FacebookTwitterg+Mail

ਕਪਿਲ ਵਲੋਂ ਕੁੱਤੇ ਦੀ ਤਸਵੀਰ ਸ਼ੇਅਰ ਕਰਨ 'ਤੇ ਉੱਡਿਆ ਵਿਰਾਟ ਦਾ ਮਖੌਲ, ਜਾਣੋ ਪੂਰਾ ਮਾਮਲਾ

virat kohli troll on social media
12 February, 2018 05:20:13 PM

ਮੁੰਬਈ(ਬਿਊਰੋ)— 'ਕਾਮੇਡੀ ਨਾਈਟਸ' ਤੇ 'ਦਿ ਕਪਿਲ ਸ਼ਰਮਾ ਸ਼ੋਅ' ਨਾਲ ਮਸ਼ਹੂਰ ਹੋਏ ਕਾਮੇਡੀਅਨ ਕਪਿਲ ਸ਼ਰਮਾ ਇਕ ਵਾਰ ਟੀ. ਵੀ. 'ਤੇ ਧਮਾਕੇਦਾਰ ਐਂਟਰੀ ਲਈ ਤਿਆਰ ਹਨ। ਹਾਲ ਹੀ 'ਚ ਸ਼ੋਅ ਦਾ ਪ੍ਰੋਮੋ ਰਿਲੀਜ਼ ਹੋਇਆ ਸੀ ਤੇ ਬੀਤੇ ਦਿਨ ਹੀ ਉਨ੍ਹਾਂ ਨੇ ਆਪਣੇ ਨਵੇਂ ਦੋਸਤ ਦੀ ਤਸਵੀਰ ਟਵਿਟਰ 'ਤੇ ਪੋਸਟ ਕੀਤੀ ਸੀ।

ਕਪਿਲ ਨੇ ਜਿਵੇਂ ਹੀ ਸੋਸ਼ਲ ਮੀਡੀਆ 'ਤੇ ਇਹ ਤਸਵੀਰ ਪੋਸਟ ਕੀਤੀ ਤਾਂ ਲੋਕਾਂ ਨੇ ਵਿਰਾਟ ਕੋਹਲੀ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਿਰ ਕਪਿਲ ਵਲੋਂ ਤਸਵੀਰਾਂ ਸ਼ੇਅਰ ਕਰਨ 'ਤੇ ਲੋਕਾਂ ਨੇ ਵਿਰਾਟ ਨੂੰ ਕਿਉਂ ਟਰੋਲ ਕੀਤਾ।

ਇੱਥੇ ਦੱਸਣਯੋਗ ਹੈ ਕਿ ਕਪਿਲ ਸ਼ਰਮਾ ਨੇ ਜਿਸ ਕੁੱਤੇ ਦੀ ਤਸਵੀਰ ਸ਼ੇਅ ਕੀਤੀ ਹੈ, ਉਸ ਦਾ ਨਾਂ ਚੀਕੂ ਹੈ। ਇਹ ਗੱਲ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਨਿੱਕ ਨੇਮ ਵੀ 'ਚੀਕੂ' ਹੀ ਹੈ।

ਵਿਰਾਟ ਨੂੰ ਟੀਮ ਦੇ ਸਾਰੇ ਮੈਂਬਰ ਪਿਆਰ ਨਾਲ ਚੀਕੂ ਬੁਲਾਉਂਦੇ ਹਨ। ਬਸ ਇਹੀ ਵਜ੍ਹਾ ਸੀ ਕਿ ਲੋਕਾਂ ਨੇ ਵਿਰਾਟ ਕੋਹਲੀ ਨੂੰ ਟਰੋਲ ਕਰਨਾ ਸ਼ੁਰੂ ਕੀਤਾ।

ਇਕ ਟਵਿਟਰ ਯੂਜ਼ਰ ਨੇ ਕਪਿਲ ਤੋਂ ਪੁੱਛਿਆ ਕਿ ਉਹ ਕਪਿਲ ਦੇ ਟਵੀਟ 'ਤੇ ਵਿਰਾਟ ਕੋਹਲੀ ਨੂੰ ਖੋਜ ਰਹੇ ਸਨ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਕਪਿਲ ਭਾਜੀ ਮੇਰੇ ਹਿਸਾਬ ਨਾਲ ਚੀਕੂ ਵਿਰਾਟ ਕੋਹਲੀ ਨੂੰ ਕਹਿੰਦੇ ਹਨ। 

ਜ਼ਿਕਰਯੋਗ ਹੈ ਕਿ ਕਪਿਲ ਸ਼ਰਮਾ ਦਾ ਇਹ ਨਵਾਂ ਸ਼ੋਅ ਸੋਨੀ ਚੈਨਲ 'ਤੇ ਸ਼ੁਰੂ ਹੋਇਆ। ਇਹ ਸ਼ੋਅ ਮਾਰਚ 'ਚ ਆਨਏਅਰ ਹੋ ਸਕਦਾ ਹੈ। ਇਸ ਸ਼ੋਅ ਦਾ ਟਾਈਟਲ ਕੀ ਹੋਵੇਗਾ ਇਹ ਅਜੇ ਤੱਕ ਤੈਅ ਨਹੀਂ ਹੋਇਆ ਹੈ।

ਕਪਿਲ ਸ਼ਰਮਾ ਦੀ ਪਿਛਲੇ ਸਾਲ ਰਿਲੀਜ਼ ਹੋਈ ਫਿਲਮ 'ਫਿਰੰਗੀ' ਬਾਕਸ ਆਫਿਸ  'ਤੇ ਬੁਰੀ ਤਰ੍ਹਾਂ ਫਲਾਪ ਹੋਈ ਸੀ।


Tags: Kapil Sharma Twitter CheekuVirat KohliTrollThe Kapil Sharma Show

Edited By

Chanda Verma

Chanda Verma is News Editor at Jagbani.