FacebookTwitterg+Mail

ਨੈਸ਼ਨਲ ਕ੍ਰੱਸ਼ ਪ੍ਰਿਯਾ ਪ੍ਰਕਾਸ਼ ਨੇ ਇਸ ਕ੍ਰਿਕਟਰ ਨਾਲ ਕੀਤੀ ਮੁਲਾਕਾਤ, ਫੈਨਜ਼ ਨੂੰ ਬਣਾਏਗੀ ਦੀਵਾਨਾ

sachin tendulkar and priya prakash varrier
24 February, 2018 03:30:08 PM

ਨਵੀਂ ਦਿੱਲੀ(ਬਿਊਰੋ)— ਇੰਟਰਨੈੱਟ 'ਤੇ ਸਨਸਨੀ ਫੈਲਾ ਰਹੀ ਪ੍ਰਿਆ ਪ੍ਰਕਾਸ਼ ਵਾਰੀਅਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਪ੍ਰਿਆ ਨੇ ਟਵਿਟਰ ਅਕਾਊਂਟ 'ਤੇ ਐਕਟਰ ਰੋਸ਼ਨ ਅਬਦੁਲ ਤੇ ਪ੍ਰਸਿੱਧ ਕ੍ਰਿਕਟਰ ਸਚਿਨ ਤੇਂਦੁਲਕਰ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੈਨਜ਼ ਨੂੰ ਪ੍ਰਿਆ ਦਾ ਇਹ ਫਿਰ ਤੋਂ ਦੀਵਾਨਾ ਬਣਾ ਰਿਹਾ ਹੈ। ਪ੍ਰਿਆ ਨੇ ਆਪਣੇ ਟਵਿਟਰ ਅਕਾਊਂਟ 'ਤੇ ਸਚਿਨ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਇੰਡੀਅਨ ਸੁਪਰ ਲੀਗ ਦੇ ਕੇਰਲਾ ਤੇ ਚੇਨਈ ਦੇ ਮੈਚ ਨੂੰ ਇੰਜੁਆਏ ਕਰ ਰਹੀ ਹੈ। ਪ੍ਰਿਆ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ''ਲਿਜੇਂਡ ਇਜ਼ ਹੇਅਰ''।
Punjabi Bollywood Tadka
ਦੱਸਣਯੋਗ ਹੈ ਕਿ ਇੰਡੀਅਨ ਸੁਪਰ ਲੀਗ ਦੇ ਟਵਿਟਰ ਹੈਂਡਲ ਨੇ ਵੀ ਸਚਿਨ ਦੀਅਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਸਚਿਨ ਇਸ ਫੁੱਟਬਾਲ ਲੀਗ 'ਚ ਕੇਰਲਾ ਬਲਾਸਟਰ ਦੇ ਸਪੋਰਟਰ ਦੇ ਤੌਰ 'ਚੇ ਮੈਚ ਦੇਖਣ ਪੁੱਜੇ ਸਨ। ਪ੍ਰਿਆ ਪ੍ਰਕਾਸ਼ ਨੇ ਸਚਿਨ ਦਾ ਇਕ ਵੀਡੀਓ ਵੀ ਬਣਾਇਆ ਤੇ ਫੈਨਜ਼ ਨਾਲ ਸ਼ੇਅਰ ਕੀਤਾ ਹੈ, ਜਿਸ 'ਚ ਉਸ ਨਾਲ ਉਸ ਦੀ ਆਉਣ ਵਾਲੀ ਫਿਲਮ ਦੇ ਹੀਰੋ ਰੋਸ਼ਨ ਅਬਦੁਲ ਵੀ ਨਜ਼ਰ ਆ ਰਹੇ ਹਨ।
Punjabi Bollywood Tadka
ਕੌਣ ਹੈ ਪ੍ਰਿਆ ਪ੍ਰਕਾਸ਼?
ਪ੍ਰਿਆ ਪ੍ਰਕਾਸ਼ 18 ਸਾਲ ਦੀ ਬੀ. ਕਾਮ. ਫਰਸਟ ਈਅਰ ਦੀ ਵਿਦਿਆਰਥਨ ਹੈ। ਉਹ ਕੇਰਲ ਦੇ ਤ੍ਰਿਸ਼ੂਰ 'ਚ ਰਹਿੰਦੀ ਹੈ। ਪ੍ਰਿਆ ਦੀ ਆਉਣ ਵਾਲੀ ਮਲਿਆਲਮ ਫਿਲਮ 'Oru Adaar Love' ਨਾਲ ਡੈਬਿਊ ਕਰ ਰਹੀ ਹੈ। ਪਿਛਲੇ ਕੁਝ ਦਿਨਾਂ 'ਚ ਪ੍ਰਿਆ ਪ੍ਰਕਾਸ਼ ਦੀਆਂ ਕਾਫੀ ਵੀਡੀਓਜ਼ ਵਾਇਰਲ ਹੋਈਆਂ ਸਨ, ਜਿਨ੍ਹਾਂ ਨੇ ਉਸ ਨੂੰ ਰਾਤੋਂ-ਰਾਤ ਸਟਾਰ ਬਣਾ ਦਿੱਤਾ।

 


Tags: Oru Adaar LoveSachin TendulkarManikya Malaraya Poovi Priya Prakash VarrierShaan RahmanOmar Lulu

Edited By

Sunita

Sunita is News Editor at Jagbani.