FacebookTwitterg+Mail

ਹੇਜ਼ਲ-ਯੁਵਰਾਜ ਨੇ ਇਸ ਤਰ੍ਹਾਂ ਸੈਲੀਬ੍ਰੇਟ ਕੀਤੀ ਵਿਆਹ ਦੀ ਪਹਿਲੀ ਵਰ੍ਹੇਗੰਢ, ਸੱਸ ਨੇ ਬੱਚੇ ਬਾਰੇ ਆਖੀ ਇਹ ਗੱਲ

hazel keech
01 December, 2017 04:46:03 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਹੇਜ਼ਲ ਕੀਚ ਤੇ ਭਾਰਤੀ ਕ੍ਰਿਕਟਰ ਯੂਵਰਾਜ ਸਿੰਘ ਦੇ ਵਿਆਹ ਨੂੰ ਇਕ ਸਾਲ ਪੂਰਾ ਹੋ ਗਿਆ ਹੈ। 30 ਨਵੰਬਰ ਨੂੰ ਦੋਹਾਂ ਨੇ ਆਪਣੀ ਪਹਿਲੀ ਵਰ੍ਹੇਗੰਢ ਸੈਲੀਬ੍ਰੇਟ ਕੀਤੀ। ਇਸ ਸੈਲੀਬ੍ਰੇਸ਼ਨ ਦੀ ਇਕ ਤਸਵੀਰ ਹੇਜ਼ਲ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀ ਹੈ, ਜਿਸ 'ਚ ਦੋਵੇਂ ਡ੍ਰਿੰਕ ਦੇ ਗਲਾਸ ਲਈ ਚੇਅਰਸ ਕਰਦੇ ਨਜ਼ਰ ਆ ਰਹੇ ਹਨ।

Punjabi Bollywood Tadka

ਇਸ ਦੇ ਕੈਪਸ਼ਨ 'ਚ ਹੇਜ਼ਲ ਨੇ ''Wining and dining after 1 year of marriage. Happy Anniversary @yuvisofficial its been a roller coaster but i wouldn’t have wanted to do it with anyone else. I love you husband।''

Punjabi Bollywood Tadka

ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਹੇਜ਼ਲ ਕੀਚ ਦੀ ਇਕ ਤਸਵੀਰ ਖੂਬ ਵਾਇਰਲ ਹੋ ਰਹੀ ਸੀ।

Punjabi Bollywood Tadka

ਇਸ ਤਸਵੀਰ 'ਚ ਉਸ ਨੂੰ ਗਰਭਵਤੀ ਦੱਸਿਆ ਜਾ ਰਿਹਾ ਸੀ। ਇਸ ਮਾਮਲੇ 'ਤੇ ਉਸ ਦੀ ਸੱਸ ਸਬਨਮ ਸਿੰਘ ਨੇ ਚੁੱਪੀ ਤੋੜਦੇ ਹੋਏ ਕਿਹਾ ਹੈ ਕਿ, ਇਨ੍ਹਾਂ ਖਬਰਾਂ 'ਚ ਕੋਈ ਸੱਚਾਈ ਨਹੀਂ ਹੈ।

Punjabi Bollywood Tadka

ਪਤਾ ਨਹੀਂ ਅਜਿਹੀਆਂ ਖਬਰਾਂ ਕਿਥੋ ਆ ਜਾਂਦੀਆਂ ਹਨ। ਸ਼ਬਨਮ ਨੇ ਕਿਹਾ, ''ਬੱਚੇ ਤਾਂ ਸਾਰੀ ਉਮਰ ਪਾਲਣੇ ਹਨ। ਅਜੇ ਯੁਵਰਾਜ ਤੇ ਹੇਜ਼ਲ ਨੂੰ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਇੰਜੁਆਏ ਕਰਨਾ ਚਾਹੀਦਾ ਹੈ।

Punjabi Bollywood Tadka

ਮੈਨੂੰ ਸਮਝ ਨਹੀਂ ਆਉਂਦਾ ਕਿ ਲੋਕ ਇੰਨੀ ਜਲਦੀ ਕਿਉਂ ਕਰਦੇ ਹਨ।'' ਹੇਜ਼ਲ ਕੀਚ ਤੇ ਯੁਵਰਾਜ ਸਿੰਘ ਦਾ ਹਾਈ ਪ੍ਰੋਫਾਈਲ ਵਿਆਹ 30 ਨਵੰਬਰ 2016 ਨੂੰ ਜਲੰਧਰ ਦੇ ਗੁਰੂਦੁਆਰੇ 'ਚ ਹੋਇਆ ਸੀ। ਇਸ ਤੋਂ ਬਾਅਦ ਗੋਆ 'ਚ ਹਿੰਦੂ ਰੀਤੀ ਰਿਵਾਜਾਂ ਨਾਲ ਵਿਆਹ ਹੋਇਆ ਸੀ। ਵਿਆਹ ਦੇ ਦੋ ਫੰਕਸ਼ਨ ਦਿੱਲੀ 'ਚ ਵੀ ਕੀਤੇ ਗਏ ਸਨ।

Punjabi Bollywood Tadka

ਇਕ ਸੰਗੀਤ ਸਮਾਰੋਹ ਤੇ ਫਿਰ ਰਿਸੈਪਸ਼ਨ। ਯੁਵਰਾਜ ਦੇ ਵਿਆਹ ਅਤੇ ਰਿਸੇਪਸ਼ਨ ਪਾਰਟੀ 'ਚ ਟੀਮ ਇੰਡੀਆ ਦੇ ਲਗਭਗ ਸਾਰੇ ਕ੍ਰਿਕਟਰਸ ਸ਼ਾਮਲ ਹੋਏ ਸਨ।

Punjabi Bollywood Tadka


Tags: Hazel KeechYuvraj Singh1st Wedding Anniversaryਹੇਜ਼ਲ ਕੀਚਯੂਵਰਾਜ ਸਿੰਘ