FacebookTwitterg+Mail

ਕੀ ਵਿਰਾਟ-ਅਨੁਸ਼ਕਾ ਕਰ ਰਹੇ ਹਨ ਵਿਆਹ ਦੀਆਂ ਤਿਆਰੀਆਂ, ਖਬਰ 'ਤੇ ਕਲਿੱਕ ਕਰਕੇ ਜਾਣੋ ਸੱਚ

virat kohli  anushka sharma gaze into each other in another viral picture
18 October, 2017 10:57:01 AM

ਨਵੀਂ ਦਿੱਲੀ(ਬਿਊਰੋ)— ਸੋਸ਼ਲ ਮੀਡੀਆ 'ਤੇ ਇੱਕ ਵਾਰ ਫਿਰ ਤੋਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਵਿਰਾਟ ਕੋਹਲੀ ਜਿੱਥੇ ਕਾਲੇ ਕਲਰ ਦੀ ਵੈਲਵੇਟ ਵਾਲੀ ਸ਼ੇਰਵਾਨੀ ਪਾਏ ਹੋਏ ਦਿਖਾਈ ਦੇ ਰਹੇ ਹਨ ਤਾਂ ਉੱਥੇ ਅਨੁਸ਼ਕਾ ਸ਼ਰਮਾ ਨੇ ਰੈੱਡ ਕਲਰ ਦਾ ਬੇਹਦ ਹੀ ਖੂਬਸੂਰਤ ਲਹਿੰਗਾ ਪਾਇਆ ਹੋਇਆ ਹੈ। ਦੋਨੋਂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤੀ ਜਾ ਰਹੀ ਹੈ। 

 

A post shared by VirUshka 💑 (@_virushkaa_) on


ਅਸਲ,ਤੁਹਾਨੂੰ ਦੱਸ ਦੇਈਏ ਕਿ ਦੋਵੇਂ ਲਵ ਬਰਡਜ਼ ਦੀ ਇਹ ਤਸਵੀਰ ਇਨ੍ਹਾਂ ਦੇ ਐਡ ਦੀ ਹੈ, ਜਿਸ ਨੂੰ ਵਿਰਾਟ ਕੋਹਲੀ ਅਤੇ ਅਨੁਸ਼ਕਾ ਨੇ ਨਹੀਂ ਸਗੋਂ ਉਨ੍ਹਾਂ ਫੈਨ ਕਲੱਬ ਨੇ ਸ਼ੇਅਰ ਕੀਤੀ ਹੈ। ਦੋਹਾਂ ਦੀ ਤਸਵੀਰ ਬਾਲੀਵੁੱਡ ਅਤੇ ਕਿਕ੍ਰਟ ਫੈਨਜ਼ ਦੀਆਂ ਨਜ਼ਰਾਂ ਠਹਿਰ ਜਾਂਦੀਆਂ ਹਨ। ਦੋਹਾਂ ਦਾ ਇਹ ਲੁੱਕ ਲੈਟੇਸਟ ਹੈ, ਜਿਸ ਵਿਚ ਉਹ ਕਾਫੀ ਸ਼ਾਨਦਾਰ ਲੱਗ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਅਨੁਸ਼ਕਾ ਅਤੇ ਵਿਰਾਟ ਇੱਕ ਐਡ ਲਈ ਸ਼ੂਟਿੰਗ ਕਰ ਰਹੇ ਸੀ, ਉੱਥੇ ਹੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ।


ਦੱਸ ਦੇਈਏ ਕਿ ਅਨੁਸ਼ਕਾ ਸ਼ਰਮਾ ਤੇ ਵਿਰਾਟ ਦੀ ਅਜਿਹੇ ਹੀ ਲੁੱਕ 'ਚ ਇਕ ਤਸਵੀਰ ਕੁਝ ਸਮੇਂ ਪਹਿਲਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ ਵਿਚ ਦੋਨੋਂ ਹੀ ਗਲੈਮਰਸ ਲੱਗ ਰਹੇ ਸਨ। ਉਹ ਤਸਵੀਰ ਵੀ ਐਡ ਸ਼ੂਟ ਕੀਤੀ ਸੀ। ਕੋਹਲੀ ਗਰਲਫਰੈਂਡ ਅਨੁਸ਼ਕਾ ਨੂੰ ਆਪਣਾ ਲੱਕੀ ਚਾਰਮ ਮੰਨਦੇ ਹਨ।

ਉਨ੍ਹਾਂ ਤੋਂ ਜਦੋਂ ਵੀ ਕੋਈ ਅਨੁਸ਼ਕਾ ਬਾਰੇ ਸਵਾਲ ਕਰਦਾ ਹੈ ਤਾਂ ਉਹ ਤਾਰੀਫ ਕਰਨ ਤੋਂ ਨਹੀਂ ਚੁੱਕਦੇ। ਹਾਲ ਹੀ ਵਿਚ ਕੋਹਲੀ ਚੈਨਲ ਦੇ ਦੀਵਾਲੀ ਸਪੈਸ਼ਲ ਸ਼ੋਅ ਵਿਚ ਸ਼ਾਮਲ ਹੋਏ ਸਨ, ਜਿੱਥੇ ਆਮਿਰ ਨੇ ਉਨ੍ਹਾਂ ਤੋਂ ਅਨੁਸ਼ਕਾ ਬਾਰੇ ਗੱਲਬਾਤ ਪੁੱਛੀ।

 


Tags: Virat Kohli Anushka Sharmaviral pictureBollywood Celebrityਵਿਰਾਟ ਕੋਹਲੀ ਅਨੁਸ਼ਕਾ ਸ਼ਰਮਾ