FacebookTwitterg+Mail

WWE ਰਿੰਗ 'ਚ ਪਹਿਲੀ ਵਾਰ ਟ੍ਰਿਪਲ ਐੱਚ ਨੂੰ ਮਿਲੇ ਵਰੁਣ ਧਵਨ

varun dhawan
10 December, 2017 04:13:12 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਵਰੁਣ ਧਵਨ WWE ਦੇ ਜ਼ਬਰਦਸਤ ਫੈਨ ਲੱਗਦੇ ਹਨ। ਇਸ ਵਜ੍ਹਾ ਕਰਕੇ ਹੀ ਉਨ੍ਹਾਂ ਆਪਣੇ ਬਿਜ਼ੀ ਸ਼ੈਡਿਊਲ 'ਚ ਸਮਾਂ ਕੱਢ ਕੇ WWE ਦੇ ਇਵੈਂਟ 'ਚ ਪਹੁੰਚੇ ਅਤੇ ਕਈ ਸਟਾਰਜ਼ ਨਾਲ ਮੁਲਾਕਾਤ ਕੀਤੀ। ਇਹ ਇਵੈਂਟ ਦਿੱਲੀ 'ਚ ਹੋਇਆ। ਟ੍ਰਿਪਲ ਐੱਚ ਦੀ ਭਾਰਤ 'ਚ ਫੈਨਜ਼ ਫਾਲੋਇੰਗ ਕਾਫੀ ਜ਼ਿਆਦਾ ਹੈ ਅਤੇ ਵਰੁਣ ਵੀ ਇਸ 'ਚ ਸ਼ਾਮਿਲ ਹਨ। ਵਰੁਣ ਨੇ ਇਵੈਂਟ 'ਚ ਟ੍ਰਿਪਲ ਐੱਚ, ਜਿੰਦਰ ਮਾਹਲ, ਸਸ਼ਾ ਬੈਂਕਸ ਨੂੰ ਮਿਲੇ। ਵਰੁਣ ਨੇ ਕਈ ਤਸਵੀਰਾਂ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਵਰੁਣ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''With the game HHH  legend. Thank you for the seats hunter @tripleh''।

ਇਸ ਤੋਂ ਬਾਅਦ ਟ੍ਰਿਪਲ ਐੱਚ ਨੇ ਵਰੁਣ ਧਵਨ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਲਿਖਿਆ- ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਾ, ਉਮੀਦ ਹੈ ਕਿ ਤੁਹਾਨੂੰ WWE ਦੀ ਰਿੰਗ 'ਚ ਪਹਿਲੀ ਵਾਰ ਆ ਕੇ ਚੰਗਾ ਲੱਗਿਆ ਹੋਵੇਗਾ। ਵਰੁਣ ਨੇ ਜਿੰਦਲ ਮਾਹਲ ਨਾਲ ਵੀ ਇਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਲਿਖਿਆ ਕਿ ਉਹ ਕਾਫੀ ਸ਼ਾਂਤ ਤੇ ਜਮੀਨ ਨਾਲ ਜੁੜੇ ਹੋਏ ਸ਼ਖਸ ਹਨ। ਵਰੁਣ ਨੇ ਉਨ੍ਹਾਂ ਨੂੰ ਮਾਡਰਨ ਡੇ ਮਹਾਰਾਜਾ ਵੀ ਕਿਹਾ ਹੈ। ਵਰੁਣ ਨੇ ਕਿਹਾ ਹੈ ਕਿ ਉਹ WWE 'ਚ ਸਫਲਤਾ ਹੱਕਦਾਰ ਹਨ।

ਵਰੁਣ ਨੇ ਬੈਂਕਸ ਨਾਲ ਇਕ ਤਸਵੀਰ ਸ਼ੇਅਰ ਕੀਤੀ ਅਤੇ ਲਿਖਿਆ ਕਿ ਉਹ ਬਹੁਤ ਖੂਬਸੂਰਤ ਅਤੇ ਮਜ਼ਬੂਤ ਹਨ। ਇਸ ਤੋਂ ਇਲਾਵਾ ਵਰੁਣ ਆਪਣੀ ਆਉਣ ਵਾਲੀ ਫਿਲਮ 'ਅਕਤੂਬਰ' ਦੀ ਸ਼ੂਟਿੰਗ 'ਚ ਬਿਜ਼ੀ ਹਨ।

 


Tags: Varun Dhawan Triple H Jinder Mahal WWE Twitter Bollywood Actor