FacebookTwitterg+Mail

ਕ੍ਰਿਕਟਰ ਬਣਨ ਤੋਂ ਪਹਿਲਾਂ ਫ਼ਿਲਮ ਕਲਾਕਾਰ ਸੀ ਯੁਵਰਾਜ, ਪੰਜਾਬੀ ਫ਼ਿਲਮਾਂ 'ਚ ਵੀ ਕਰ ਚੁੱਕਾ ਹੈ ਕੰਮ

yuvraj singh
11 June, 2017 10:58:36 AM

ਜਲੰਧਰ— ਭਾਰਤੀ ਕ੍ਰਿਕਟ ਟੀਮ ਦਾ ਅਹਿਮ ਹਿੱਸਾ ਕ੍ਰਿਕਟਰ ਯੁਵਰਾਜ ਸਿੰਘ ਆਪਣੇ ਪਿਤਾ ਯੋਗਰਾਜ ਸਿੰਘ ਵਾਂਗ ਵਧੀਆ ਐਕਟਰ ਵੀ ਹਨ। ਆਪਣੀ ਅਦਾਕਾਰੀ ਦਾ ਨਮੂਨਾ ਉਹ ਛੋਟੀ ਉਮਰ 'ਚ ਪੰਜਾਬੀ ਫ਼ਿਲਮ 'ਪੁੱਤ ਸਰਦਾਰਾ ਦੇ' ਅਤੇ 'ਮਹਿੰਦੀ ਸੱਜਣਾਂ ਦੀ' 'ਚ ਦਿਖਾ ਚੁੱਕੇ ਹਨ।

Punjabi Bollywood Tadka

ਤੁਸੀਂ ਇਹ ਫ਼ਿਲਮਾਂ ਦੇਖ ਕੇ ਆਪ ਕਹੋਗੇ ਕਿ ਯੁਵਰਾਜ ਸਿੰਘ ਵਧੀਆ ਕ੍ਰਿਕਟਰ ਹੀ ਨਹੀਂ ਬਲਕਿ ਵਧੀਆ ਕਲਾਕਾਰ ਵੀ ਹੈ।

Punjabi Bollywood Tadka
ਦੱਸ ਦਈਏ ਕਿ ਯੋਗਰਾਜ ਸਿੰਘ ਵੀ ਫ਼ਿਲਮਾਂ 'ਚ ਆਉਣ ਤੋਂ ਪਹਿਲਾਂ ਕਾਬਲ ਕ੍ਰਿਕਟਰ ਸਨ। ਯੁਵਰਾਜ ਸਿੰਘ ਨੇ ਕ੍ਰਿਕਟ ਅਤੇ ਅਦਾਕਾਰੀ ਦੀ ਕਲਾ ਦੋਵੇਂ ਆਪਣੇ ਪਿਤਾ ਤੋਂ ਹੀ ਸਿੱਖੀਆਂ ਹਨ। ਯੋਗਰਾਜ ਸਿੰਘ ਨੇ ਕਦੇ ਆਪਣੇ ਪੁੱਤਰ 'ਤੇ ਫ਼ਿਲਮ ਅਦਾਕਾਰ ਜਾਂ ਕ੍ਰਿਕਟਰ ਬਣਨ ਦਾ ਦਬਾਅ ਨਹੀਂ ਪਾਇਆ।

Punjabi Bollywood Tadka

ਯੁਵਰਾਜ ਸਿੰਘ ਦੀ ਦਿਲਚਸਪੀ ਕ੍ਰਿਕਟ 'ਚ ਜ਼ਿਆਦਾ ਸੀ ਤਾਂ ਯੋਗਰਾਜ ਸਿੰਘ ਨੇ ਉਸ ਨੂੰ ਕ੍ਰਿਕਟ ਦੀ ਖੂਬ ਟ੍ਰੇਨਿੰਗ ਦਿੱਤੀ। ਇਸ ਟ੍ਰੇਨਿੰਗ ਦਾ ਹੀ ਨਤੀਜਾ ਹੈ ਕਿ ਯੁਵੀ ਅੱਜ ਭਾਰਤੀ ਕ੍ਰਿਕਟ ਟੀਮ ਦਾ ਚਮਕਦਾ ਸਿਤਾਰਾ ਹੈ।


Tags: India cricketYograj SinghYuvraj SinghPunjabi Moviesਭਾਰਤੀ ਕ੍ਰਿਕਟ ਯੋਗਰਾਜ ਸਿੰਘ ਯੁਵਰਾਜ ਸਿੰਘਪੰਜਾਬੀ ਫ਼ਿਲਮਾਂ