FacebookTwitterg+Mail

ਹਰਭਜਨ ਸਿੰਘ ਦੇ ਘਰ ਆਉਣਗੀਆਂ ਖੁਸ਼ੀਆਂ, ਪਤਨੀ ਦੇਵੇਗੀ ਦੂਜੇ ਬੱਚੇ ਨੂੰ ਜਨਮ

harbhajan singh and geeta basra
14 January, 2018 04:45:05 PM

ਮੁੰਬਈ(ਬਿਊਰੋ)— ਕ੍ਰਿਕਟ ਸਟਾਰ ਹਰਭਜਨ ਸਿੰਘ ਦੀ ਪਤਨੀ ਤੇ ਅਦਾਕਾਰਾ ਗੀਤਾ ਬਸਰਾ ਫਿਰ ਮਾਂ ਬਣਨ ਵਾਲੀ ਹੈ। ਇਹ ਜਾਣਕਾਰੀ ਖੁਦ ਹਰਭਜਨ ਨੇ ਇਕ ਇੰਟਰਵਿਊ ਦੌਰਾਨ ਦਿੱਤੀ। ਇੰਟਰਵਿਊ ਦੌਰਾਨ ਹਰਭਜਨ ਨੇ ਕਿਹਾ, 'ਇਸ ਸਾਲ ਮੇਰੀ ਬੇਟੀ ਤੇ ਪਤਨੀ ਲੋਹੜੀ 'ਤੇ ਇੰਗਲੈਂਡ 'ਚ ਹਨ। ਕ੍ਰਿਸਮਸ ਤੇ ਨਿਊ ਏਅਰ ਲਈ ਉਥੇ ਗਏ ਸਨ ਪਰ ਮੈਨੂੰ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਰਿਸੈਪਸ਼ਨ 'ਚ ਸ਼ਾਮਲ ਹੋਣਾ ਸੀ, ਇਸ ਲਈ ਮੈਂ ਵਾਪਸ ਆ ਗਿਆ। ਗੀਤਾ ਤੇ ਬੇਟੀ ਅਜੇ ਵੀ ਉਥੇ ਹੀ ਹਨ। ਪਿਛਲੀ ਵਾਰ ਅਸੀਂ ਲੋਹੜੀ ਬਹੁਤ ਧੂਮਧਾਮ ਨਾਲ ਮਨਾਈ ਸੀ। ਹੋ ਸਕਦਾ ਹੈ ਕਿ ਅਗਲੇ ਸਾਲ ਫਿਰ ਧੂਮਧਾਮ ਨਾਲ ਮਨਾਈਏ। ਜੇਕਰ ਹਿਨਾਯਾ (ਬੇਟੀ) ਦੀ ਭੈਣ ਜਾਂ ਭਰਾ ਹੋਏ ਤਾਂ। ਮੈਨੂੰ ਬੱਚੇ ਚੰਗੇ ਲੱਗਦੇ ਹਨ, ਭਾਵੇਂ ਬੱਚੇ ਆਪਣੇ ਹੋਣ ਜਾਂ ਦੂਜਿਆਂ ਦੇ।

Punjabi Bollywood Tadka
ਦੱਸਣਯੋਗ ਹੈ ਕਿ ਗੀਤ ਬਸਰਾ ਨੇ ਪਿਛਲੇ ਸਾਲ ਇਕ ਬੇਟੀ ਨੂੰ ਜਨਮ ਦਿੱਤਾ ਸੀ। ਗੀਤਾ ਨੇ ਟਵਿਟਰ 'ਤੇ ਆਪਣੇ ਫੈਨਜ਼, ਫਾਲੋਅਰਸ ਨੂੰ ਇਹ ਜਾਣਕਾਰੀ ਦਿੱਤੀ ਸੀ। 27 ਜੁਲਾਈ ਨੂੰ ਗੀਤਾ ਨੇ ਲੰਡਨ 'ਚ ਇਕ ਬੇਟੀ ਨੂੰ ਜਨਮ ਦਿੱਤਾ ਸੀ। ਇਸ ਨਿਊਜ਼ ਨੂੰ ਹਰਭਜਨ ਦੀ ਮਾਂ ਅਵਤਾਰ ਕੌਰ ਨੇ ਪੁਸ਼ਟੀ ਕੀਤੀ ਸੀ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਵੀਜ਼ਾ ਨਾ ਮਿਲਣ ਕਾਰਨ ਉਹ ਲੰਡਨ ਨਹੀਂ ਜਾ ਸਕਦੀ ਪਰ ਫੋਨ 'ਤੇ ਉਨ੍ਹਾਂ ਨੇ ਆਪਣੀ ਨੂੰਹ ਨੂੰ ਵਧਾਈ ਦੇ ਦਿੱਤੀ ਸੀ।

Punjabi Bollywood Tadka

ਉਸ ਸਮੇਂ ਹਰਭਜਨ ਨੇ ਕਿਹਾ ਸੀ, ''ਔਰਤ ਪ੍ਰੈਗਨੇਂਟ ਹੋਵੇ ਜਾਂ ਨਾ ਹੋਵੇ, ਉਸ ਨਾਲ ਰਹਿਣਾ ਬਹੁਤ ਮੁਸ਼ਕਿਲ ਹੁੰਦਾ ਹੈ। ਮੈਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ। ਸਾਰਿਆਂ ਨੂੰ ਆਪਣੀਆਂ ਪਤਨੀਆਂ ਦੀਆਂ ਸਥਿਤੀਆਂ ਨੂੰ ਸਮਝਣਾ ਚਾਹੀਦਾ ਹੈ। ਮੈਂ ਇਹੀ ਕਰਦਾ ਹਾਂ। ਜਿੱਥੇ ਇੰਨੀਆਂ ਗਾਲਾਂ ਖਾਧੀਆਂ ਉਥੇ ਦੋ ਹੋਰ ਖਾ ਲੋ, ਇਹਦੇ 'ਚ ਕੀ ਜਾਂਦਾ ਹੈ।''

Punjabi Bollywood Tadka


Tags: Harbhajan Singh Geeta BasraPregnantBollywood Celebrity

Edited By

Sunita

Sunita is News Editor at Jagbani.