FacebookTwitterg+Mail

'ਬਿੱਗ ਬੌਸ-10' ਦੀ ਲੋਪਾਮੁਦਰਾ ਕਦੀ ਇਸ ਤਰ੍ਹਾਂ ਦਿੰਦੀ ਸੀ ਦਿਖਾਈ, ਦੇਖੋ ਅਣਦੇਖੀਆ ਤਸਵੀਰਾਂ

    1/4
15 January, 2017 02:28:30 PM
ਮੁੰਬਈ— ਟੀ.ਵੀ.ਦਾ ਵਿਵਾਦਿਤ ਸ਼ੋਅ 'ਬਿੱਗ ਬੌਸ-10' 'ਚ ਲੋਪਾਮੁਦਰਾ ਰਾਊਤ ਬਤੌਰ ਪ੍ਰਤੀਯੋਗੀ ਨਜ਼ਰ ਆ ਰਹੀ ਹੈ ਅਤੇ ਸ਼ੋਅ ਦੀ ਸਭ ਤੋਂ ਮਸ਼ਹੂਰ ਪ੍ਰਤੀਯੋਗੀ ਵੀ ਹੈ। ਲੋਪਾ ਨਾਗਪੁਰ ਦੇ ਮਹਾਰਸ਼ਟਰ ਦੀ ਇਕ ਮਿਡਲ ਕਲਾਸ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਇਸ ਕਾਰਨ ਉਸ ਨੂੰ ਪਰਿਵਾਰ ਦਾ ਜ਼ਿਆਦਾ ਸਹਿਯੋਗ ਨਹੀਂ ਮਿਲਿਆ। ਇਕ ਇੰਟਰਵਿਊ 'ਚ ਲੋਪਾ ਦੇ ਪਾਪਾ ਜੀਵਨ ਰਾਊਤ ਨੇ ਉਸ ਬਾਰੇ ਕੁਝ ਖਾਸ ਗੱਲਾਂ ਸ਼ੇਅਰ ਕੀਤੀਆਂ ਹਨ।
ਲੋਪਾ ਦੇ ਪਾਪਾ ਨੇ ਕਿਹਾ, ''ਲੋਪਾ ਪਰਿਵਾਰ ਦੀ ਸਭ ਤੋਂ ਛੋਟੀ ਬੇਟੀ ਹੈ। ਇਸ ਲਈ ਉਹ ਸਾਰਿਆਂ ਦੀ ਲਾਡਲੀ ਵੀ ਹੈ। ਮੈਨੂੰ ਯਾਦ ਹੈ ਕਿ ਜਦੋਂ ਚੌਥੀ ਕਲਾਸ 'ਚ ਪੜਦੀ ਸੀ, ਉਸ ਸਮੇਂ ਉਸ ਨੇ ਪਹਿਲਾ ਪਲੇਅ ਕੀਤਾ ਸੀ। ਉਨ੍ਹਾਂ ਨੇ ਇਸ ਨੂੰ ਹਿੱਟ ਕਰਾਉਣ ਲਈ ਕੋਈ ਕਸਰ ਨਹੀਂ ਛੱਡਦੀ। ਬਾਸਕਟਬਾਲ ਕਾਰਨ ਨਾਲ ਉਹ ਸਭ ਤੋਂ ਲੰਬੀ ਹੈ। ਉਸ ਨੂੰ ਆਪਣੇ ਆਪ 'ਤੇ ਬਹੁਤ ਭਰੋਸਾ ਹੈ ਅਤੇ ਇਹ ਹੀ ਕਾਰਨ ਹੈ ਕਿ ਉਸ ਦਾ ਹਰ ਸੁਪਨਾ ਪੂਰਾ ਹੋ ਰਿਹਾ ਹੈ। ਸ਼ੁਰੂਆਤ 'ਚ ਕੁਝ ਬੁਰਾ ਲੱਗਦਾ ਸੀ ਪਰ ਹੁਣ ਸਾਨੂੰ ਉਸ 'ਤੇ ਮਾਣ ਹੈ।''
ਲੋਪਾਮੁਦਰਾ ਦੇ ਪਿਤਾ ਜੀਵਨ ਰਾਊਤ ਨੇ 'ਬਿੱੱਗ ਬੌਸ-10' ਨੂੰ ਉਸ ਲਈ ਸਫਰ ਦੱਸਿਆ, ''ਮੈਨੂੰ ਲੱਗਦਾ ਹੈ ਕਿ 'ਬਿੱਗ ਬੌਸ-10' ਦੇ ਘਰ 'ਚ ਲੋਪਾ ਦੀ ਸਭ ਤੋਂ ਵੱਡੀ ਮੁਬਾਕਲੇਬਾਜ਼ ਬਾਨੀ ਹੈ। ਬਾਨੀ ਕਾਫੀ ਮਚਿਓਰ ਤਰੀਕੇ ਨਾਲ ਗੇਮ ਖੇਡ ਰਹੀ ਹੈ ਪਰ ਮੈਂ ਇਹ ਹੀ ਚਾਹੁੰਦਾ ਹਾਂ ਕਿ ਸਾਡੀ ਬੇਟੀ ਸ਼ੋਅ ਨੂੰ ਜਿੱਤੇ। ਮੈਨੂੰ ਸਵਾਮੀ ਓਮ ਦੇ ਪ੍ਰਤੀ ਲੋਪਾ ਦਾ ਵਿਵਹਾਰ ਬਿਲਕੁਲ ਸਹੀ ਨਹੀਂ ਸੀ ਲੱਗਿਆ। ਮੈਂ ਆਪਣੀ ਵੱਡੀ ਬੇਟੀ ਦੇ ਰਾਹੀ ਉਸ ਤੱਕ ਮੈਸੇਜ ਵੀ ਦਿੱਤਾ ਸੀ। ਫਿਰ ਭਾਵੇਂ ਉਸ ਦਾ ਵਿਵਹਾਰ ਤੁਹਾਡੇ ਪ੍ਰਤੀ ਕਿਵੇਂ ਦਾ ਵੀ ਹੋਵੇ। ਸ਼ੁਕਰ ਹੈ ਕਿ ਉਸ ਨੇ ਸਾਡੀ ਸਲਾਹ ਨੂੰ ਮੰਨਿਆ ਅਤੇ ਉਹ ਆਪਣੇ ਵਿਵਹਾਰ 'ਚ ਬਦਲਾਅ ਲੈ ਕੇ ਆਈ। ਉਸ ਨੂੰ ਸ਼ੋਅ ਜਿੱਤਣ 'ਚ ਆਪਣਾ ਧਿਆਨ ਲਗਾਉਣਾ ਚਾਹੀਦਾ ਹੈ।

Tags: ਲੋਪਾਮੁਦਰਾ ਰਾਊਤ ਬਾਨੀਬਿੱਗ ਬੌਸ 10Lopamudra Raut founder Big Boss 10