FacebookTwitterg+Mail

ਇਸ ਭਾਰਤੀ ਕ੍ਰਿਕਟਰ 'ਤੇ ਆਇਆ ਸੁਸ਼ਮਿਤਾ ਸੇਨ ਦਾ ਦਿਲ, ਕੀਤਾ ਪਿਆਰ ਦਾ ਇਜ਼ਹਾਰ

sushmita sen
22 June, 2017 07:16:54 PM

ਮੁੰਬਈ— ਚੈਂਪੀਅਨਜ਼ ਟਰਾਫੀ ਫਾਈਨਲ 'ਚ ਪਾਕਿਸਤਾਨ ਦੇ ਹੱਥੋਂ ਕਰਾਰੀ ਹਾਰ ਦੇ ਬਾਵਜੂਦ ਹਾਰਦਿਕ ਪਾਂਡਿਆ ਦੀ ਤੂਫਾਨੀ ਪਾਰੀ ਨੇ ਭਾਰਤੀ ਫੈਨਜ਼ ਦੇ ਜ਼ਖਮਾਂ 'ਤੇ ਮਰਹਮ ਦਾ ਕੰਮ ਕੀਤਾ ਹੈ। ਪਾਂਡਿਆ ਨੇ 42 ਗੇਂਦਾਂ 'ਚ 76 ਦੌੜਾਂ ਦੀ ਤਾਬੜਤੋੜ ਪਾਰੀ ਖੇਡ ਕੇ ਲੱਖਾਂ ਨੂੰ ਆਪਣਾ ਮੁਰੀਦ ਬਣਾ ਦਿੱਤਾ, ਜਿਸ 'ਚ ਬਾਲੀਵੁੱਡ ਦੀਆਂ ਕਈ ਹੀਰੋਇਨਾਂ ਵੀ ਸ਼ਾਮਲ ਹਨ।
Punjabi Bollywood Tadka
23 ਸਾਲ ਦੇ ਪਾਂਡਿਆ ਦੀ ਆਤਿਸ਼ਬਾਜ਼ੀ ਪਾਰੀ ਦੇਖ ਕੇ ਕਈ ਬਾਲੀਵੁੱਡ ਅਭਿਨੇਤਰੀਆਂ ਉਸ 'ਤੇ ਲੱਟੂ ਹੋ ਗਈਆਂ ਹਨ ਤੇ ਇਨ੍ਹਾਂ 'ਚ ਸਭ ਤੋਂ ਵੱਡਾ ਨਾਂ ਹੈ ਸਾਬਕਾ ਮਿਸ ਯੂਨੀਵਰਸ ਰਹੀ ਗਲੈਮਰੈੱਸ ਸੁਸ਼ਮਿਤਾ ਸੇਨ ਦਾ। ਸੁਸ਼ਮਿਤਾ ਨੇ ਤਾਂ ਪਾਂਡਿਆ ਦੀਆਂ ਤਾਰੀਫਾਂ ਦੇ ਪੁਲ ਹੀ ਬੰਨ੍ਹ ਦਿੱਤੇ ਹਨ।

ਰਣਵੀਰ ਸਿੰਘ, ਅਰਚਨਾ ਵਿਜੇ ਤੇ ਗੌਹਰ ਖਾਨ ਨੇ ਪਾਂਡਿਆ ਦੀ ਪਾਰੀ ਨੂੰ ਲੈ ਕੇ ਟਵੀਟ ਤਾਂ ਕੀਤਾ ਹੀ ਪਰ ਸੁਸ਼ਮਿਤਾ ਸੇਨ ਨੇ ਪਾਂਡਿਆ ਲਈ ਕੁਝ ਅਜਿਹਾ ਕਿਹਾ, ਜਿਸ ਨੂੰ ਸੁਣ ਕੇ ਫੈਨਜ਼ ਹੈਰਾਨ ਹਨ। ਉਸ ਨੇ ਤਾਂ ਹਾਰਦਿਕ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਤੇ ਉਸ ਨੂੰ 'ਆਈ ਲਵ ਯੂ' ਦਾ ਮੈਸੇਜ ਭੇਜਿਆ। ਇਸ ਤੋਂ ਇਲਾਵਾ ਸੋਨਲ ਚੌਹਾਨ, ਸੋਫੀਆ ਚੌਧਰੀ, ਰਿਤੇਸ਼ ਦੇਸ਼ਮੁਖ ਸਮੇਤ ਤਮਾਮ ਸੈਲੇਬ੍ਰਿਟੀਜ਼ ਨੇ ਹਾਰਦਿਕ ਲਈ ਟਵੀਟ ਕੀਤੇ।


Tags: Sushmita Sen Hardik Pandeya Twitter Love Team India Champions Trophy