FacebookTwitterg+Mail

ਸੰਜੇ ਦੱਤ ਦੀ ਸਾਬਕਾ ਪਤਨੀ ਦਾ ਖਿਡਾਰੀ ਪਤੀ ਨਾਲੋਂ ਵੀ ਟੁੱਟਾ ਰਿਸ਼ਤਾ, ਮੁਆਵਜ਼ੇ ਲਈ ਕੀਤੀ ਲੱਖਾਂ ਦੀ ਮੰਗ

leander paes indian tennis player
20 September, 2017 05:04:13 PM

ਮੁੰਬਈ— ਮਾਡਲ ਰਿਆ ਪਿਲੱਈ ਤੇ ਟੈਨਿਸ ਸਟਾਰ ਲਿਅੰਡਰ ਪੇਸ ਦੇ ਵਿਵਾਦ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਰਿਆ ਨੇ ਸੋਮਵਾਰ ਨੂੰ ਕੋਰਟ 'ਚ ਇਕ ਐਫੀਡੈਵਿਟ ਦਾਇਰ ਕਰ ਕੇ ਲਿਅੰਡਰ ਪੇਸ ਦੀ ਆਮਦਨੀ ਤੇ ਸੰਪਤੀ ਦੀ ਜਾਣਕਾਰੀ ਮੰਗੀ ਹੈ। ਦੱਸਿਆ ਜਾ ਰਿਹਾ ਹੈ ਕਿ ਇੰਨਾ ਹੀ ਨਹੀਂ ਪੇਸ ਤੋਂ ਹਰ ਮਹੀਨੇ ਆਪਣੇ ਤੇ ਬੇਟੀ ਲਈ 2.62 ਲੱਖ ਰੁਪਏ ਦਾ ਗੁਜਾਰਾ ਭੱਤਾ ਖਰਚ ਲਈ ਵਸੂਲ ਕਰਦੀ ਹੈ।

Punjabi Bollywood Tadka

ਖਰਚ ਲਈ ਇਕ ਵਾਰ ਉਸ ਨੇ 42 ਲੱਖ ਰੁਪਏ ਦੀ ਮੋਟੀ ਰਕਮ ਤੇ ਇਕ ਕਰੋੜ ਦਾ ਮੁਆਵਾਜ਼ਾ ਮੰਗਿਆ। ਸਾਲ 2014 'ਚ ਰਿਆ ਨੇ ਲਿਅੰਡਰ ਪੇਸ 'ਤੇ ਘਰੈਲੂ ਹਿੰਸਾ ਕਾਨੂੰਨ ਤਹਿਤ ਮੁਕੱਦਮਾ ਕੀਤਾ ਸੀ ਤੇ ਕਿਹਾ ਸੀ ਕਿ ਲਿਅੰਡਰ ਮੈਨੂੰ ਪਤਨੀ ਦਾ ਦਰਜਾ ਨਹੀਂ ਦੇਣਾ ਚਾਹੁੰਦੇ। ਇਸ ਸਾਲ ਮਈ 'ਚ ਕੋਰਟ 'ਚ ਲਿਅੰਡਰ ਨੇ ਇਹ ਕਿਹਾ ਕਿ ਰਿਆ ਪਿਲੱਈ ਮੇਰੀ ਪਤਨੀ ਨਹੀਂ ਹੈ। ਇਸ ਲਈ ਮੈਂ ਉਸ ਨੂੰ ਮੁਆਵਜ਼ਾ ਨਹੀਂ ਦੇਵੇਗਾ। ਇਸ ਤੋਂ ਇਲਾਵਾ ਰਿਆ ਵਲੋਂ ਉਸ ਦੇ ਵਕੀਲ ਨੇ ਕਿਹਾ ਹੈ ਕਿ ਲਿਅੰਡਰ ਪੇਸ ਆਪਣੀ ਆਮਦਨ ਨੂੰ ਛੁਪਾਉਂਦੇ ਹਨ ਤੇ ਇਸ ਸੰਬੰਧ 'ਚ ਉਸ ਵਲੋਂ ਦਸਤਾਵੇਜ ਪੇਸ਼ ਕੀਤਾ ਜਾਵੇ।

