FacebookTwitterg+Mail

List Leaked: ਇਹ ਨਾਮੀ ਚਿਹਰੇ ਬਣ ਸਕਦੇ ਹਨ ਸਲਮਾਨ ਦੇ ਸ਼ੋਅ ਦੀ ਰੌਣਕ!

list leaked of bigg boss
07 July, 2017 11:21:44 AM

ਮੁੰਬਈ— 'ਬਿੱਗ ਬੌਸ' ਕਲਰਜ਼ ਟੀ ਵੀ ਦਾ ਹੁਣ ਤੱਕ ਦਾ ਸਭ ਤੋਂਮ ਵੱਧ ਪ੍ਰਸਿੱਧ ਰਿਐਲਿਟੀ ਸ਼ੋਅ ਹੈ। ਪਿਛਲੇ 10 ਸਾਲਾਂ 'ਚ ਇਸ ਨੇ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਹੁਣ ਤੱਕ 'ਬਿੱਗ ਬੌਸ' ਦੇ 10 ਸੀਜ਼ਨ ਹੋ ਚੁੱਕੇ ਹਨ ਅਤੇ ਦਸਵੇਂ ਸੀਜ਼ਨ ਦੇ ਵਿਨਰ ਮਾਨਵੀਰ ਗੁੱਜਰ ਬਣੇ ਸਨ, ਜੋ ਕਿ ਆਮ ਆਦਮੀ ਸ਼੍ਰੇਣੀ 'ਚ ਗਿਣੇ ਜਾਂਦੇ ਸਨ। 11ਵੇਂ ਸੀਜ਼ਨ ਦੀਆਂ ਤਿਆਰੀਆਂ ਵੀ ਜ਼ੋਰਾਂ-ਸ਼ੋਰਾਂ ਨਾਲ ਚਾਲੂ ਹੈ। 'ਬਿੱਗ ਬੌਸ-11' ਅਕਤੂਬਰ ਮਹੀਨੇ 'ਚ ਆਨਏਅਰ ਹੋਵੇਗਾ। ਸੂਤਰਾਂ ਮੁਤਾਬਕ ਸੈਲੀਬ੍ਰੇਟੀ ਕੈਟੇਗਰੀ 'ਚ ਕੁਝ ਸਟਾਰਜ਼ ਦੇ ਨਾਂ ਲੀਕ ਹੋ ਕੇ ਸਾਹਮਣੇ ਆਏ ਹਨ, ਜੋ ਕਿ ਨਿਆ ਸ਼ਰਮਾ, ਰਾਜ ਮਹਾਜਨ, ਕਬੀਰ ਬੇਦੀ, ਢਿੰਚੈਕ ਪੂਜਾ ਅਤੇ ਗੀਤਾ ਫੋਗਾਟ ਹੈ ਅਤੇ ਜੋ ਤੁਹਾਨੂੰ ਬਿੱਗ ਬੌਸ ਦੇ ਘਰ 'ਚ ਦਿਖ ਸਕਦੇ ਹਨ। ਆਓ ਅੱਗੇ ਜਾਣੀਏ ਇਨ੍ਹਾਂ ਬਾਰੇ—

Punjabi Bollywood Tadka

ਕਬੀਰ ਬੇਦੀ: ਫਿਲਮਾਂ, ਥੀਏਟਰ ਅਤੇ ਟੀ ਵੀ 'ਚ ਨਜ਼ਰ ਆ ਚੁੱਕੇ ਹਨ।

Punjabi Bollywood Tadka

ਗੀਤਾ ਫੋਗਾਟ: ਗੀਤਾ ਫੋਗਾਟ ਦਾ ਜਨਮ ਹਰਿਆਣਾ 'ਚ ਹੋਇਆ ਹੈ ਅਤੇ ਉਹ ਮਸ਼ਹੂਰ ਪਹਿਲਵਾਨ ਹੈ। ਉਹ ਅੰਤਰਾਸ਼ਟਰੀ ਪੱਧਰ ਦੀ ਮਹਿਲਾ ਪਹਿਲਵਾਨ ਹੈ।

Punjabi Bollywood Tadka

ਰਾਜ ਮਹਾਜਨ: ਰਾਜ ਦਾ ਨਾਂ ਵੀ ਪਿਛਲੇ ਸਾਲ ਟੈਲੀਵਿਜ਼ਨ ਅਤੇ ਨਿਊਜ਼ ਮੀਡੀਆ 'ਚ ਬਿੱਗ ਬੌਸ 'ਚ ਆਉਣ ਨੂੰ ਲੈ ਕੇ ਬਹੁਤ ਸੁਰਖੀਆ ਬਣੀਆਂ ਸੀ। ਰਾਜ ਮਹਾਜਨ ਸੰਗੀਤਕਾਰ, ਗੀਤਕਾਰ, ਕਵੀ, ਐਕਟਰ, ਗਾਇਕ ਅਤੇ ਟੀ ਵੀ ਹੋਸਟ ਹੈ।

