FacebookTwitterg+Mail

ਕੀ 'ਨਾਮਕਰਨ' 'ਚ ਰੀਮਾ ਲਾਗੂ ਦੀ ਕਮੀ ਨੂੰ ਪੂਰਾ ਕਰ ਪਾਵੇਗੀ ਇਹ ਅਦਾਕਾਰਾ?

dayavanti mehta
21 May, 2017 10:29:32 AM

ਮੁੰਬਈ— ਬਾਲੀਵੁੱਡ ਦੀ ਚਹੇਤੀ 'ਮਾਂ' ਅਤੇ ਟੀ. ਵੀ. ਤੇ ਨਜ਼ਰ ਆਉਣ ਵਾਲੀ ਅਭਿਨੇਤਰੀ ਰੀਮਾ ਲਾਗੂ ਦਾ ਬੀਤੇ ਵੀਰਵਾਰ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਰੀਮਾ ਲਾਗੂ ਸਟਾਰ ਪਲੱਸ ਦੇ ਸੀਰੀਅਲ 'ਨਾਮਕਰਨ' 'ਚ ਅਹਿਮ ਕਿਰਦਾਰ 'ਚ ਨਜ਼ਰ ਆ ਰਹੀ ਸੀ। ਇਸ 'ਚ ਅਚਾਨਕ ਉਨ੍ਹਾਂ ਦੇ ਦਿਹਾਂਤ ਦੀ ਆਈ ਖਬਰ ਨੇ ਉਨ੍ਹਾਂ ਦੇ ਫੈਨਜ਼ ਨੂੰ ਦੁਖੀ ਕਰ ਦਿੱਤਾ ਅਤੇ ਇਸ ਨਾਲ ਸ਼ੋਅ ਲਈ ਨਵੀਂ ਪਰੇਸ਼ਾਨੀ ਖੜ੍ਹੀ ਹੋ ਗਈ। ਇਸ ਸ਼ੋਅ 'ਚ ਰੀਮਾ ਲਾਗੂ ਦਇਆਵੰਤੀ ਮਹਿਤਾ ਦੇ ਕਿਰਦਾਰ 'ਚ ਨਜ਼ਰ ਆ ਰਹੀ ਸੀ। ਰੀਮਾ ਦੇ ਅਚਾਨਕ ਮੌਤ ਹੋਣ ਤੋਂ ਬਾਅਦ ਇਸ ਰੋਲ ਲਈ ਨਵੇਂ ਚਿਹਰੇ ਦੀ ਤਲਾਸ਼ ਕਰਨੀ ਸ਼ੁਰੂ ਹੋ ਗਈ।ਖਬਰਾਂ ਅਨੁਸਰ ਹੁਣ ਇਸ ਕਿਰਦਾਰ 'ਚ ਗੁਜਰਾਤੀ ਅਭਿਨੇਤਰੀ ਰਾਗਿਨੀ ਸ਼ਾਹ ਨਜ਼ਰ ਆ ਸਕਦੀ ਹੈ। ਰੀਮਾ ਲਾਗੂ ਪਿਛਲੇ ਕੁਝ ਸਮੇਂ ਤੋਂ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਭਰਤੀ ਸੀ। ਸੀਰੀਅਲ 'ਨਾਮਕਰਨ' 'ਚ ਇੰਨ੍ਹੀ ਦਿਨੀਂ ਅਵਨੀ ਦਾ ਵਿਆਹ ਨੀਲ ਦੇ ਨਾਲ ਹੋ ਰਿਹਾ ਹੈ। ਇਸ ਐਪੀਸੋਡ 'ਚ ਰੀਮਾ ਦਾ ਮਹਤੱਵਪੂਰਨ ਸੀਨ ਸੀ, ਜਿਸ ਨੂੰ ਉਨ੍ਹਾਂ ਨੇ ਆਪਣੇ ਦਿਹਾਂਤ ਤੋਂ ਪਹਿਲਾਂ ਸ਼ੂਟ ਕੀਤਾ ਸੀ ਹਾਲਾਂਕਿ ਇਸ ਸੀਨ ਤੋਂ ਹੀ ਰਾਗਿਨੀ ਦੀ ਦਇਆਵੰਤੀ ਦੇ ਰੂਪ ਤੋਂ ਐਂਟਰੀ ਹੋਵੇਗੀ। ਇਸ ਸ਼ੋਅ 'ਚ ਅੱਗੇ ਬਹੁਤ ਵੱਡਾ ਟਵਿਸਟ ਆਉਣ ਵਾਲਾ ਹੈ। 'ਨਾਮਕਰਨ' ਦੇ ਆਉਣ ਵਾਲੇ ਐਪੀਸੋਡ 'ਚ ਤੁਸੀਂ ਦੇਖੋਗੇ ਕਿ ਦਇਆਵੰਤੀ ਇਹ ਦੇਖ ਕੇ ਹੈਰਾਨ ਰਹਿ ਜਾਵੇਗੀ ਕਿ ਉਸ ਦੀ ਪੋਤੀ ਰੀਆ ਦੀ ਥਾਂ ਨੀਲ ਦਾ ਵਿਆਹ ਅਵਨੀ ਨਾਲ ਹੋ ਰਿਹਾ ਹੈ।ਇਸ ਤੋਂ ਬਾਅਦ ਇਹ ਖੁਲਾਸਾ ਹੁੰਦਾ ਹੈ ਕਿ ਨੀਲ ਅਤੇ ਨੀਲਾ ਨੇ ਇਹ ਸਭ ਇਸ ਲਈ ਕੀਤਾ ਤਾਂ ਕਿ ਅਵਨੀ ਦਾ ਬਦਲਾ ਪੂਰਾ ਹੋ ਸਕੇ।
ਦੱਸ ਦਈਏ ਕਿ ਸ਼ੋਅ 'ਚ ਰੀਮਾ ਦੀ ਲੈਣ ਵਾਲੀ ਰਾਗਿਨੀ ਵੀ ਟੀ. ਵੀ. ਦੇ ਕਈ ਸ਼ੋਅ 'ਚ ਨਜ਼ਰ ਆ ਚੁੱਕੀ ਹੈ ।ਉਹ ਸੀਰੀਅਲ 'ਦੀਆ ਔਰ ਬਾਤੀ ਹਮ”'ਚ ਭਾਬੋ ਦੀ ਸੱਸ ਦਾ ਕਿਰਦਾਰ ਨਿਭਾਅ ਚੁੱਕੀ ਹੈ। ਇਸ ਤੋਂ ਇਲਾਵਾ ਉਹ 'ਸਰਸਵਤੀ ਚੰਦਰ','ਇੱਕ ਮਹਿਲ ਹੋ ਸਪਨੋਂ ਕਾ' ,'ਆਤੀ ਰਹੇਂਗੀ ਬਹਾਰੇਂ'ਅਤੇ 'ਮੇਰਾ ਸਸੂਰਾਲ' 'ਚ ਵੀ ਨਜ਼ਰ ਆ ਚੁੱਕੀ ਹੈ।


Tags: Reema LagooNaamkarannDayavanti Mehtaਰੀਮਾ ਲਾਗੂ ਦਇਆਵੰਤੀ ਮਹਿਤਾਨਾਮਕਰਨ