FacebookTwitterg+Mail

ਦੀਪਿਕਾ ਪਾਦੂਕੋਣ ਨੂੰ ਫਿਟਨੈੱਸ ਵੀਡੀਓ ਸ਼ੇਅਰ ਕਰਨੀ ਪਈ ਮਹਿੰਗੀ, ਪ੍ਰਸ਼ੰਸਕਾਂ ਨੇ ਖੋਲ੍ਹੀ ਪੋਲ

deepika padukone video
26 May, 2018 05:23:44 PM

ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਬੈਡਮਿੰਟਨ ਸਟਾਰ ਪੀ. ਵੀ. ਸਿੰਧੂ ਦਾ ਚੈਲੇਂਜ ਸਵੀਕਾਰ ਕਰਦੇ ਹੋਏ ਟਵੀਟ ਕੀਤਾ ਹੈ। ਇਸ ਟਵੀਟ 'ਚ ਦੀਪਿਕਾ ਪਾਦੂਕੋਣ ਨੇ ਰਨਿੰਗ ਕਰਦੇ ਹੋਏ ਇਕ GIF ਵੀਡੀਓ ਪੋਸਟ ਕੀਤੀ ਹੈ। ਬਲੈਕ ਕਲਰ ਦੇ ਟ੍ਰੈਕਸੂਟ 'ਚ ਦੀਪਿਕਾ ਮਾਰਨਿੰਗ ਵਾਕ ਕਰ ਰਹੀ ਹੈ।

ਦੀਪਿਕਾ ਪਾਦੂਕੋਣ ਨੇ ਲਿਖਿਆ, ''ਮੈਂ ਫਿਟਨੈੱਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਰਹਿੰਦੀ ਹਾਂ ਅਤੇ ਹੁਣ ਮੇਰਾ ਨਵਾਂ ਜਨੂੰਨ ਹੈ ਰਨਿੰਗ। ਥੈਂਕਿਊ ਪੀ. ਵੀ. ਸਿੰਧੂ। ਤੁਹਾਡਾ ਚੈਲੇਂਜ ਸਵੀਕਾਰ ਕਰ ਲਿਆ ਹੈ।

Punjabi Bollywood Tadka

ਹੁਣ ਮੈਂ ਮਿਤਾਲੀ ਰਾਜ, ਰਾਣੀ ਰਾਮਪਾਲ ਅਦਿਤੀ ਅਸ਼ੋਕ ਨੂੰ ਇਹ ਚੈਲੇਂਜ ਦੇਣਾ ਚਾਵਾਂਗੀ, ਕਿਉਂਕਿ ਅਸੀਂ ਫਿੱਟ ਤਾਂ ਇੰਡੀਆ ਫਿੱਟ।'' ਫਿਟਨੈੱਸ ਚੈਲੇਂਜ 'ਚ ਹਿੱਸਾ ਲੈਂਦੇ ਹੋਏ ਦੀਪਿਕਾ ਦਾ ਇਹ ਟਵੀਟ ਕੁਝ ਹੀ ਦੇਰ 'ਚ ਵਾਇਰਲ ਹੋ ਗਿਆ।ਦੀਪਿਕਾ ਦੇ ਇਸ ਮੈਸੇਜ ਲਿਖਣ ਤੋਂ ਬਾਅਦ ਸੋਸ਼ਲ ਮੀਡੀਆ ਦੇ ਯੂਜ਼ਰਸ ਨੇ ਅਜੀਬੋ-ਗਰੀਬ ਸਵਾਲ ਕਰਨੇ ਸ਼ੁਰੂ ਕਰ ਦਿੱਤੇ।

Punjabi Bollywood Tadka
ਇੰਨਾ ਹੀ ਨਹੀਂ ਪ੍ਰਸ਼ੰਸਕ ਨੇ ਇਹ ਵੀ ਕਿਹਾ, ''ਮਿਤਾਲੀ ਰਾਜ ਤਾਂ ਇਕ ਦਿਨ ਪਹਿਲਾਂ ਵੀਡੀਓ ਪੋਸਟ ਕਰ ਚੁੱਕੀ ਹੈ।'' ਉੱਥੇ ਇਕ ਹੋਰ ਯੂਜ਼ਰ ਨੇ ਕਿਹਾ, ''ਦੀਪਿਕਾ ਤੁਸੀਂ ਇਹ ਪੁਰਾਣੀ ਵੀਡੀਓ ਪੋਸਟ ਕੀਤੀ ਹੈ, ਜੋ ਕਿ ਸਹੀ ਨਹੀਂ ਹੈ।'' ਕਿਸੇ ਨੇ ਦੀਪਿਕਾ ਦੇ ਇਸ ਕੋਸ਼ਿਸ਼ ਦੀ ਤਾਰੀਫ ਕੀਤੀ ਤਾਂ ਉੱਥੇ ਕੋਈ ਮਖੌਲ ਬਣਾਉਂਦਾ ਹੋਇਆ ਨਜ਼ਰ ਆਇਆ। 

Punjabi Bollywood Tadka
ਜ਼ਿਕਰਯੋਗ ਹੈ ਕਿ ਨੌਜਵਾਨ ਅਤੇ ਖੇਡ ਮਾਮਲਿਆਂ ਦੇ ਮੰਤਰੀ ਅਤੇ ਓਲੰਪਿਕ ਜੇਤੂ ਰਾਜਿਯਵਰਧਨ ਸਿੰਘ ਰਾਠੌੜ ਨੇ ਹਾਲ ਹੀ 'ਚ ਟਵਿਟਰ 'ਤੇ ਫਿਟਨੈੱਸ ਚੈਲੇਂਜ ਦਿੱਤਾ। ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਉਹ ਬਿਨਾਂ ਬ੍ਰੇਕ ਦੇ ਪੁਸ਼ਅੱਪ ਕਰ ਰਹੇ ਹਨ।

Punjabi Bollywood Tadka
ਇੱਥੇ ਇਹ ਦੱਸਣਯੋਗ ਹੈ ਕਿ ਦੀਪਿਕਾ ਪਾਦੂਕੋਣ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਪੁਸ਼ਅੱਪ, ਰਿਤਿਕ ਰੌਸ਼ਨ ਨੇ ਸਾਈਕਲਿੰਗ, ਪੀ. ਵੀ. ਸਿੰਧੂ ਨੇ ਚਿਨਅੱਪ, ਸਾਇਨਾ ਨੇਹਵਾਲ ਨੇ ਡੰਬਲ ਚੁੱਕ ਕੇ ਇਸ ਚੈਲੇਂਜ ਨੂੰ ਅੱਗੇ ਵਧਾਇਆ ਹੈ। ਇਨ੍ਹਾਂ ਤੋਂ ਇਲਾਵਾ ਕਈ ਵੱਡੀਆਂ ਹਸਤੀਆਂ ਨੇ ਵੀ ਇਸ 'ਚ ਹਿੱਸਾ ਲਿਆ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਿਰਾਟ ਕੋਹਲੀ ਦਾ ਚੈਲੇਂਜ ਸਵੀਕਾਰ ਕਰਦੇ ਹੋਏ ਜਲਦ ਹੀ ਵੀਡੀਓ ਅਪਲੋਡ ਕਰਨ ਦਾ ਵਾਅਦਾ ਕੀਤਾ।

Punjabi Bollywood Tadka


Tags: Deepika PadukoneTwitterFitness ChallengeVideoPV Sindhu

Edited By

Chanda Verma

Chanda Verma is News Editor at Jagbani.