FacebookTwitterg+Mail

ਸ਼ਿਖਰ ਧਵਨ ਨੇ ਸਾਂਝੀਆਂ ਕੀਤੀਆਂ ਅੰਮ੍ਰਿਤ ਮਾਨ ਦੇ 'ਡਿਫਰੈਂਸ' ਗੀਤ ਦੀਆਂ ਲਾਈਨਾਂ

shikhar dhawan
17 June, 2018 02:45:11 PM

ਜਲੰਧਰ (ਬਿਊਰੋ)— ਭਾਰਤੀ ਕ੍ਰਿਕਟਰਾਂ ਦਾ ਪੰਜਾਬੀ ਗੀਤਾਂ ਨਾਲ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ, ਉਹ ਭਾਵੇਂ ਵਿਰਾਟ ਕੋਹਲੀ ਹੋਣ, ਹਾਰਦਿਕ ਪੰਡਯਾ, ਹਰਭਜਨ ਸਿੰਘ, ਯੁਵਰਾਜ ਸਿੰਘ, ਸੁਰੇਸ਼ ਰੈਣਾ ਜਾਂ ਫਿਰ ਸ਼ਿਖਰ ਧਵਨ। ਨਿਤ ਦਿਨ ਇਹ ਭਾਰਤੀ ਖਿਡਾਰੀ ਕਿਸੇ ਨਾ ਕਿਸੇ ਪੰਜਾਬੀ ਗੀਤ ਦੀਆਂ ਲਾਈਨਾਂ ਸਾਂਝੀਆਂ ਕਰਕੇ ਤਸਵੀਰਾਂ ਤੇ ਵੀਡੀਓਜ਼ ਪੋਸਟ ਕਰਦੇ ਰਹਿੰਦੇ ਹਨ। ਹਾਲ ਹੀ 'ਚ ਸ਼ਿਖਰ ਧਵਨ ਨੇ ਅੰਮ੍ਰਿਤ ਮਾਨ ਦੇ ਨਵੇਂ ਗੀਤ 'ਡਿਫਰੈਂਸ' ਦੀਆਂ ਲਾਈਨਾਂ ਸਾਂਝੀਆਂ ਕਰਦਿਆਂ ਇਕ ਤਸਵੀਰ ਪੋਸਟ ਕੀਤੀ ਹੈ। ਸ਼ਿਖਰ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ, 'Jattan da Munda ey ah.. Bacheyaan tey Mardaan dey vich Farak tah Hunda ey ah.😜😜
These lines are on a lighter side.. my dialogue delivery timing is very good too.Thanks to evryone for ur wishes and love. Alwys Grateful.😊🙏🏼'

 

A post shared by Shikhar Dhawan (@shikhardofficial) on

ਦੱਸਣਯੋਗ ਹੈ ਕਿ ਅੰਮ੍ਰਿਤ ਮਾਨ ਦਾ 'ਡਿਫਰੈਂਸ' ਗੀਤ ਇਨ੍ਹੀਂ ਦਿਨੀਂ ਕਾਫੀ ਪ੍ਰਸਿੱਧ ਹੋ ਰਿਹਾ ਹੈ। ਗੀਤ ਨੂੰ ਯੂਟਿਊਬ 'ਤੇ 23 ਮਿਲੀਅਨ ਤੋਂ ਵੱਧ ਵਾਰ ਦੇਖਿਆ ਤੇ ਸੁਣਿਆ ਜਾ ਚੁੱਕਾ ਹੈ। ਗੀਤ ਦੀ ਪ੍ਰਸਿੱਧੀ ਇਸ ਗੱਲ ਤੋਂ ਵੀ ਸਾਫ ਹੈ ਕਿ ਸ਼ਿਖਰ ਧਵਨ ਵੀ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ।

ਸ਼ਿਖਰ ਵਲੋਂ ਸਾਂਝੀ ਕੀਤੀ ਇਸ ਤਸਵੀਰ 'ਤੇ ਪੰਜਾਬੀ ਗਾਇਕ ਐਮੀ ਵਿਰਕ ਤੇ ਹਾਰਡੀ ਸੰਧੂ ਨੇ ਵੀ ਕੁਮੈਂਟਸ ਕੀਤੇ ਹਨ, ਜਿਸ ਤੋਂ ਸਾਫ ਹੈ ਕਿ ਪੰਜਾਬੀ ਗੀਤਾਂ ਦੇ ਨਾਲ-ਨਾਲ ਪੰਜਾਬੀ ਗਾਇਕਾਂ ਦੇ ਨਾਲ ਵੀ ਸ਼ਿਖਰ ਦੀ ਪੱਕੀ ਯਾਰੀ ਹੈ।
Punjabi Bollywood Tadka


Tags: Shikhar Dhawan Amrit Maan Difference Team India Punjabi Songs

Edited By

Rahul Singh

Rahul Singh is News Editor at Jagbani.