FacebookTwitterg+Mail

ਪੇਸ ਦੇ ਪਿਆਰ 'ਚ ਪਾਗਲ ਸੀ ਇਹ ਬਾਲੀਵੁੱਡ ਅਭਿਨੇਤਰੀ, ਦਾਅ 'ਤੇ ਲਗਾ ਦਿੱਤਾ ਸੀ ਕਰੀਅਰ

it was a bollywood actress a career that was put at stake
14 September, 2017 03:45:09 AM

ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਰੀ ਹੇਜਲ ਕੀਚ ਨੇ ਹਾਲ ਹੀ 'ਚ ਕ੍ਰਿਕਟਰ ਯੁਵਰਾਜ ਸਿੰਘ ਅਤੇ ਗੀਤਾ ਬਸਰਾ ਨੇ ਹਰਭਜਨ ਸਿੰਘ ਨਾਲ ਵਿਆਹ ਕੀਤਾ। ਹੁਣ ਮੌਜੂਦਾ ਸਮੇਂ 'ਚ ਅਨੁਸ਼ਕਾ ਸ਼ਰਮਾ ਵੀ ਵਿਰਾਟ ਕੋਹਲੀ ਸੰਗ ਰਹਿਣ ਦਾ ਮੰਨ ਬਣਾ ਲਿਆ ਹੈ। ਪਰ ਇਸ ਤੋਂ ਇਲਾਵਾ ਇਕ ਅਤੇ ਬਾਲੀਵੁੱਡ ਦੀ ਮਸ਼ਹੂਰ ਹਸਤੀ ਵੀ ਹੈ ਜੋ ਟੈਨਿਸ ਖਿਡਾਰੀ ਲੀਏਂਡਰ ਪੇਸ ਦੇ ਪਿਆਰ 'ਚ ਪਾਗਲ ਸੀ। ਜੀ ਹਾਂ, ਅਸੀਂ ਗੱਲ ਕਰ ਰਹੇ ਬਾਲੀਵੁੱਡ ਦੀ ਪ੍ਰਦੇਸ਼ ਗਰਲ ਮਹਿਮਾ ਚੌਧਰੀ ਦੀ। ਹਾਲਾਂਕਿ ਉਸ ਦਾ ਪਿਆਰ ਉਸ ਨੂੰ ਉਮਰ ਭਰ ਦੇ ਲਈ ਨਹੀਂ ਮਿਲ ਸਕਿਆ।

Punjabi Bollywood Tadka
ਦਾਅ 'ਤੇ ਲਗਾ ਦਿੱਤਾ ਸੀ ਫਿਲਮੀ ਕਰੀਅਰ
ਮਹਿਮਾ ਚੌਧਰੀ ਦਾ ਲੀਏਂਡਰ ਪੇਸ ਨਾਲ ਲੰਬੇ ਸਮੇਂ ਤੱਕ ਅਫੇਆਰ ਰਿਹਾ। ਦੋਵਾਂ ਨੇ ਕਰੀਬ 7 ਸਾਲ ਤੱਕ ਡੇਟਿੰਗ ਕੀਤੀ। ਕਿਹਾ ਜਾਂਦਾ ਹੈ ਕਿ ਪੇਸ ਦੇ ਚੱਕਰ 'ਚ ਮਹਿਮਾ ਨੇ ਆਪਣੇ ਫਿਲਮੀ ਕਰੀਅਰ ਵੀ ਦਾਅ 'ਤੇ ਲਗਾ ਦਿੱਤਾ ਸੀ ਪਰ ਪਤਾ ਨਹੀਂ ਦੋਵਾਂ ਦਾ ਕਿਉਂ ਬ੍ਰੇਕਅੱਪ ਹੋ ਗਿਆ। ਮਹਿਮਾ ਨੇ ਆਪਣੇ ਇਕ ਬਿਆਨ 'ਚ ਕਿਹਾ ਕਿ ਲੀਏਂਡਰ ਪੇਸ ਨੇ ਧੋਖਾ ਦਿੱਤਾ ਹੈ। ਜਦੋਂ ਉਸ ਨੂੰ ਪਤਾ ਸੀ ਕਿ ਉਸ ਦੀ ਲਾਈਫ 'ਚ ਕੋਈ ਹੋਰ ਹੈ ਤਾਂ ਉਸ ਨੂੰ ਬਹੁਤ ਵੱਡਾ ਝੱਟਕਾ ਲੱਗਾ। ਲੀਏਂਡਰ ਪੇਸ ਨੇ ਗਰਲਫਰੈਂਡ ਰਹੀ ਰਿਆ ਪਿੰਲਈ ਨਾਲ ਵਿਆਹ ਕਰ ਲਿਆ ਸੀ।

Punjabi Bollywood Tadka 
ਮਹਿਮਾ ਚੌਧਰੀ ਨੇ 13 ਸਤੰਬਰ ਨੂੰ ਆਪਣਾ 44ਵਾਂ ਜਨਮਦਿਨ ਮਨਾਇਆ। ਅਸਲੀ ਜ਼ਿੰਦਗੀ 'ਚ ਮਹਿਮਾ ਖੂਬਸੂਰਤ ਅਤੇ  ਨਵੇਂ ਜਮਾਨੇ ਦੀ ਲੜਕੀ ਹੈ। ਭਾਰਤੀਜ਼ ਪਿਤਾ ਅਤੇ ਨੇਪਾਲੀ ਮਾਂ ਦੀ ਬੇਟੀ ਮਹਿਮਾ ਦਾ ਜਨਮ ਦਾਰਜਲਿੰਗ 'ਚ ਹੋਇਆ ਸੀ। ਦਾਰਜਲਿੰਗ 'ਚ ਇਕ ਬਿਊਟੀ ਪੇਜੇਂਟ ਜਿੱਤਣ ਤੋਂ ਬਾਅਦ ਮਹਿਮਾ ਨੇ ਮਾਡਲਿੰਗ ਅਤੇ ਫਿਲਮਾਂ 'ਚ ਆਪਣੀ ਪਹਿਚਾਣ ਬਣਾਉਣ ਦਾ ਫੈਸਲਾ ਕੀਤਾ।


Tags: ਬਾਲੀਵੁੱਡਅਭਿਨੇਤਰੀਕ੍ਰਿਕਟਰ ਯੁਵਰਾਜBollywood Actress Cricketer Yuvraj