FacebookTwitterg+Mail

ਜਦੋਂ ਆਪਣੀ ਲੇਡੀ ਲਵ ਅਨੁਸ਼ਕਾ ਲਈ ਦੁਨੀਆ ਨਾਲ ਲੜ੍ਹ ਪਏ ਸਨ ਵਿਰਾਟ, Love Story ਹੈ ਬੇਹੱਦ ਦਿਲਚਸਪ

anushka virat kohli amazing love story
11 December, 2017 05:31:28 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ। ਇਹ ਅਜਿਹੇ ਕੱਪਲ ਹਨ, ਜੋ ਆਪਣੇ ਪਿਆਰ ਨੂੰ ਲੁਕਾਉਣ 'ਚ ਯਕੀਨ ਨਹੀਂ ਰੱਖਦੇ। ਰਿਪੋਰਟਸ ਮੁਤਾਬਕ ਵਿਰਾਟ-ਅਨੁਸ਼ਕਾ 12 ਦਸੰਬਰ ਨੂੰ ਇਟਲੀ 'ਚ ਵਿਆਹ ਕਰਨਗੇ। ਅਜਿਹੇ ਕਈ ਮੌਕੇ ਆਏ, ਜਦੋਂ ਵਿਰਾਟ ਤੇ ਅਨੁਸ਼ਕਾ ਇੱਕਠੇ ਪਬਲਿਕ ਇਵੈਂਟਸ 'ਚ ਨਜ਼ਰ ਆਏ। ਹੱਥਾਂ 'ਚ ਹੱਥਾਂ ਪਾਏ ਵਿਰਾਟ ਤੇ ਅਨੁਸ਼ਕਾ ਮੀਡੀਆ ਸਾਹਮਣੇ ਰੱਜ ਕੇ ਪੋਜ਼ ਦਿੰਦੇ ਦਿਖੇ।

Punjabi Bollywood Tadka ਵਿਰਾਟ ਤੇ ਅਨੁਸ਼ਕਾ ਦੇ ਪਿਆਰ ਦੇ ਚਰਚੇ ਉਸ ਸਮੇਂ ਸ਼ੁਰੂ ਹੋਏ ਜਦੋਂ ਅਨੁਸ਼ਕਾ ਹਰੇਕ ਕ੍ਰਿਕਟ ਮੈਚ 'ਚ ਵਿਰਾਟ ਨੂੰ ਚਿਅਰ ਕਰਦੀ ਨਜ਼ਰ ਆਈ। ਸਭ ਤੋਂ ਪਹਿਲਾਂ ਵਿਰਾਟ ਨੇ ਸੋਸ਼ਲ ਮੀਡੀਆ 'ਤੇ ਆਪਣਾ ਲੇਡੀ ਲਵ ਲਈ ਉਸ ਸਮੇਂ ਸਟੈਂਡ ਲਿਆ, ਜਦੋਂ ਕ੍ਰਿਕਟ ਦੇ ਮੈਦਾਨ 'ਚ ਵਿਰਾਟ ਦੇ ਖਰਾਬ ਪ੍ਰਦਰਸ਼ਨ ਲਈ ਸੋਸ਼ਲ ਮੀਡੀਆ 'ਤੇ ਅਨੁਸ਼ਕਾ ਸ਼ਰਮਾ ਨੂੰ ਟਰੋਲ ਕੀਤਾ ਗਿਆ।

Punjabi Bollywood Tadkaਅਨੁਸ਼ਕਾ ਨੂੰ ਟਰੋਲ ਕਰਨ ਨੂੰ ਲੈ ਕੇ ਵਿਰਾਟ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਅਨੁਸ਼ਕਾ ਨੂੰ ਮੇਰੇ ਗੇਮ ਲਈ ਜ਼ਿੰਮੇਦਾਰ ਠਹਿਰਾਉਣਾ ਇਕ ਬੇਵਕੂਫੀ ਹੈ। ਅਨੁਸ਼ਕਾ ਨੇ ਹਮੇਸ਼ਾ ਮੈਨੂੰ ਬਿਹਤਰ ਖੇਡਣ ਤੇ ਬਿਹਤਰ ਵਿਅਕਤੀ ਬਣਨ ਲਈ ਪ੍ਰੇਰਿਤ ਕੀਤਾ ਹੈ।

