FacebookTwitterg+Mail

ਵਿਰਾਟ ਨਾਲ ਵਿਆਹ ਲਈ 'ਸੁਲਤਾਨ' ਨੂੰ ਭੁੱਲੀ ਅਨੁਸ਼ਕਾ, ਗੈਸਟ ਲਿਸਟ 'ਚ ਸਿਰਫ ਇਹ 10 ਨਾਂ ਸ਼ਾਮਲ

virushka wedding guest list
09 December, 2017 04:43:33 PM

ਮੁੰਬਈ(ਬਿਊਰੋ)— ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਵਿਆਹ ਚਰਚੇ ਇਨ੍ਹੀਂ ਦਿਨੀਂ ਖੂਬ ਹੋ ਰਹੇ ਹਨ। ਹਰ ਪਾਸੇ ਇਸ ਗੱਲ ਦੀ ਚਰਚਾ ਹੈ ਕਿ ਦੋਵੇਂ ਇਸ ਮਹੀਨੇ ਹੀ ਵਿਆਹ ਕਰਵਾਉਣਗੇ। ਅਨੁਸ਼ਕਾ ਆਪਣੇ ਪਰਿਵਾਰ ਵਾਲਿਆਂ ਨਾਲ ਇਟਲੀ ਲਈ ਰਵਾਨਾ ਹੋ ਚੁੱਕੀ ਹੈ। ਸੂਤਰਾਂ ਦੀ ਮੰਨੀਏ ਤਾਂ ਵਿਰਾਟ ਕੋਹਲੀ ਨੇ ਵਿਆਹ 'ਚ ਜ਼ਿਆਦਾ ਲੋਕਾਂ ਨੂੰ ਸੱਦਾ ਨਹੀਂ ਦਿੱਤਾ।

Punjabi Bollywood Tadka

ਇਸ ਵਿਆਹ 'ਚ ਸਿਰਫ ਖਾਸ ਦੋਸਤ ਤੇ ਪਰਿਵਾਰ ਦੇ ਲੋਕ ਹੀ ਸ਼ਾਮਲ ਹੋਣਗੇ, ਜਿਨ੍ਹਾਂ 'ਚ ਵਿਰਾਟ ਨੇ ਸਚਿਨ ਤੇਂਦੁਲਕਰ ਤੇ ਯੁਵਰਾਜ ਸਿੰਘ ਨੂੰ ਸੱਦਾ ਭੇਜਿਆ ਗਿਆ ਹੈ।

Punjabi Bollywood Tadka
ਅਸਲ 'ਚ 10 ਦਸੰਬਰ ਤੋਂ ਸ਼੍ਰੀਲੰਕਾ 'ਚ ਵਨਡੇ ਸੀਰੀਜ਼ ਸ਼ੁਰੂ ਹੋ ਰਹੀ ਹੈ। ਜ਼ਿਆਦਾਤਰ ਖਿਡਾਰੀ ਇਸ 'ਚ ਰੁੱਝੇ ਰਹਿਣਗੇ। ਅਜਿਹੇ 'ਚ ਟੀਮ 'ਚ ਕਿਸੇ ਖਿਡਾਰੀ ਦਾ ਵਿਆਹ 'ਚ ਆਉਣਾ ਮੁਸ਼ਕਿਲ ਲੱਗ ਰਿਹਾ ਹੈ। ਇਸ ਲਈ ਵਿਰਾਟ ਦਾ ਘੱਟ ਲੋਕਾਂ ਨੂੰ ਹੀ ਸੱਦਿਆ ਹੈ।

Punjabi Bollywood Tadka
ਦੱਸਣਯੋਗ ਹੈ ਕਿ ਵਿਰਾਟ ਨੇ ਆਪਣੇ ਬਚਪਨ ਦੇ ਕੋਚ ਰਾਜਕੁਮਾਰ ਸ਼ਰਮਾ ਨੂੰ ਵੀ ਵਿਆਹ 'ਚ ਬੁਲਾਇਆ ਹੈ। ਅਨੁਸ਼ਕਾ ਦੇ ਗੱਲ ਕਰੀਏ ਤਾਂ ਉਸ ਨੇ ਵਿਆਹ 'ਚ ਬਾਲੀਵੁੱਡ ਤੋਂ ਜ਼ਿਆਦਾ ਲੋਕਾਂ ਨੂੰ ਨਹੀਂ ਬੁਲਾਇਆ। ਖਬਰਾਂ ਦੀ ਮੰਨੀਏ ਤਾਂ ਅਨੁਸ਼ਕਾ ਸ਼ਰਮਾ ਨੇ ਸ਼ਾਹਰੁਖ ਖਾਨ, ਆਮਿਰ ਖਾਨ, ਅਦਿਤਿਆ ਚੋਪੜਾ, ਕਰਨ ਜੌਹਰ, ਰਣਵੀਰ ਸਿੰਘ, ਕੈਟਰੀਨਾ ਕੈਫ ਤੇ ਮਨੀਸ਼ ਸ਼ਰਮਾ ਨੂੰ ਬੁਲਾਇਆ ਹੈ ਪਰ ਖਾਸ ਗੱਲ ਇਹ ਹੈ ਕਿ ਅਨੁਸ਼ਕਾ ਸ਼ਰਮਾ ਨੇ ਸਲਮਾਨ ਖਾਨ ਨੂੰ ਆਪਣੇ ਵਿਆਹ 'ਚ ਨਹੀਂ ਬੁਲਾਇਆ।

Punjabi Bollywood Tadka

ਵਿਰਾਟ ਤੇ ਅਨੁਸ਼ਕਾ ਦੀਆਂ ਖਬਰਾਂ ਕਾਫੀ ਸਮੇਂ ਤੋਂ ਆ ਰਹੀਆਂ ਹਨ। ਬੀਤੇ ਦਿਨੀਂ ਅਨੁਸ਼ਕਾ ਆਪਣੇ ਮਾਤਾ-ਪਿਤਾ ਤੇ ਪਰਿਵਾਰਿਕ ਪੰਡਿਤ ਨਾਲ ਇਟਲੀ ਲਈ ਰਵਾਨਾ ਹੋ ਚੁੱਕੀ ਹੈ। ਵਿਰਾਟ ਤੇ ਅਨੁਸ਼ਕਾ ਪਿਛਲੇ 4 ਸਾਲਾ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।


Tags: Anushka Sharma Virat KohliWedding Guest ListShah Rukh Khan Aamir Khan Sachin TendulkarKatrina Kaif Maneesh Sharma Ranbir KapoorKaran Johar