FacebookTwitterg+Mail

...ਤਾਂ ਇਸ ਕਰਕੇ ਵਿਰਾਟ-ਅਨੁਸ਼ਕਾ ਨੇ ਆਪਣੇ ਵਿਆਹ 'ਚ ਨਹੀਂ ਬੁਲਾਇਆ ਸਲਮਾਨ ਖਾਨ ਨੂੰ

virat kohli and anushka sharma
10 December, 2017 02:35:04 PM

ਮੁੰਬਈ(ਬਿਊਰੋ)— ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਵਿਆਹ ਦੀਆਂ ਖਬਰਾਂ ਖੂਬ ਸੁਰਖੀਆਂ 'ਚ ਹਨ। ਵਿਆਹ ਦੇ ਮਹਿਮਾਨਾਂ ਦੀ ਲਿਸਟ ਨੂੰ ਲੈ ਕੇ ਵੈਨਿਊ ਪੈਲੱਸ ਦੀਆਂ ਖਬਰਾਂ ਆ ਰਹੀਆਂ ਹਨ। ਚਰਚਾ ਹੈ ਕਿ ਦੋਵੇਂ ਇਸ ਮਹੀਨੇ ਵਿਆਹ ਦੇ ਬੰਧਨਾਂ 'ਚ ਬੱਝਣ ਵਾਲੇ ਹਨ। ਵਿਆਹ ਨੂੰ ਲੈ ਕੇ ਗੈਸਟ ਲਿਸਟ ਵੀ ਤਿਆਰ ਹੋ ਗਈ ਹੈ, ਜਿਸ 'ਚ ਬਾਲੀਵੁੱਡ ਦੇ 'ਦਬੰਗ ਸਲਮਾਨ ਖਾਨ' ਦਾ ਨਾਂ ਨਹੀਂ ਹੈ। ਇਹ ਬੇਹੱਦ ਹੈਰਾਨੀਜਨਕ ਖਬਰ ਹੈ ਕਿ ਕਿਸੇ ਬਾਲੀਵੁੱਡ ਅਦਾਕਾਰਾ ਦੇ ਵਿਆਹ 'ਚ ਆਮਿਰ ਖਾਨ ਤੇ ਸ਼ਾਹਰੁਖ ਖਾਨ ਨੂੰ ਤਾਂ ਇਨਵਾਈਟ ਕੀਤਾ ਗਿਆ ਹੈ ਪਰ 'ਸੁਲਤਾਨ' ਨੂੰ ਸੱਦਾ ਹੀ ਨਹੀਂ ਦਿੱਤਾ।

Punjabi Bollywood Tadka

ਇਸ ਪਿੱਛੇ ਵੀ ਇਕ ਖਾਸ ਵਜ੍ਹਾ ਹੈ ਕਿ, ਜਿਸ ਨੂੰ ਜਾਣਨ ਲਈ ਤੁਹਾਨੂੰ ਸਾਡੇ ਨਾਲ ਫਲੈਸ਼ਬੈਕ 'ਚ ਚਲਣਾ ਹੋਵੇਗਾ। ਅਸਲ 'ਚ 'ਸੁਲਤਾਨ' ਦੀ ਸ਼ੂਟਿੰਗ ਦੌਰਾਨ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਬ੍ਰੇਕਅੱਪ ਦੀਆਂ ਖਬਰਾਂ ਆਈਆਂ ਸਨ। ਆਸਟ੍ਰੇਲੀਆ ਦੌਰੇ 'ਤੇ ਜਾਣ ਤੋਂ ਪਹਿਲਾਂ ਵਿਰਾਟ ਨੇ ਸ਼੍ਰੀਲੰਕਾ ਦੌਰੇ ਤੋਂ ਛੁੱਟੀ ਲਈ ਸੀ। ਵਿਰਾਟ ਨੇ ਅਨੁਸ਼ਕਾ ਨਾਲ ਕਿਸੇ ਅਣਜਾਨ ਜਗ੍ਹਾ 'ਤੇ ਜਾਣ ਦੀ ਯੋਜਨਾ ਬਣਾਈ ਸੀ।

Punjabi Bollywood Tadka

ਕਿਉਂਕਿ ਵਿਰਾਟ ਤੇ ਅਨੁਸ਼ਕਾ ਦੋਵੇਂ ਕਈ ਮਹੀਨਿਆਂ ਤੋਂ ਆਪਣੇ-ਆਪਣੇ ਕੰਮਾਂ 'ਚ ਰੁੱਝੇ ਹੋਏ ਸਨ, ਇਸ ਲਈ ਵਿਰਾਟ ਨੇ ਟਰਿਪ ਦੀ ਯੋਜਨਾ ਬਣਾਈ ਸੀ। ਹਾਲਾਂਕਿ ਉਸ ਸਮੇਂ ਅਨੁਸ਼ਕਾ 'ਸੁਲਤਾਨ' ਦੀ ਸ਼ੂਟਿੰਗ 'ਚ ਰੁੱਝੀ ਹੋਈ ਸੀ। ਤਾਂ ਉਸ ਨੇ ਵਿਰਾਟ ਦੀ ਇਸ ਯੋਜਨਾ ਨੂੰ ਰੱਦ ਕਰ ਦਿੱਤਾ, ਜਿਸ ਤੋਂ ਬਾਅਦ ਵਿਰਾਟ, ਅਨੁਸ਼ਕਾ ਨਾਲ ਗੁੱਸੇ ਹੋ ਗਿਆ ਸੀ। ਹਾਲਾਂਕਿ ਬਾਅਦ 'ਚ ਦੋਵਾਂ ਨੇ ਇਸ ਨਾਰਾਜ਼ਗੀ ਨੂੰ ਖਤਮ ਕਰ ਲਿਆ ਸੀ।

Punjabi Bollywood Tadka

ਹੁਣ ਅਜਿਹਾ ਮੰਨਿਆ ਜਾ ਰਿਹਾ ਹੈ ਕਿ, 'ਸੁਲਤਾਨ' ਦੇ ਚੱਲਦੇ ਵਿਰਾਟ ਦਾ ਜੋ ਟਰਿਪ ਰੱਦ ਹੋਇਆ ਸੀ, ਉਸ ਦਾ ਬਦਲਾ ਲੈਣ ਲਈ ਹੀ ਵਿਰਾਟ ਨੇ ਸਲਮਾਨ ਨੂੰ ਇਨਵਾਈਟ ਨਹੀਂ ਕੀਤਾ। ਹਾਲਾਂਕਿ ਇਸ ਗੱਲ ਦਾ ਕੋਈ ਦਾਅਵਾ ਨਹੀਂ ਹੈ, ਸਿਰਫ ਇਹ ਇਕ ਅਨੁਮਾਨ ਹੀ ਹੈ। ਦੱਸ ਦੇਈਏ ਕਿ ਅਨੁਸ਼ਕਾ ਨੇ ਸ਼ਾਹਰੁਖ ਖਾਨ, ਆਮਿਰ ਖਾਨ, ਆਦਿਤਿਆ ਚੋਪੜਾ, ਕਰਨ ਜੌਹਰ, ਰਣਵੀਰ ਕਪੂਰ, ਕੈਟਰੀਨਾ ਕੈਫ ਤੇ ਮਨੀਸ਼ ਸ਼ਰਮਾ ਨੂੰ ਬੁਲਾਇਆ ਹੈ।

Punjabi Bollywood Tadka


Tags: Anushka Sharma Virat KohliSalman KhanWedding Guest ListShah Rukh Khan Aamir Khan Sachin TendulkarKatrina Kaif Maneesh Sharma Ranbir KapoorKaran Johar