FacebookTwitterg+Mail

ਛੇੜਛਾੜ ਮਾਮਲਾ : ਪ੍ਰੀਤੀ ਜ਼ਿੰਟਾ ਦੇ ਸਾਬਕਾ ਪ੍ਰੇਮੀ ਖਿਲਾਫ 500 ਸਫਿਆਂ ਦੀ ਚਾਰਜਸ਼ੀਟ ਦਰਜ

preity zinta molestation case
21 February, 2018 07:34:49 PM

ਮੁੰਬਈ (ਬਿਊਰੋ)— ਲਗਭਗ ਸਾਢੇ ਤਿੰਨ ਸਾਲਾਂ ਬਾਅਦ ਮੁੰਬਈ ਪੁਲਸ ਨੇ ਪ੍ਰੀਤੀ ਜ਼ਿੰਟਾ ਦੇ ਸਾਬਕਾ ਪ੍ਰੇਮੀ ਨੇਸ ਵਾਡੀਆ ਖਿਲਾਫ ਧਮਕਾਉਣ ਤੇ ਛੇੜਛਾੜ ਦੇ ਮਾਮਲੇ 'ਚ ਕੋਰਟ 'ਚ ਚਾਰਜਸ਼ੀਟ ਦਾਖਲ ਕੀਤੀ ਹੈ। ਚਾਰਜਸ਼ੀਟ 500 ਸਫਿਆਂ ਦੀ ਹੈ।
ਸੀਨੀਅਰ ਅਧਿਕਾਰੀ ਮੁਤਾਬਕ ਨੇਸ ਵਾਡੀਆ ਖਿਲਾਫ ਧਾਰਾ 354, 506, 509 ਦੇ ਤਹਿਤ 500 ਸਫਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਜੂਨ 2014 'ਚ ਅਭਿਨੇਤਰੀ ਨੇ ਮਰੀਨ ਡਰਾਈਵ ਪੁਲਸ ਸਟੇਸ਼ਨ 'ਚ ਨੇਸ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਇਸ 'ਚ ਨੇਸ 'ਤੇ ਕਈ ਦੋਸ਼ ਲਗਾਏ ਗਏ ਸਨ। ਦੋਵੇਂ ਆਈ. ਪੀ. ਐੱਲ. ਟੀਮ ਕਿੰਗਸ ਇਲੈਵਨ ਪੰਜਾਬ ਦੇ ਸਹਿ-ਮਾਲਕ ਹਨ।

ਇਹ ਹੈ ਮਾਮਲਾ
30 ਮਈ 2014 ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਪੰਜਾਬ ਤੇ ਚੇਨਈ ਦਾ ਮੈਚ ਚੱਲ ਰਿਹਾ ਸੀ। ਉਦੋਂ ਪ੍ਰੀਤੀ ਜ਼ਿੰਟਾ ਤੇ ਨੇਸ ਵਾਡੀਆ ਦਾ ਸ਼ਰੇਆਮ ਝਗੜਾ ਹੋਇਆ ਸੀ। ਅਭਿਨੇਤਰੀ ਨੇ ਦੋਸ਼ ਲਗਾਇਆ ਸੀ ਕਿ ਨੇਸ ਨੇ ਸਟੇਡੀਅਮ 'ਚ ਉਸ ਨੂੰ ਗਾਲ੍ਹਾਂ ਕੱਢੀਆਂ, ਛੇੜਛਾੜ ਤੇ ਦੁਰਵਿਵਹਾਰ ਕੀਤਾ। ਪ੍ਰੀਤੀ ਜ਼ਿੰਟਾ ਨੇ ਸ਼ਿਕਾਇਤ 'ਚ ਕਿਹਾ ਸੀ ਕਿ ਨੇਸ ਟਿਕਟ ਡਿਸਟ੍ਰੀਬਿਊਸ਼ਨ 'ਤੇ ਸਟਾਫ ਨੂੰ ਝਿੜਕ ਰਿਹਾ ਸੀ। ਉਸ ਦੌਰਾਨ ਪ੍ਰੀਤੀ ਉਥੇ ਕੋਲ ਹੀ ਬੈਠੀ ਸੀ। ਉਸ ਨੇ ਨੇਸ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਟੀਮ ਜਿੱਤ ਰਹੀ ਹੈ ਤੇ ਉਹ ਸ਼ਾਤ ਹੋ ਜਾਵੇ ਪਰ ਨੇਸ ਗਾਲ੍ਹਾਂ ਕੱਢਣ ਲੱਗਾ ਤੇ ਉਸ ਨੇ ਜਬਰਨ ਪ੍ਰੀਤੀ ਦਾ ਹੱਥ ਖਿੱਚਿਆ ਸੀ, ਜਿਸ ਨਾਲ ਪ੍ਰੀਤੀ ਦੇ ਹੱਥ 'ਤੇ ਰਗੜ ਆਈ।
ਪ੍ਰੀਤੀ ਨੇ ਸਬੂਤ ਦੇ ਤੌਰ 'ਤੇ ਪੁਲਸ ਨੂੰ 4 ਤਸਵੀਰਾਂ ਵੀ ਸੌਂਪੀਆਂ ਸਨ, ਜਿਨ੍ਹਾਂ 'ਚ ਪ੍ਰੀਤੀ ਦੇ ਸੱਜੇ ਹੱਥ 'ਤੇ ਰਗੜ ਦੇ ਨਿਸ਼ਾਨ ਸਨ। ਦੱਸਣਯੋਗ ਹੈ ਕਿ ਪ੍ਰੀਤੀ ਦੇ ਪਤੀ ਜੀਨ ਗੁਡਏਨਫ ਵੀ ਇਸ ਘਟਨਾ ਦੌਰਾਨ ਸਟੇਡੀਅਮ 'ਚ ਮੌਜੂਦ ਸਨ। ਉਨ੍ਹਾਂ ਨੇ ਈ-ਮੇਲ ਰਾਹੀਂ ਆਪਣਾ ਬਿਆਨ ਦਰਜ ਕਰਵਾਇਆ ਸੀ। ਉਦੋਂ ਅਦਾਲਤ ਨੇ ਵਾਡੀਆ ਨੂੰ 20 ਹਜ਼ਾਰ ਦੇ ਨਿੱਜੀ ਮੁਚਲਕੇ 'ਤੇ ਰਿਹਾਅ ਕੀਤਾ ਸੀ।


Tags: Preity Zinta Molestation Case IPL Ness Wadia Ex Boyfriend

Edited By

Rahul Singh

Rahul Singh is News Editor at Jagbani.