FacebookTwitterg+Mail

ਵੀਡੀਓ : ਵਿਦਾਈ ਸਮੇਂ ਭਾਵੁਕ ਹੋਈ ਅਨੁਸ਼ਕਾ, ਤਾਂ ਇਸ ਤਰ੍ਹਾਂ ਸੰਭਾਲਿਆ ਵਿਰਾਟ ਕੋਹਲੀ ਨੇ

virat kohli and anushka sharma
12 December, 2017 04:20:57 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਹਾਲ ਹੀ 'ਚ ਵਿਆਹ ਦੇ ਬੰਧਨ 'ਚ ਬੱਝੇ ਹਨ। ਦੋਹਾਂ ਦੇ ਵਿਆਹ ਦੀਆਂ ਤਸਵਰੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਹਾਲ ਹੀ 'ਚ ਅਨੁਸ਼ਕਾ ਦੀ ਵਿਦਾਈ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਅਨੁਸ਼ਕਾ ਥੋੜ੍ਹਾ ਇਮੋਸ਼ਨਲ ਹੁੰਦੀ ਨਜ਼ਰ ਆ ਰਹੀ ਹੈ ਪਰ ਉਹ ਰੋਈ ਨਹੀਂ। ਅਨੁਸ਼ਕਾ ਦੀ ਵਿਦਾਈ ਪੰਜਾਬੀ ਅੰਦਾਜ਼ 'ਚ ਹੋਈ।
ਦੋਸਤ ਕਰ ਰਹੇ ਸਨ ਰੋਣ ਦੀ ਐਕਟਿੰਗ
ਵਿਰੁਸ਼ਕਾ ਨਾਂ ਦੇ ਫੈਨ ਕਲੱਬ ਨੇ ਆਪਣੇ ਟਵਿਟਰ ਹੈਂਡਲ 'ਤੇ ਵਿਦਾਈ ਦੀ ਇਕ ਵੀਡੀਓ ਅਪਲੋਡ ਕੀਤੀ ਹੈ। ਵੀਡੀਓ 'ਚ ਅਨੁਸ਼ਕਾ ਇਮੋਸ਼ਨਲ ਨਜ਼ਰ ਆ ਰਹੀ ਹੈ। ਅਨੁਸ਼ਕਾ ਵਿਦਾਈ ਦੀ ਰਸਮ ਨਿਭਾਉਂਦੇ ਹੋਏ ਫੁੱਲਾਂ ਨੂੰ ਪਿੱਛੇ ਸੁੱਟ ਰਹੀ ਹੈ। ਇਸੇ ਦੌਰਾਨ ਉਥੇ ਮੌਜੂਦ ਉਸ ਦੇ ਦੋਸਤ ਰੋਣ ਦੀ ਐਕਟਿੰਗ ਕਰਨ ਲੱਗੇ।


ਵਿਆਹ ਦੇ ਖਾਸ ਮੌਕੇ 'ਤੇ ਅਨੁਸ਼ਕਾ ਨੇ ਸਬਿਆਸਾਚੀ ਵਲੋਂ ਡਿਜ਼ਾਈਨ ਕੀਤਾ ਗੁਲਾਬੀ ਲਹਿੰਗਾ, ਜਦੋਂਕਿ ਵਿਰਾਟ ਨੇ ਵੀ ਇਸੇ ਡਿਜ਼ਾਈਨਰ ਵਲੋਂ ਤਿਆਰ ਕੀਤੀ ਗੁਲਾਬੀ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ।

ਵਿਆਹ ਬੰਧਨ 'ਚ ਬੱਝੇ ਵਿਰਾਟ ਤੇ ਅਨੁਸ਼ਕਾ ਵਲੋਂ 21 ਦਸੰਬਰ ਨੂੰ ਨਵੀਂ ਦਿੱਲੀ ਵਿਖੇ, ਜਦਕਿ 26 ਦਸੰਬਰ ਨੂੰ ਮੁੰਬਈ ਵਿਖੇ ਰਿਸੈਪਸ਼ਨ ਪਾਰਟੀ ਰੱਖੀ ਗਈ ਹੈ।

 


Tags: Virat KohliAnushka SharmaMarriageMilan ItalyBollywood Celebrity