FacebookTwitterg+Mail

ਨਹੀਂ ਜਿੱਤ ਸਕੀ ਸਿੰਧੂ ਚੈਂਪੀਅਨਸ਼ਿਪ, ਰਣਵੀਰ ਸਮੇਤ ਇਨ੍ਹਾਂ ਸਟਾਰਜ਼ ਨੇ ਕੀਤੇ ਅਜਿਹੇ ਲਾਈਵ ਟਵੀਟ

world badminton championships
28 August, 2017 04:01:43 PM

ਨਵੀਂ ਦਿੱਲੀ— ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ 2017 'ਚ ਸਾਇਨਾ ਨੇਹਵਾਲ ਦੇ ਮੌਕਾ ਗੁਆਵਾ ਦੇਣ ਤੋਂ ਬਾਅਦ ਸਾਰਿਆਂ ਦੀਆਂ ਉਮੀਦਾਂ ਪੀ. ਵੀ. ਸਿੰਧੂ 'ਤੇ ਸੀ। ਸਿੰਧੂ ਚੈਂਪੀਅਨਸ਼ਿਪ ਜਿੱਤ ਨਹੀਂ ਸਕੀ ਤੇ ਹਾਰ ਗਈ।

ਉਸ ਦਾ ਮੁਕਾਬਲਾ ਜਾਪਾਨ ਦੀ ਨੋਜੋਮੀ ਓਕੁਹਾਰਾ ਨਾਲ ਸੀ। 1 ਘੰਟਾ 50 ਮਿੰਟ ਤੱਕ ਚਲੇ ਇਸ ਮੁਕਾਬਲੇ 'ਚ ਵੋਜੋਮੀ ਦੇ ਅੱਗੇ ਸਿੰਧੂ ਆਖਿਰ ਤੱਕ ਟਿੱਕ ਨਾ ਸਕੀ ਤੇ ਇਤਿਹਾਸ ਰਚਨ ਤੋਂ ਚੂਕ ਗਈ।


ਦੱਸਿਆ ਜਾ ਰਿਹਾ ਹੈ ਕਿ ਇਸ ਹਾਰ ਲਈ ਨਿਰਾਸ਼ ਹੋਣ ਦੀ ਬਜਾਏ ਬਾਲੀਵੁੱਡ ਤੋਂ ਸਿੰਧੂ ਨੂੰ ਪੂਰਾ ਸਮਾਰਥਨ ਮਿਲ ਰਿਹਾ ਹੈ।

ਲੱਗਦਾ ਹੈ ਕਿ ਬਾਲੀਵੁੱਡ 'ਚ ਵੀ ਸਿੰਧੂ ਦੇ ਚਾਹੁੰਣ ਵਾਲਿਆਂ ਦੀ ਘਾਟ ਨਹੀਂ ਹੈ।

ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ, ਅਨਿਲ ਕਪੂਰ, ਈਸ਼ਾ ਗੁਪਤਾ, ਰਿਤੇਸ਼ ਦੇਸ਼ਮੁਖ ਵਰਗੇ ਸਿਤਾਰਿਆਂ ਨੇ ਵੀ ਟਵਿਟਰ ਦੇ ਜਰੀਏ ਇਸ ਜਿੱਤ 'ਤੇ ਉਨ੍ਹਾਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

ਇਸ ਮਾਮਲੇ 'ਚ ਸਭ ਤੋਂ ਅੱਗੇ ਰਹੇ ਰਣਬੀਰ ਸਿੰਘ। ਰਣਵੀਰ ਸਿੰਘ ਨੇ ਲੱਗਪਗ ਪੂਰੇ ਮੈਚ ਦੇ ਬਾਰੇ ਲਾਈਵ ਟਵੀਟ ਕੀਤੇ।

ਸਿੰਧੂ ਦੇ ਹਾਰਨ 'ਤੇ ਵੀ ਉਹ ਬਿਲਕੁਲ ਨਿਰਾਸ਼ ਨਹੀਂ ਹੋਏ। ਉਨ੍ਹਾਂ ਨੇ ਨਤੀਜਾ ਆਉਂਦੇ ਹੀ ਸਿੰਧੂ ਦਾ ਉਤਸ਼ਾਹ ਵਧਾਉਣ ਲਈ ਟਵੀਟ ਕੀਤਾ।

ਵਿਸ਼ਵ ਚੈਂਪੀਅਨਸ਼ਿਪ 'ਚ ਸਿੰਧੂ ਦਾ ਇਹ ਤੀਸਰਾ ਮੇਡਲ ਹੈ।

 


Tags: World Badminton ChampionshipsNozomi OkuharaSaina Nehwal PV SindhuRanveer Singh Anil Kapoor Isha GuptaRitesh Deshmukhਸਾਇਨਾ ਨੇਹਵਾਲਪੀ ਵੀ ਸਿੰਧੂ ਰਣਵੀਰ ਸਿੰਘ