FacebookTwitterg+Mail

ਅਨੁਸ਼ਕਾ ਲਈ ਰੋਮਾਂਟਿਕ ਹੋਏ ਵਿਰਾਟ, ਸ਼ਰੇਆਮ ਕਿੱਸ ਕਰਦਿਆਂ ਸ਼ੇਅਰ ਕੀਤੀ ਤਸਵੀਰ

virat kohli has a special message for his one and only anushka sharma
20 February, 2018 03:19:04 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਪਤੀ ਤੇ ਭਾਰਤੀ ਕਿਕ੍ਰਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਇੰਨੀ ਦਿਨੀਂ ਅਫਰੀਕਾ ਦੇ ਦੌਰੇ 'ਤੇ ਹੈ। ਟੈਸਟ ਮੈਚ ਹਾਰਨ ਤੋਂ ਬਾਅਦ ਭਾਰਤੀ ਟੀਮ ਨੇ ਵਨ-ਡੇ 'ਚ ਸ਼ਾਨਦਾਰ ਜਿੱਤ ਹਾਸਲ ਕੀਤੀ। ਟੀਮ ਨੇ ਪਹਿਲਾ ਟੀ-20 ਮੈਚ ਜਿੱਤੀ ਤੇ ਕੱਲ ਦੂਜਾ ਮੈਚ ਖੇਡਿਆ ਜਾਵੇਗਾ। ਇਕ ਤੋਂ ਬਾਅਦ ਇਕ ਮੈਚ 'ਚ ਜਿੱਤ ਹਾਸਲ ਕਰ ਰਹੇ ਵਿਰਾਟ ਕੋਹਲੀ ਨੇ ਬੁੱਧਵਾਰ ਨੂੰ ਆਪਣੀ 'ਵਨ ਐਂਡ ਓਨਲੀ' ਨਾਲ ਫੈਨਜ਼ ਨੂੰ ਮਿਲਾਇਆ। ਵਿਰਾਟ ਨੇ ਮੰਗਲਵਾਰ ਨੂੰ ਪਤਨੀ ਅਨੁਸ਼ਕਾ ਸ਼ਰਮਾ ਨੂੰ ਗਲੇ ਲਗਾਉਂਦੇ ਹੋਏ ਇਕ ਬੇਹੱਦ ਰੋਮਾਂਟਿਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੇ ਕੈਪਸ਼ਨ 'ਚ ਲਿਖਿਆ, ''ਮਾਈ ਵਨ ਐਂਡ ਓਨਲੀ''।

 

A post shared by Virat Kohli (@virat.kohli) on

ਵਿਰਾਟ ਕੋਹਲੀ ਦੀ ਇਸ ਤਸਵੀਰ 'ਚ ਦੋਵਾਂ ਦਾ ਚਿਹਰਾ ਨਹੀਂ ਦਿਖ ਰਿਹਾ। ਇਹ ਇਕ-ਦੂਜੇ 'ਚ ਗੁਆਚੇ ਨਜ਼ਰ ਆ ਰਹੇ ਹਨ। ਬੈਕਗ੍ਰਾਊਂਡ 'ਚ ਇਕ ਪੈਂਟਿੰਗ ਹੈ, ਜਿਸ 'ਚ ਕਪਲ ਕਿੱਸ ਕਰਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਇਹ ਗੱਲ ਸਾਫ ਨਹੀਂ ਹੈ ਕਿ ਇਹ ਤਸਵੀਰ ਪੁਰਾਣੀ ਹੈ ਜਾਂ ਨਵੀਂ। ਅਜਿਹਾ ਇਸ ਲਈ ਕਿਉਂਕਿ ਵਿਰਾਟ ਦੱਖਣੀ ਅਫਰੀਕਾ 'ਚ ਹੈ ਤੇ ਅਨੁਸ਼ਕਾ ਸ਼ਰਮਾ ਮੁੰਬਈ 'ਚ ਫਿਲਮ 'ਪਰੀ' ਦੇ ਪ੍ਰਮੋਸ਼ਨ ਦੇ ਨਾਲ-ਨਾਲ 'ਸੁਈ ਧਾਗਾ' ਤੇ 'ਜ਼ੀਰੋ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਵਨ-ਡੇ ਸੀਰੀਜ਼ ਨੂੰ 5-1 ਨਾਲ ਜਿੱਤਣ ਤੋਂ ਬਾਅਦ ਵਿਰਾਟ ਕੋਹਲੀ ਨੇ ਪਿਛਲੀ ਦਿਨੀਂ ਕਿਹਾ ਕਿ, ''ਮੇਰੀ ਪਤਨੀ ਅਨੁਸ਼ਕਾ ਸ਼ਰਮਾ ਪੂਰੀ ਸੀਰੀਜ਼ 'ਚ ਮੈਨੂੰ ਮੋਟੀਵੇਟ ਕਰਦੀ ਰਹੀ ਹੈ ਤੇ ਇਸ ਲਈ ਸ਼ਾਨਦਾਰ ਪ੍ਰਦਰਸ਼ਨ ਦਾ ਸਿਹਰਾ ਅਨੁਸ਼ਕਾ ਦੇ ਸਿਰ ਬੱਝਦਾ ਹੈ। ਅਤੀਤ 'ਚ ਕਈ ਵਾਰ ਮੇਰੇ ਪ੍ਰਦਰਸ਼ਨ ਨੂੰ ਲੈ ਕੇ ਅਨੁਸ਼ਕਾ ਸ਼ਰਮਾ ਦੀ ਆਲੋਚਨਾ ਹੋਈ ਹੈ ਪਰ ਔਖੇ ਸਮੇਂ 'ਚ ਅਨੁਸ਼ਕਾ ਸ਼ਰਮਾ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਤੇ ਮੈਨੂੰ ਮੋਟੀਵੇਟ ਕਰਦੀ ਰਹੀ।''


Tags: Anushka SharmaVirat KohliHis One And OnlyPariTwitterZero

Edited By

Sunita

Sunita is News Editor at Jagbani.