FacebookTwitterg+Mail

ਬਚਪਨ ਦੇ ਦੋਸਤ ਹਨ ਅਨੁਸ਼ਕਾ-ਵਿਰਾਟ, ਭਰਾ ਕਾਰਨ ਹੋਈ ਸੀ ਦੋਵਾਂ ਦੀ ਦੋਸਤੀ

anushka virat are childhood friends
10 December, 2017 04:33:09 PM

ਮੁੰਬਈ (ਬਿਊਰੋ)— ਅਨੁਸ਼ਕਾ ਸ਼ਰਮਾ ਕ੍ਰਿਕਟਰ ਵਿਰਾਟ ਕੋਹਲੀ ਨਾਲ ਇਟਲੀ 'ਚ 12 ਦਸੰਬਰ ਨੂੰ ਵਿਆਹ ਕਰਵਾਉਣ ਜਾ ਰਹੀ ਹੈ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਨੁਸ਼ਕਾ-ਵਿਰਾਟ ਦਾ ਰਿਸ਼ਤਾ ਕੁਝ ਸਾਲਾਂ ਦਾ ਨਹੀਂ, ਸਗੋਂ ਬਚਪਨ ਤੋਂ ਹੈ। ਅਸਲ 'ਚ ਅਨੁਸ਼ਕਾ ਤੇ ਵਿਰਾਟ ਬਚਪਨ ਤੋਂ ਹੀ ਇਕ-ਦੂਜੇ ਨੂੰ ਜਾਣਦੇ ਹਨ।
ਅਨੁਸ਼ਕਾ ਜਦੋਂ ਬੰਗਲੌਰ 'ਚ ਰਹਿੰਦੀ ਸੀ, ਉਦੋਂ ਉਸ ਦੇ ਭਰਾ ਕਰਣੇਸ਼ ਤੇ ਵਿਰਾਟ ਦੀ ਦੋਸਤੀ ਹੋਈ ਸੀ, ਉਹ ਇਕੋ ਜਗ੍ਹਾ ਕ੍ਰਿਕਟ ਖੇਡਣ ਜਾਂਦੇ ਸਨ। ਵਿਰਾਟ ਉਸ ਸਮੇਂ ਉਥੇ ਰਹਿ ਕੇ ਕ੍ਰਿਕਟ ਦੀ ਟਰੇਨਿੰਗ ਲੈ ਰਹੇ ਸਨ। ਹੌਲੀ-ਹੌਲੀ ਕਰਣੇਸ਼ ਨਾਲ ਵਿਰਾਟ ਘਰ 'ਤੇ ਆਉਣ ਲੱਗੇ। ਇਸੇ ਦੌਰਾਨ ਉਨ੍ਹਾਂ ਦੀ ਦੋਸਤੀ ਅਨੁਸ਼ਕਾ ਨਾਲ ਵੀ ਹੋ ਗਈ ਸੀ ਤੇ ਉਹ ਸਾਰੇ ਇਕੱਠਿਆਂ ਕ੍ਰਿਕਟ ਵੀ ਖੇਡਿਆ ਕਰਦੇ ਸਨ। ਬਚਪਨ ਦੇ ਇਹ ਦੋਸਤ ਹੁਣ ਕੱਪਲ ਬਣ ਚੁੱਕੇ ਹਨ ਤੇ ਛੇਤੀ ਹੀ ਵਿਆਹ ਵੀ ਕਰਵਾ ਸਕਦੇ ਹਨ।
ਦੱਸਣਯੋਗ ਹੈ ਕਿ ਇਟੈਲੀਅਨ ਡੈਸਟੀਨੇਸ਼ਨ 'ਤੇ ਹੋ ਰਹੇ ਇਸ ਕੱਪਲ ਦੇ ਵਿਆਹ 'ਚ ਸਿਰਫ ਕੁਝ ਲੋਕ ਹੀ ਸ਼ਾਮਲ ਹੋਣਗੇ। ਜਿਵੇਂ ਕਿ ਸ਼ਰਮਾ ਫੈਮਿਲੀ ਬਦਰੀਨਾਥ ਟਾਵਰ 'ਚ ਰਹਿੰਦੀ ਹੈ। ਵਿਆਹ ਦੀਆਂ ਅਫਵਾਹਾਂ ਵਿਚਾਲੇ ਬਿਲਡਿੰਗ ਦੇ ਹੀ ਇਕ ਗੁਆਂਢੀ ਨੇ ਇਨ੍ਹਾਂ ਅਫਵਾਹਾਂ ਨੂੰ ਸਹੀ ਦੱਸਿਆ ਹੈ। ਨਾਲ ਹੀ ਕਾਫੀ ਦਿਨਾਂ ਤੋਂ ਘਰ ਦੇ ਬਾਹਰ ਰੰਗਦਾਰ ਲਾਈਟਾਂ ਨਾਲ ਸਜਾਵਟ ਕੀਤੀ ਗਈ ਹੈ।


Tags: Anushka Sharma Virat Kohli Marriage Italy Team India