FacebookTwitterg+Mail

ਸਾਇਨਾ ਨੇਹਵਾਲ ਦੇ ਕੁੱਤੇ ਨਾਲ 'ਆਸ਼ਿਕੀ ਗਰਲ' ਨੇ ਕੀਤੀ ਮਸਤੀ, ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ!!

shraddha kapoor at saina nehwal s home
16 September, 2017 11:52:46 AM

ਮੁੰਬਈ— ਹੁਣ ਤੱਕ ਅਦਾਕਾਰਾ ਸ਼ਰਧਾ ਕਪੂਰ ਕੇਵਲ ਰੋਮਾਂਟਿਕ ਫਿਲਮਾਂ ਦਾ ਹੀ ਹਿੱਸਾ ਬਣੀ ਸੀ। ਪਰ ਹੁਣ ਜਲਦ ਹੀ ਉਹ ਦਾਊਦ ਇਬਰਾਹਿਮ ਦੀ ਭੈਣ 'ਹਸੀਨਾ ਪਾਰਕਰ' ਦੇ ਕਿਰਦਾਰ ਵਿੱਚ ਨਜ਼ਰ ਆਵੇਗੀ। ਫਿਲਮ 'ਹਸੀਨਾ' ਦੇ ਸ਼ਰਧਾ ਕਪੂਰ ਇੱਕ ਹੋਰ ਬਾਇਓਪਿਕ ਦਾ ਹਿੱਸਾ ਬਣਨ ਵਾਲੀ ਹੈ ਅਤੇ ਉਹ ਹੈ ਬੈਡਮਿੰਟਨ ਪਲੇਅਰ ਸਾਇਨਾ ਨੇਹਵਾਲ।

Punjabi Bollywood Tadka

ਇੱਕ ਪਾਸੇ ਸ਼ਰਧਾ ਜਿੱਥੇ 'ਹਸੀਨਾ' ਦੇ ਪ੍ਰਮੋਸ਼ਨ ਵਿੱਚ ਲੱਗੀ ਹੈ ਤਾਂ ਉੱਥੇ ਹੀ ਦੂਜੇ ਪਾਸੇ ਉਹ ਰੱਜ ਕੇ ਬੈਡਮਿੰਟਨ ਦੀ ਪ੍ਰੈਕਟਿਸ ਵੀ ਕਰ ਰਹੀ ਹੈ। ਇਸ ਵਿਚਕਾਰ ਸ਼ਰਧਾ ਅੱਜ ਸਾਇਨਾ ਨੇਹਵਾਲ ਦੇ ਘਰ ਪਹੁੰਚੀ। ਸ਼ਰਧਾ, ਸਾਇਨਾ ਫਿਲਮ ਬਣਾਉਣ ਲਈ ਕੇਵਲ ਬੈਡਮਿੰਟਨ ਹੀ ਨਹੀਂ ਸਿੱਖ ਰਹੀ ਬਲਕਿ ਉਨ੍ਹਾਂ ਦੇ ਪਰਿਵਾਰ ਦੇ ਨਾਲ ਵੀ ਘੁੱਲ-ਮਿਲ ਰਹੀ ਹੈ।

Punjabi Bollywood Tadka

ਸਾਇਨਾ ਨੇਹਵਾਲ ਨੇ ਅੱਜ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿੱਚ ਸ਼ਰਧਾ, ਸਾਇਨਾ ਦੇ ਡਾਗ ਟਾਪਸੀ ਦੇ ਨਾਲ ਖੇਡਦੀ ਹੋਈ ਨਜ਼ਰ ਆ ਰਹੀ ਹੈ। ਸਾਇਨਾ ਦੇ ਨਾਲ ਸ਼ਰਧਾ ਬੈਡਮਿੰਟਨ ਪ੍ਰੈਕਟਿਸ ਕਰਦੀ ਹੋਈ ਵੀ ਦਿਖਾਈ ਦਿੱਤੀ।

Punjabi Bollywood Tadka

ਨਿਰਦੇਸ਼ਕ ਅਮੋਲ ਗੁਪਤਾ ਵਲੋਂ ਨਿਰਦੇਸ਼ਿਤ ਇਸ ਫਿਲਮ ਨੂੰ ਟੀ. ਸੀਰੀਜ਼. ਪ੍ਰੋਡਿਊਸ ਕਰੇਗੀ। ਸਾਇਨਾ ਅਤੇ ਸ਼ਰਧਾ ਚੰਗੀਆਂ ਦੋਸਤ ਵੀ ਹਨ ਅਤੇ ਇਸ ਫਿਲਮ ਦੇ ਲਈ ਸ਼ਰਧਾ ਨੂੰ ਬੈਡਮਿੰਟਨ ਸਿੱਖਣ ਵਿੱਚ ਮਦਦ ਵੀ ਮਿਲ ਸਕਦੀ ਹੈ।

Punjabi Bollywood Tadka

ਸ਼ਰਧਾ ਨੇ ਕਿਹਾ ਕਿ 'ਸਾਈਨਾ' ਉਨ੍ਹਾਂ ਦੀ ਹੁਣ ਤੱਕ ਦੀ ਸਭ ਤੋਂ ਮੁਸ਼ਕਿਲ ਫਿਲਮ ਹੋ ਸਕਦੀ ਹੈ। ਸ਼ਰਧਾ ਨੇ ਇਹ ਵੀ ਕਿ ਫਿਲਮ ਦੀ ਤਿਆਰੀ ਬਹੁਤ ਹੀ ਚੁਣੋਤੀ ਭਰੀ ਹੋਣ ਵਾਲੀ ਹੈ। ਇਹ ਹੁਣ ਤੱਕ ਦੀ ਮੇਰੀ ਸਭ ਤੋਂ ਮੁਸ਼ਿਕਲ ਫਿਲਮ ਹੋਣ ਵਾਲੀ ਹੈ। ਮੈਨੂੰ ਸ਼ੁਭਕਾਮਨਾਵਾਂ ਦਿਓ...।”

Punjabi Bollywood Tadka

ਦੱਸਣਯੋਗ ਹੈ ਕਿ 'ਸਟੈਨਲੀ ਦਾ ਡੱਬਾ' ਅਤੇ 'ਹਵਾ ਹਵਾਈ' ਦੇ ਨਿਰਦੇਸ਼ਕ ਅਮੋਲ ਗੁਪਤੇ ਸਾਇਨਾ ਦੀ ਬਾਇਓਪਿਕ ਦਾ ਨਿਰਦੇਸ਼ਨ ਕਰਨਗੇ। 

Punjabi Bollywood Tadka

 

A post shared by Saina Nehwal (@nehwalsaina) on

 


Tags: Haseena ParkarShraddha KapoorSaina NehwalBiopicBollywood celebrityਸ਼ਰਧਾ ਕਪੂਰਸਾਇਨਾ ਨੇਹਵਾਲ