Punjabi Bollywood Tadka

ਨਿਆ ਸ਼ਰਮਾ: ਏਸ਼ੀਆ ਦੀ ਤੀਜੇ ਨੰਬਰ ਦੀ ਸੈਕਸੀ ਮਹਿਲਾ ਦਾ ਖਿਤਾਬ ਪਾਉਣ ਵਾਲੀ ਨਿਆ ਸ਼ਰਮਾ ਏਸ਼ੀਆ ਨੇ ਸੈਕਸੀਐਸਟ ਵੂਮੇਨ ਦਾ ਖਿਤਾਬ ਹਾਸਲ ਕੀਤਾ। ਵਿਕਰਮ ਭੱਟ ਦੀ ਵੈਬ ਸੀਰੀਜ਼ 'ਟਵਿੱਸਟੇਡ' 'ਚ ਨਿਆ ਸ਼ਰਮਾ ਨੇ ਬੇਹੱਦ ਬੋਲਜ ਸੀਨਜ਼ ਦਿੱਤੇ ਹਨ। 'ਜਮਾਈ ਰਾਜਾ' 'ਚ ਰੋਸ਼ਨੀ ਦੇ ਨਾਂ ਨਾਲ ਪ੍ਰਸਿੱਧ ਅਤੇ 'ਏਕ ਹਜ਼ਾਰੋ ਮੇਂ ਮੇਰੀ ਬਹਿਨਾ ਹੈ' ਸੀਰੀਅਲ 'ਚ ਨਿਆ ਸ਼ਰਮਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਹੌਟ ਨਿਆ ਸ਼ਰਮਾ ਬਿੱਗ ਬੌਸ 'ਚ ਹੋਵੇਗੀ ਤਾਂ ਜ਼ਾਹਰ ਹੈ ਕਿ ਬਿੱਗ ਬੌਸ ਦੇ ਘਰ ਮਾਹੌਲ ਵੀ ਗਰਮਾ-ਗਰਮ ਰਹੇਗਾ।

Punjabi Bollywood Tadka

ਢਿੰਚੈਕ ਪੂਜਾ: ਬੇਤੁਕੇ ਗੀਤ ਗਾ ਕੇ ਪ੍ਰਸਿੱਧ ਹੋਣ ਵਾਲੀ ਢਿੰਚੈਕ ਪੂਜਾ ਦਾ ਦਿੱਲੀ ਦੀ ਰਹਿਣ ਵਾਲੀ ਹੈ। 'ਸੈਲਫੀ ਮੈਨੇ ਲੇ ਲੀ ਆਜ', 'ਦਾਰੂ-ਦਾਰੂ', 'ਮੇਰਾ ਪਿੰਕ ਸਕੂਟਰ' ਅਤੇ 'ਸਵੈਗ ਵਾਲੀ ਟੋਪੀ' ਵੀਡੀਓਜ਼ ਦਾ ਯੂਟਿਊਬ ਦੇ ਸੇਲੇਬ ਰੋਸਟ ਅਜੇ ਨਾਗਰ ਭਾਵ ਕੈਰੀ ਮਿਨਾਟੀ ਨੇ ਰੱਜ ਕੇ ਮਖੌਲ ਉਡਾਇਆ ਸੀ, ਜਿਸ ਤੋਂ ਬਾਅਦ ਢਿੰਚੈਕ ਪੂਜਾ ਬਾਕੀ ਯੂਟਿਊ ਸਿੰਗਰਜ਼ ਦੀ ਸ਼੍ਰੇਣੀਆਂ ਤੋਂ ਹੱਟ ਕੇ ਖਾਸ ਕੈਟੇਗਰੀ 'ਚ ਆ ਖੜ੍ਹੀ ਹੋਈ ਅਤੇ ਉਸ ਦੇ ਵੀਡੀਓਜ਼ ਦੇ ਵਿਊਜ਼ ਤੇਜੀ ਨਾਲ ਵੱਧਣ ਲੱਗੇ ਅਤੇ ਪੂਰੀ ਤੇਜੀ ਨਾਲ ਵੱਧਣ ਲੱਗੇ ਅਤੇ ਪੂਰੇ ਸੋਸ਼ਲ ਮੀਡੀਆ 'ਤੇ ਚੰਗੀ ਤਰ੍ਹਾਂ ਨਾਲ ਵਾਇਰਲ ਹੋ ਗਏ।


Tags: Bigg bosslist leakedNia sharmaDhinchak poojaGeeta phogatSalman khanਬਿੱਗ ਬੌਸਢਿੰਚੈਕ ਪੂਜਾ