FacebookTwitterg+Mail

ਇਕ-ਦੂਜੇ ਦੇ ਹੋਏ ਵਿਰਾਟ-ਅਨੁਸ਼ਕਾ, 21 ਨੂੰ ਦਿੱਲੀ ਤੇ 26 ਨੂੰ ਮੁੰਬਈ 'ਚ ਹੋਵੇਗੀ ਗਰੈਂਡ ਰਿਸੈਪਸ਼ਨ

virat kohli and anushka sharma grand reception
12 December, 2017 04:20:15 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਕ੍ਰਿਕਟਰ ਵਿਰਾਟ ਕੋਹਲੀ ਬੀਤੇ ਦਿਨੀਂ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਦੋਵਾਂ ਨੇ ਖੁਦ ਟਵਿਟਰ 'ਤੇ ਵਿਆਹ ਦੀਆਂ ਤਸਵੀਰਾਂ ਨੂੰ ਸ਼ੇਅਰ ਕਰਕੇ ਐਲਾਨ ਕੀਤਾ ਹੈ। ਦੋਵਾਂ ਨੇ ਆਪਣੇ-ਆਪਣੇ ਟਵਿਟਰ ਅਕਾਊਂਟ 'ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka

ਤਸਵੀਰਾਂ 'ਚ ਦੋਹਾਂ ਦੇ ਚਿਹਰੇ 'ਤੇ ਖੁਸ਼ੀ ਸਾਫ ਝਲਕ ਰਹੀ ਹੈ। ਵਿਆਹ ਦੇ ਖਾਸ ਮੌਕੇ 'ਤੇ ਅਨੁਸ਼ਕਾ ਨੇ ਸਬਿਆਸਾਚੀ ਵਲੋਂ ਡਿਜ਼ਾਈਨ ਕੀਤਾ ਗੁਲਾਬੀ ਲਹਿੰਗਾ, ਜਦੋਂਕਿ ਵਿਰਾਟ ਨੇ ਵੀ ਇਸੇ ਡਿਜ਼ਾਈਨਰ ਵਲੋਂ ਤਿਆਰ ਕੀਤੀ ਗੁਲਾਬੀ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ।

ਵਿਆਹ ਬੰਧਨ 'ਚ ਬੱਝੇ ਵਿਰਾਟ ਤੇ ਅਨੁਸ਼ਕਾ ਵਲੋਂ 21 ਦਸੰਬਰ ਨੂੰ ਨਵੀਂ ਦਿੱਲੀ ਵਿਖੇ, ਜਦਕਿ 26 ਦਸੰਬਰ ਨੂੰ ਮੁੰਬਈ ਵਿਖੇ ਰਿਸੈਪਸ਼ਨ ਪਾਰਟੀ ਰੱਖੀ ਗਈ ਹੈ। ਰਿਸੈਪਸ਼ਨ ਤੋਂ ਬਾਅਦ ਨਵ ਵਿਆਹੀ ਜੋੜੀ ਦੱਖਣੀ ਅਫਰੀਕਾ ਜਾਵੇਗੀ, ਜਿੱਥੇ ਵਿਰਾਟ ਕੋਹਲੀ ਕ੍ਰਿਕਟ ਖੇਡਣ ਜਾਣਗੇ। ਨਵੇਂ ਸਾਲ 'ਤੇ ਵੀ ਅਨੁਸ਼ਕਾ ਵਿਰਾਟ ਨਾਲ ਦੱਖਣੀ ਅਫਰੀਕਾ 'ਚ ਹੀ ਰਹੇਗੀ।

Punjabi Bollywood Tadka

ਅਨੁਸ਼ਕਾ ਦੇ ਪ੍ਰਤੀਨਿਧੀ ਦੇ ਬਿਆਨ ਅਨੁਸਾਰ ਨਵ-ਵਿਆਹੀ ਜੋੜੀ ਮਹੀਨੇ ਦੇ ਅਖੀਰ 'ਚ ਮੁੰਬਈ ਦੇ ਵਰਲੀ 'ਚ ਨਵੇਂ ਘਰ 'ਚ ਰਹਿਣਗੇ।


ਜ਼ਿਕਰਯੋਗ ਹੈ ਕਿ ਪਿਛਲੇ ਕਰੀਬ ਚਾਰ ਸਾਲ ਤੋਂ ਪ੍ਰੇਮ ਸਬੰਧਾਂ 'ਚ ਚੱਲ ਰਹੇ ਵਿਰਾਟ ਤੇ ਅਨੁਸ਼ਕਾ ਨੇ ਹਮੇਸ਼ਾ ਹੀ ਆਪਣੇ ਵਿਆਹ ਬਾਰੇ ਚੁੱਪੀ ਰੱਖੀ।

Punjabi Bollywood Tadka

ਕੁਝ ਦਿਨ ਪਹਿਲਾਂ ਵਿਆਹ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਅਨੁਸ਼ਕਾ ਦੇ ਮੈਨੇਜਰ ਨੇ ਅਜਿਹੀਆਂ ਸਾਰੀਆਂ ਖਬਰਾਂ ਤੋਂ ਆਪਣਾ ਪੱਲਾ ਝਾੜਦੇ ਹੋਏ ਇਨ੍ਹਾਂ ਨੂੰ ਅਫਵਾਹ ਕਰਾਰ ਦਿੱਤਾ ਸੀ।

Punjabi Bollywood Tadka

ਪਿਛਲੇ ਵੀਰਵਾਰ ਰਾਤ ਨੂੰ ਅਨੁਸ਼ਕਾ ਸ਼ਰਮਾ ਆਪਣੇ ਮਾਤਾ-ਪਿਤਾ, ਭਰਾ ਤੇ ਪੰਡਿਤ ਨਾਲ ਇਟਲੀ ਰਵਾਨਾ ਹੋ ਗਈ ਸੀ।

Punjabi Bollywood Tadka

 


Tags: Virat KohliAnushka SharmaMarriageMilan ItalyGrand ReceptionDecember 21Bollywood Celebrity