਵੇਂ ਕੋਲ੍ਹ ਨਹੀਂ ਦੂਰੋਂ ਸਹੀ, ਬਸ ਮੇਰੀ ਲਾਡਲੀ ਪੋਤੀ ਵਿਰਾਟ ਨਾਲ ਖੁਸ਼ ਰਹੇ।''


Tags: Anushka SharmaVirat KohliWeddingGrandmotherਅਨੁਸ਼ਕਾ ਸ਼ਰਮਾ ਵਿਰਾਟ ਕੋਹਲੀਵਿਆਹ