FacebookTwitterg+Mail

ਕੋਹਲੀ-ਅਨੁਸ਼ਕਾ ਦੇ ਵਿਆਹ ਦਾ ਸੋਸ਼ਲ ਮੀਡੀਆ 'ਤੇ ਲੱਗਾ ਵਧਾਈਆਂ ਦਾ ਤਾਂਤਾ

kohli anushka s wedding congratulations on social media
12 December, 2017 07:59:55 AM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਸੋਮਵਾਰ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਅਨੁਸ਼ਕਾ ਤੇ ਵਿਰਾਟ ਦੇ ਟਵੀਟ ਦੇ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। ਸੁਪਰ ਸਟਾਰ ਅਮਿਤਾਭ ਬੱਚਨ, ਅਭਿਨੇਤਰੀ ਸ਼੍ਰੀਦੇਵੀ, ਸੋਨਮ ਕਪੂਰ, ਕਾਮੇਡੀਅਨ ਕਪਿਲ ਸ਼ਰਮਾ, ਫਿਲਮ ਨਿਰਮਾਤਾ ਕਰਨ ਜੌਹਰ, ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ, ਵੀ. ਵੀ. ਐੱਸ. ਲਕਸ਼ਮਣ, ਬੀ. ਸੀ. ਸੀ. ਆਈ. ਦੇ ਸਾਬਕਾ ਮੁਖੀ ਅਨੁਰਾਗ ਠਾਕੁਰ, ਪੰਜਾਬੀ ਗਾਇਕ ਦਲਜੀਤ ਦੋਸਾਂਝ ਆਦਿ ਨੇ ਟਵੀਟ ਕਰ ਕੇ ਦੋਵਾਂ ਨੂੰ ਵਧਾਈ ਦਿੱਤੀ। ਸੋਸ਼ਲ ਮੀਡੀਆ 'ਤੇ ਹੈਸ਼ਟੈਗ ਵਿਰੁਸ਼ਕਾ ਵੈਡਿੰਗ, ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੂੰ ਲੈ ਕੇ ਟ੍ਰੈਂਡ ਚੱਲਦਾ ਰਿਹਾ।

 


Tags: ਭਾਰਤੀ ਕ੍ਰਿਕਟ ਟੀਮ ਬਾਲੀਵੁੱਡ ਅਭਿਨੇਤਰੀIndian Cricket Team Bollywood Actress