Punjabi Bollywood Tadkaਇੰਨਾ ਹੀ ਨਹੀਂ ਵਿਰਾਟ ਕੋਹਲੀ ਨੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਵੈਲੇਂਟਾਈਂਸ ਡੇ ਦੇ ਠੀਕ ਇਕ ਦਿਨ ਪਹਿਲਾਂ ਇਹ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ 'ਚ ਅਨੁਸ਼ਕਾ ਨਾਲ ਬੈਠੇ ਵਿਰਾਟ ਨੇ ਕੈਪਸ਼ਨ ਲਿਖਿਆ ਕਿ ਤੁਹਾਡਾ ਹਰ ਦਿਨ ਵੈਲੇਂਟਾਈਂਸ ਬਣ ਸਕਦਾ ਹੈ ਜੇਕਰ ਤੁਸੀਂ ਚਾਹੋ ਤਾਂ।''

Punjabi Bollywood Tadka

ਇਸ ਤੋਂ ਬਾਅਦ ਇਨ੍ਹਾਂ ਦੋਹਾਂ ਨੇ ਆਪਣੇ ਪਿਆਰ 'ਤੇ ਅਧਿਕਾਰਤ ਮੋਹਰ ਲਗਾ ਦਿੱਤੀ। ਮਹਿਲਾ ਦਿਵਸ 'ਤੇ ਵਿਰਾਟ ਨੇ ਆਪਣੀ ਮਾਂ ਤੇ ਪ੍ਰੇਮਿਕਾ ਅਨੁਸ਼ਕਾ ਦੀ ਇਕ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਵਿਰਾਟ ਨੇ ਲਿਖਿਆ, ''ਮੇਰੇ ਜੀਵਨ ਦੀਆਂ ਦੋ ਸਭ ਤੋਂ ਮਜਬੂਤ ਮਹਿਲਾਵਾਂ।''

Punjabi Bollywood Tadka

2015 'ਚ ਦਿੱਤੇ ਇੰਟਰਵਿਊ 'ਚ ਵਿਰਾਟ ਨੇ ਆਪਣੇ ਪਿਆਰ ਨੂੰ ਸਵੀਕਾਰਦੇ ਹੋਏ ਕਿਹਾ ਸੀ ਕਿ ਮੈਂ ਆਪਣੇ ਰਿਸ਼ਤੇ 'ਤੇ ਬਹੁਤ ਯਕੀਨ ਕਰਦਾ ਹਾਂ। ਮੈਂ ਆਪਣੇ ਰਿਸ਼ਤੇ ਦੇ ਨਾਲ-ਨਾਲ ਅਨੁਸ਼ਕਾਂ 'ਤੇ ਵੀ ਯਕੀਨ ਕਰਦਾ ਹਾਂ।

Punjabi Bollywood Tadka

ਸਾਜੇ ਰਿਸ਼ਤਿਆਂ ਦੇ ਬਾਰੇ 'ਚ ਮੇਰੇ ਕਰੀਬੀਆਂ ਨੂੰ ਪਤਾ ਹੈ ਤੇ ਉਹ ਵੀ ਸਾਰੇ ਮੇਰੇ ਇਸ ਫੈਸਲੇ ਦਾ ਸਨਮਾਨ ਕਰਦੇ ਹਨ। ਹੁਣ ਬਹੁਤ ਜਲਦ ਇਹ ਜੋੜੀ ਵਿਆਹ ਦੇ ਪਵਿਤਰ ਰਿਸ਼ਤੇ 'ਚ ਬੱਝਣ ਜਾ ਰਹੀ ਹੈ।


Tags: Love StoryAnushka SharmaVirat KohliWeddingInstagramਅਨੁਸ਼ਕਾ ਸ਼ਰਮਾ ਵਿਰਾਟ ਕੋਹਲੀ