ਮੁੰਬਈ—ਟੀ.ਵੀ. ਦਾ ਮਸ਼ਹੂਰ ਸੀਰੀਅਲ 'ਭਾਬੀ ਜੀ ਘਰ ਪਰ ਹੈ' 'ਚ ਵਿਭੂਤੀ ਨਰਾਇਣ ਤਿਵਾਰੀ ਦਾ ਕਿਰਦਾਰ ਨਿਭਾਉਣ ਵਾਲੇ ਅਸਿਫ ਸ਼ੇਖ ਦੀ ਨਿੱਜੀ ਜ਼ਿੰਦਗੀ 'ਚ ਉਨਾਂ ਤੋਂ ਇਲਾਵਾ ਦੋ ਬੱਚੇ ਹਨ, ਜਿਨ੍ਹਾਂ 'ਚ ਉਮਰ 24 ਸਾਲ ਦੀ ਬੇਟੀ ਅਤੇ 21 ਸਾਲ ਦਾ ਬੇਟਾ ਹੈ। ਉਨ੍ਹਾਂ ਦੀ ਪਤਨੀ ਦਾ ਨਾਂ ਜ਼ੇਬਾ, ਬੇਟੀ ਦਾ ਨਾਂ ਮਰਿਅਮ ਅਤੇ ਬੇਟੇ ਦਾ ਨਾਂ ਅਲੀਜ਼ਾਹ ਹੈ। ਇਕ ਇੰਟਰਵਿਊ 'ਚ ਉਨ੍ਹਾਂ ਨੇ ਦੱਸਿਆ ਕਿ, ''ਮੇਰੀ ਪਤਨੀ ਜ਼ੇਬਾ, ਬੇਟੀ ਮਰਿਅਮ ਅਤੇ ਬੇਟੇ ਨੂੰ ਮੇਰੇ ਕੰਮ 'ਤੇ ਮਾਣ ਹੈ। ਮੇਰਾ ਪਰਿਵਾਰ ਮੇਰੇ ਕੰਮ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਉਨ੍ਹਾਂ ਨੂੰ ਮੇਰੇ 'ਤੋਂ ਕੋਈ ਸ਼ਿਕਾਇਤ ਨਹੀਂ ਹੈ। ਮੈਂ ਖੁਸ਼ ਕਿਸਮਤ ਹਾਂ ਕਿ ਮੇਰੇ ਕੋਲ ਪਿਆਰਾ ਪਰਿਵਾਰ ਹੈ।
ਆਸਿਫ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਦੱਸਿਆ, ''ਇਕ ਸਮਾਂ ਸੀ, ਜਦੋ ਕਈ ਦਿਨਾਂ ਤੱਕ ਆਪਣੇ ਬੱਚਿਆਂ ਤੋਂ ਦੂਰ ਰਹਿਣਾ ਪੈਂਦਾ ਸੀ ਪਰ ਫਿਰ ਵੀ ਕਦੀ ਉਨ੍ਹਾਂ ਨੇ ਕੋਈ ਸ਼ਿਕਾਇਤ ਨਹੀਂ ਕੀਤੀ। ਇਹ ਹੀ ਕਾਰਨ ਹੋ ਕਿ ਜਦੋਂ ਮੈਂ ਸ਼ੂਟਿੰਗ 'ਤੇ ਜਦੋ ਨਹੀਂ ਹੁੰਦਾ ਤਾਂ ਉਨ੍ਹਾਂ ਸਾਰਾ ਸਮਾਂ ਆਪਣੇ ਪਰਿਵਾਰ ਨਾਲ ਬਤੀਤ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਹੁਣ ਮੇਰੇ ਬੱਚੇ ਵੱਡੇ ਹੋ ਗਏ ਹਨ ਆਪਣੇ ਫੈਸਲੇ ਖੁਦ ਲੈ ਲੈਂਦੇ ਹਨ, ਮੈਨੂੰ ਸੱਚੀ ਉਨ੍ਹਾਂ 'ਤੇ ਮਾਣ ਹੈ।''