Punjabi Bollywood Tadka

ਪੇਸ ਦਾ ਪਾਸਪੋਰਟ ਵੀ ਪੇਸ਼ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਲਿਅੰਡਰ ਤੇ ਰਿਆ ਦੇ ਰਿਸ਼ਤੇ 'ਚ ਸਾਲ 2014 ਨੂੰ ਕਾਫੀ ਖਟਾਸ ਆ ਗਈ ਸੀ। ਉਸ ਸਮੇਂ ਰਿਆ ਨੂੰ ਲਿਅੰਡਰ ਨੇ ਆਪਣੇ ਘਰ ਤੋਂ ਕੱਢ ਦਿੱਤਾ ਸੀ। ਇਸ ਔਖੀ ਘੜੀ 'ਚ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਆਪਣੇ ਦੋਸਤ ਲਿਅੰਡਰ ਦੀ ਮਦਦ ਲਈ ਅੱਗੇ ਆਈ ਸੀ। ਰਿਆ ਨੇ ਉਸ ਸਮੇਂ ਦੋਸ਼ ਲਾਇਆ ਸੀ ਕਿ ਪੇਸ , ਮੇਰੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਤੇ ਪਤਨੀ ਦਾ ਦਰਜਾ ਨਹੀਂ ਦੇਣਾ ਚਾਹੁੰਦਾ।

Punjabi Bollywood Tadka
ਰਿਆ ਪਿਲੱਈ  ਨੇ ਦੱਸਿਆ ਕਿ ਸਾਲ 1998 'ਚ ਸੰਜੇ ਦੱਤ ਨਾਲ ਵਿਆਹ ਕਰਵਾਇਆ ਸੀ ਪਰ ਕੁਝ ਸਾਲਾਂ ਬਾਅਦ ਦੋਹਾਂ ਦੇ ਰਸਤੇ ਵੱਖਰੇ-ਵੱਖਰੇ ਹੋ ਗਏ। ਇਸ ਸੰਬੰਧ ਤੋਂ ਉਸ ਦੇ ਘਰ ਇਕ ਬੇਟੀ ਵੀ ਹੋਈ ਹੈ। ਸਾਲ 2008 'ਚ ਉਸ ਦਾ ਕਾਨੂੰਨੀ ਤੌਰ 'ਤੇ ਤਲਾਕ ਹੋ ਗਿਆ। ਦੂਜੇ ਪਾਸੇ ਲਿਅੰਡਰ ਪੇਸ ਦਾ ਰਿਸ਼ਤਾ ਪਹਿਲਾ ਮਹਿਮਾ ਚੌਧਰੀ ਨਾਲ ਸੀ। ਮਹਿਮਾ ਨੇ ਇਕ ਵਾਰ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਸੀ ਕਿ ਲਿਅੰਡਰ ਚੰਗਾ ਟੈਨਿਸ ਖਿਡਾਰੀ ਹੈ ਪਰ ਉਹ ਮੇਰੇ ਨਾਲ ਚੰਗਾ ਖੇਡ ਨਹੀਂ ਖੇਲ ਰਿਹਾ। ਇਸ ਤੋਂ ਬਾਅਦ ਦੋਹਾਂ ਦਾ ਰਿਸ਼ਤਾ ਖਤਮ ਹੋ ਗਿਆ।

Punjabi Bollywood Tadka


Tags: Rhea PillaiLeander PaesIndian tennis playerSanjay DuttBollywood Celebrityਰਿਆ ਪਿਲੱਈਟੈਨਿਸ ਸਟਾਰ ਲਿਅੰਡਰ ਪੇਸ