FacebookTwitterg+Mail

ਬੈਡਮਿੰਟਨ ਪਲੇਅਰ ਪੀ ਵੀ ਸਿੰਧੂ ਦੀ ਬਾਇਓਪਿਕ 'ਚ ਰਣਬੀਰ ਦੀ ਸਾਬਕਾ ਪ੍ਰੇਮਿਕਾ ਨੂੰ ਕੀਤਾ ਸੰਪਰਕ

katrina kaif
04 September, 2017 05:13:33 PM

ਮੁੰਬਈ— ਭਾਰਤੀ ਬੈਡਮਿੰਟਨ ਪਲੇਅਰ ਪੀ ਵੀ ਸਿੰਧੂ ਨੂੰ ਲੈ ਕੇ ਬਾਲੀਵੁੱਡ ਕੁਝ ਨਵਾਂ ਕਰਨ ਜਾ ਰਿਹਾ ਹੈ, ਜਿੱਥੇ ਸਪੋਰਟਸ ਪਰਸਨੈਲਿਟੀ ਵਰਗੇ ਮਿਲਖਾ ਸਿੰਘ, ਸਚਿਨ ਤੇਂਦੁਲਕਰ ਅਤੇ ਐੱਮ. ਐੱਸ. ਧੋਨੀ. 'ਤੇ ਬਾਲੀਵੁੱਡ ਨੇ ਬਾਇਓਪਿਕ ਫਿਲਮ ਬਣਾਈ ਉੱਥੇ ਪੀ ਵੀ ਸਿੰਧੂ ਦੇ ਜੀਵਨ 'ਤੇ ਵੀ ਜਲਦ ਹੀ ਇਕ ਫਿਲਮ ਬਣ ਸਕਦੀ ਹੈ।
ਰਿਪੋਰਟਜ਼ ਦੀ ਮੰਨੀਏ ਤਾਂ ਅਨੁਰਾਗ ਕਸ਼ਅੱਪ ਦੀ ਫੈਂਟਮ ਫਿਲਮਸ ਪੀ ਵੀ ਸਿੰਧੂ 'ਤੇ ਬਾਇਓਪਿਕ ਫਿਲਮ ਬਣਾਉਣ ਜਾ ਰਹੀ ਹੈ। ਇਸ ਫਿਲਮ ਲਈ ਉਨ੍ਹਾਂ ਨੇ ਕੈਟਰੀਨਾ ਕੈਫ ਨੂੰ ਅਪ੍ਰੋਚ ਕੀਤਾ ਹੈ। ਫਿਲਮ 'ਚ ਕੈਟਰੀਨਾ ਪੀ ਵੀ ਸਿੰਧੂ ਦਾ ਕਿਰਦਾਰ ਨਿਭਾਅ ਸਕਦੀ ਹੈ। ਫਿਲਮ ਦੀ ਸਕ੍ਰਿਪਟ ਵੀ ਕੈਟਰੀਨਾ ਨੂੰ ਪਸੰਦ ਆਈ ਹੈ। ਹੁਣ ਅਜਿਹੇ 'ਚ ਉਹ ਫਿਲਮ ਲਈ ਆਪਣੀ ਹਾਮੀ ਭਰਦੀ ਹੈ ਜਾਂ ਨਹੀਂ ਇਸ ਦਾ ਤੈਅ ਹੋਣ ਅਜੇ ਬਾਕੀ ਹੈ।
ਜ਼ਿਕਰਯੋਗ ਹੈ ਕਿ ਕੈਟਰੀਨਾ ਫਿਲਹਾਲ ਤਿੰਨ ਫਿਲਮਾਂ 'ਤੇ ਕੰਮ ਕਰ ਰਹੀ ਹੈ। ਸਲਮਾਨ ਖਾਨ ਦੇ ਨਾਲ 'ਟਾਈਗਰ ਜ਼ਿੰਦਾ ਹੈ', ਆਮਿਰ ਖਾਨ ਦੇ ਨਾਲ 'ਠਗਸ ਆਫ ਹਿੰਦੁਸਤਾਨ' ਤਾਂ ਦੂਜੇ ਪਾਸੇ ਨਿਰਦੇਸ਼ਕ ਆਨੰਦ ਐੱਲ ਰਾਏ ਦੀ ਬੇਨਾਮ ਫਿਲਮ 'ਤੇ ਵੀ ਕੰਮ ਕਰ ਰਹੀ ਹੈ।


Tags: Katrina kaifBollywood actressPV sindhuBiopicPhantom filmsਪੀ ਵੀ ਸਿੰਧੂਕੈਟਰੀਨਾ ਕੈਫ