FacebookTwitterg+Mail

ਇਸ ਅਦਾਕਾਰਾ ਦੇ ਪਿਆਰ 'ਚ ਪਾਗਲ ਸੀ ਧੋਨੀ, ਪ੍ਰੇਮਿਕਾ ਬਣਨ ਤੋਂ ਕਰ ਦਿੱਤਾ ਸੀ ਇਨਕਾਰ

ms dhoni and rakul preet singh
04 January, 2018 04:56:29 PM

ਮੁੰਬਈ(ਬਿਊਰੋ)— ਸਾਲ 2016 'ਚ ਮਹਿੰਦਰ ਸਿੰਘ ਧੋਨੀ ਦੇ ਇਕ ਫਿਲਮ ਆਈ ਸੀ, ਜਿਸ ਦਾ ਨਾਂ 'ਧੋਨੀ- ਦਿ ਅਨਟੋਲਡ ਸਟੋਰੀ' ਸੀ। ਇਸ ਫਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਨੇ ਧੋਨੀ ਦਾ ਕਿਰਦਾਰ ਨਿਭਾਇਆ ਸੀ। ਇਹ ਫਿਲਮ ਦਰਸ਼ਕਾਂ ਨੂੰ ਖੂਬ ਪਸੰਦ ਆਈ ਸੀ। ਇਸ 'ਚ ਦਿਖਾਇਆ ਗਿਆ ਸੀ ਕਿ ਕਿਵੇਂ ਧੋਨੀ ਇਕ ਮੱਧ ਵਰਗ ਪਰਿਵਾਰ ਤੋਂ ਨਿਕਲ ਕੇ ਟੀਮ ਇੰਡੀਆ ਦੇ ਕਪਤਾਨ ਬਣ ਜਾਂਦੇ ਹਨ।
Punjabi Bollywood Tadka

ਇਸ ਫਿਲਮ 'ਚ ਉਸ ਦੀ ਟ੍ਰੈਜਿਕ ਲਵ ਸਟੋਰੀ ਵੀ ਦਿਖਾਈ ਗਈ ਸੀ। ਫਿਲਮ 'ਚ ਦਿਖਾਇਆ ਗਿਆ ਸੀ ਕਿ ਕਿਵੇਂ ਧੋਨੀ ਆਪਣੀ ਪ੍ਰੇਮਿਕਾ ਨੂੰ ਇਕ ਰੋਡ ਐਕਸੀਡੇਂਟ 'ਚ ਗੁਆ ਲੈਂਦਾ ਹੈ ਤੇ ਫਿਰ ਕਿਸ ਤਰ੍ਹਾਂ ਉਸ ਦੀ ਜ਼ਿੰਦਗੀ ਬਦਲ ਜਾਂਦੀ ਹੈ। ਬਾਅਦ 'ਚ ਉਸ ਦੀ ਜ਼ਿੰਦਗੀ 'ਚ ਇਕ ਹੋਰ ਨਵੀਂ ਲੜਕੀ ਦੀ ਐਂਟਰੀ ਹੁੰਦੀ ਹੈ, ਜਿਸ ਨੂੰ ਦੁਨੀਆ ਅੱਜ ਸਾਕਸ਼ੀ ਸਿੰਘ ਧੋਨੀ ਦੇ ਨਾਂ ਨਾਲ ਜਾਣਦੀ ਹੈ।
Punjabi Bollywood Tadka

ਫਿਲਮ 'ਚ ਉਸ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦਾ ਨਾਂ ਸੀ ਦਿਸ਼ਾ ਪਟਾਨੀ। ਦਿਸ਼ਾ ਪਟਾਨੀ ਨੇ ਚੰਗੇ ਤਰੀਕੇ ਨਾਲ ਧੋਨੀ ਦੀ ਪ੍ਰੇਮਿਕਾ 'ਪ੍ਰਿਯੰਕਾ' ਦਾ ਕਿਰਦਾਰ ਨਿਭਾਇਆ ਸੀ ਪਰ ਬਹੁਤ ਘੱਟ ਲੋਗ ਹੀ ਜਾਣਦੇ ਹੋਣਗੇ ਕਿ ਦਿਸ਼ਾ ਤੋਂ ਪਹਿਲਾਂ ਧੋਨੀ ਦੀ ਪ੍ਰੇਮਿਕਾ ਬਣਨ ਦਾ ਮੌਕਾ ਅਦਾਕਾਰਾ ਰਕੁਲ ਪ੍ਰੀਤ ਸਿੰਘ ਨੂੰ ਮਿਲਿਆ ਸੀ ਪਰ ਆਪਣੇ ਟਾਈਟ ਸ਼ੈਡਿਊਲ ਕਰਕੇ ਉਹ ਫਿਲਮ ਲਈ ਸਮਾਂ ਨਾ ਕੱਢ ਸਕੀ, ਜਿਸ ਤੋਂ ਬਾਅਦ ਇਹ ਕਿਰਦਾਰ ਦਿਸ਼ਾ ਪਟਾਨੀ ਨੂੰ ਆਫਰ ਕੀਤਾ ਗਿਆ।
Punjabi Bollywood Tadka

 ਰੁਕਲ ਪ੍ਰੀਤ ਨੇ ਦੱਸਿਆ ਕਿ, ''ਮੈਨੂੰ ਨੀਰਜ ਪੰਡੇ ਦੀ ਹਰ ਫਿਲਮ ਬਹੁਤ ਪਸੰਦ ਆਉਂਦੀ ਹੈ ਤੇ ਧੋਨੀ ਦੀ ਸਕ੍ਰਿਪਟ ਪੜਦੇ ਹੀ ਮੈਂ ਹਾਂ ਕਰ ਦਿੱਤੀ ਸੀ ਪਰ ਬਦਕਿਸਮਤੀ ਨਾਲ ਟਾਈਟ ਸ਼ੈਡਿਊਲ ਕਾਰਨ ਉਹ 'ਧੋਨੀ- ਦਿ ਅਨਟੋਲਡ ਸਟੋਰੀ' 'ਚ ਕੰਮ ਨਹੀਂ ਕਰ ਸਕੀ।''
Punjabi Bollywood Tadka
ਰਕੁਲ ਪ੍ਰੀਤ ਭਾਵੇਂ ਹੀ ਬਾਲੀਵੁੱਡ 'ਚ ਆਪਣੀ ਪਛਾਣ ਬਣਾਉਣ 'ਚ ਜ਼ਿਆਦਾ ਸਫਲ ਨਾ ਰਹੀ ਪਰ ਦੱਖਣ ਦੀ ਫਿਲਮ ਇੰਡਸਟਰੀ ਦਾ ਇਕ ਮਸ਼ਹੂਰ ਚਿਹਰਾ ਹੈ। ਦੱਖਣ ਇੰਡਸਟਰੀ 'ਚ ਰਕੁਲ ਪ੍ਰੀਤ ਕਾਫੀ ਹਿੱਟ ਹੈ। ਆਉਣ ਵਾਲੇ ਦਿਨਾਂ 'ਚ ਰਕੁਲ ਪ੍ਰੀਤ ਸਿਧਾਰਥ ਮਲਹੋਤਰਾ ਨਾਲ ਇਕ ਫਿਲਮ 'ਚ ਨਜ਼ਰ ਆਵੇਗੀ।
Punjabi Bollywood Tadka

Punjabi Bollywood Tadka

Punjabi Bollywood Tadka


Tags: Rakul Preet SinghMS Dhoni The Untold StoryNeeraj PandeySushant Singh RajputDisha PataniKiara AdvaniAnupam KherBhumika Chawla